ਇਥੇ SC ਬੱਚਿਆਂ ਨਾਲ ਹੁੰਦਾ ਜਾਨਵਰਾਂ ਵਾਲਾ ਹਾਲ, ਐਨੀ ਮਾੜੀ ਤਾਂ ਕੋਈ ਜਾਨਵਰਾਂ ਨਾਲ ਵੀ ਨੀ ਕਰਦਾ

ਅੱਜਕੱਲ੍ਹ ਅਨਸੂਚਿਤ ਜਾਤੀ ਦੇ ਨਾਮ ਤੇ ਹਰ ਪਾਰਟੀ ਰਾਜਨੀਤੀ ਕਰ ਰਹੀ ਹੈ। ਕੁਝ ਹੀ ਮਹੀਨਿਆਂ ਬਾਅਦ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਆਖੀ ਹੈ। ਕੇਂਦਰ ਵਿੱਚ ਹੁਕਮਰਾਨ ਪਾਰਟੀ ਭਾਜਪਾ ਦੁਆਰਾ ਪੰਜਾਬ ਦਾ ਮੁੱਖ ਮੰਤਰੀ ਇਸੇ ਭਾਈਚਾਰੇ ਵਿੱਚੋਂ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ। ਜਦਕਿ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਣਾ ਹੀ ਦਿੱਤਾ।

ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਇਸ ਗ਼ਰੀਬ ਭਾਈਚਾਰੇ ਨਾਲ ਵਿਤਕਰਾ ਕਰਨ ਦੀ ਉਦਾਹਰਣ ਸਾਹਮਣੇ ਆਈ ਹੈ। ਮਾਮਲਾ ਮੈਨਪੁਰੀ ਜ਼ਿਲ੍ਹੇ ਦੇ ਦਊਦਾਪੁਰ ਦਾ ਹੈ। ਇੱਥੋਂ ਦੀ ਆਬਾਦੀ ਲਗਭਗ 1500 ਹੈ। ਜਿਸ ਵਿੱਚ 35 ਫ਼ੀਸਦੀ ਅਨੁਸੂਚਿਤ ਜਾਤੀ ਦੇ ਲੋਕ ਹਨ। ਬਾਕੀ 65 ਫ਼ੀਸਦੀ ਓ ਬੀ ਸੀ ਅਤੇ ਜਨਰਲ ਹਨ। ਘਟਨਾ ਇੱਥੋਂ ਦੇ ਸਕੂਲ ਦੀ ਹੈ। ਜਿੱਥੇ ਬੱਚਿਆਂ ਨੂੰ ਮਿਡ ਡੇਅ ਮੀਲ ਸਕੀਮ ਅਧੀਨ ਖਾਣਾ ਦਿੱਤਾ ਜਾਂਦਾ ਹੈ। ਖਾਣਾ ਸਕੂਲ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ।

ਸਕੂਲ ਵਿੱਚ ਓ ਬੀ ਸੀ ਅਤੇ ਜਨਰਲ ਬੱਚਿਆਂ ਦੇ ਬਰਤਨ ਰਸੋਈ ਵਿੱਚ ਰੱਖੇ ਜਾਂਦੇ ਹਨ। ਜਦਕਿ ਅਨੁਸੂਚਿਤ ਜਾਤੀ ਦੇ ਬੱਚਿਆਂ ਦੇ ਬਰਤਨ ਇੱਕ ਵੱਖਰੇ ਕਮਰੇ ਵਿੱਚ ਰੱਖੇ ਜਾਂਦੇ ਹਨ। ਇਸ ਦਾ ਪਤਾ ਲੱਗਣ ਤੇ ਜਦੋਂ ਸਿੱਖਿਆ ਵਿਭਾਗ ਵੱਲੋਂ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪਰੰਪਰਾ ਤਾਂ ਸਦੀਆਂ ਤੋਂ ਚੱਲ ਰਹੀ ਹੈ। ਇਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਨੂੰ ਸ ਸ ਪੈਂ ਡ ਕਰ ਦਿੱਤਾ ਗਿਆ ਹੈ।

ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 80 ਹੈ ਪਰ ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਤੋਂ ਬਾਅਦ ਅਗਲੇ ਦਿਨ ਸਕੂਲ ਵਿੱਚ ਸਿਰਫ਼ 26 ਵਿਦਿਆਰਥੀ ਹੀ ਪੜ੍ਹਨ ਲਈ ਆਏ। ਜਦੋਂ ਰਸੋਈਏ ਅਤੇ ਉਸ ਦੇ ਸਹਾਇਕ ਨੂੰ ਸਾਰੇ ਬੱਚਿਆਂ ਦੇ ਬਰਤਨ ਧੋਣ ਲਈ ਕਿਹਾ ਤਾਂ ਉਨ੍ਹਾਂ ਨੇ ਨੌਕਰੀ ਹੀ ਛੱਡ ਦਿੱਤੀ। ਜਿਨ੍ਹਾਂ ਸਕੂਲਾਂ ਵਿਚ ਰਸੋਈਏ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ, ਉੱਥੇ ਉਨ੍ਹਾਂ ਤੋਂ ਜਨਰਲ ਵਾਲੇ ਬੱਚੇ ਖਾਣਾ ਲੈਣਾ ਪਸੰਦ ਨਹੀਂ ਕਰਦੇ ਪਰ ਜਿੱਥੇ ਰਸੋਈਏ ਜਨਰਲ ਹਨ।

ਉਹ ਦੂਸਰੇ ਬੱਚਿਆਂ ਨਾਲ ਵਿਤਕਰਾ ਕਰਦੇ ਹਨ। ਜਿੱਥੇ ਸਕੂਲਾਂ ਵਿੱਚ ਬਣਿਆ ਬਣਾਇਆ ਗਰਮ ਖਾਣਾ ਸਪਲਾਈ ਹੁੰਦਾ ਹੈ, ਉੱਥੇ ਇਸ ਤਰਾਂ ਦੇ ਮਸਲੇ ਪੈਦਾ ਹੀ ਨਹੀਂ ਹੁੰਦੇ। ਓ ਬੀ ਸੀ ਅਤੇ ਜਨਰਲ ਵਾਲਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਹੀ ਬੰਦ ਕਰ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸਸਪੈਂਡ ਕੀਤੀ ਗਈ ਸਕੂਲ ਦੀ ਪ੍ਰਿੰਸੀਪਲ ਨੂੰ ਦੁਬਾਰਾ ਇਸੇ ਸਕੂਲ ਵਿਚ ਲਗਾਇਆ ਜਾਵੇ।

Leave a Reply

Your email address will not be published. Required fields are marked *