ਤੜਕੇ ਤੜਕੇ ਪਿੰਡ ਚ ਫੌਜੀ ਨੇ ਕੀਤਾ ਵੱਡਾ ਕਾਂਡ, ਲੋਕ ਚੜ ਗਏ ਘਰਾਂ ਦੀਆਂ ਛੱਤਾਂ ਤੇ, ਮਾਮਲਾ ਹੋਇਆ ਬਹੁਤਾ ਗਰਮ

ਜ਼ਮੀਨ ਨੂੰ ਲੈ ਕੇ ਲੋਕਾਂ ਵਿੱਚ ਹੋ ਰਹੇ ਵਿ ਵਾ ਦ ਵੱਧਦੇ ਹੀ ਜਾ ਰਹੇ ਹਨ। ਜਦੋਂ ਵੀ ਅਖ਼ਬਾਰ ਦਾ ਪੰਨਾ ਪਲਟਿਆ ਜਾਂਦਾ ਹੈ ਤਾਂ ਜ਼ਮੀਨੀ ਵਿਵਾਦ ਨਾਲ ਜੁੜੀਆਂ 1-2 ਖ਼ਬਰਾਂ ਤਾਂ ਜਰੂਰ ਦੇਖਣ ਨੂੰ ਮਿਲਦੀਆਂ ਹਨ। ਇਸ ਸਭ ਨੂੰ ਦੇਖਕੇ ਤਾਂ ਇੰਜ ਹੀ ਲੱਗਦਾ ਹੈ ਕਿ ਕੁਝ ਲੋਕਾਂ ਲਈ ਪੈਸਾ ਅਤੇ ਜ਼ਮੀਨ ਜਾਇਦਾਦ ਦੀ ਅਹਿਮੀਅਤ ਇਨਸਾਨ ਦੀ ਅਹਿਮੀਅਤ ਨਾਲੋਂ ਕਿਤੇ ਵੱਧਕੇ ਹੈ। ਅਜਿਹਾ ਹੀ ਇਕ ਮਾਮਲਾ ਪਠਾਨਕੋਟ ਦੇ ਪਿੰਡ ਮਾਧੋਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਧਿਰਾਂ ਵਿਚਕਾਰ ਜਮੀਨ ਨੂੰ ਲੈ ਕੇ ਆਪਸੀ ਮਾਮਲਾ ਉਲਝ ਗਿਆ।

ਇਹ ਮਾਮਲਾ ਇਥੋਂ ਤੱਕ ਹੀ ਨਹੀਂ ਰੁਕਿਆ, ਸਗੋਂ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਹੀ ਇਕ ਧਿਰ ਵੱਲੋਂ ਫਾਏਰ ਵੀ ਕੀਤੇ ਗਏ। ਪਿੰਡ ਦੇ ਇਕ ਵਿਅਕਤੀ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿੱਚ 2 ਧਿਰਾਂ ਵਿਚਕਾਰ ਆਪਸੀ ਵਿਵਾਦ ਹੋ ਗਿਆ। ਉਨ੍ਹਾਂ ਨੂੰ ਇਸ ਦਾ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਗੋ-ਲੀ-ਆਂ ਚੱਲਣ ਦੀ ਆਵਾਜ਼ ਸੁਣੀ। ਰਣਜੀਤ ਸਿੰਘ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਵਿਚਕਾਰ ਪਹਿਲਾਂ ਇੱਕ ਮਾਮੂਲੀ ਜਿਹੀ ਬਹਿਸ ਹੋਈ ਸੀ।

ਖੁਰੇਤੀਰਾਮ ਆਪਣੀ ਜਗ੍ਹਾ ਵਿੱਚ ਮਕਾਨ ਪਾ ਰਿਹਾ ਸੀ। ਇਸ ਦੌਰਾਨ ਹੀ ਦੂਜੀ ਧਿਰ ਦੇ ਰਾਹੁਲ ਕੁਮਾਰ ਨੇ ਉਸ ਦੀ ਪਤਨੀ ਨਾਲ ਖਿੱਚ ਧੂਹ ਕੀਤੀ। ਖਿੱਚ ਧੂਹ ਕਰਨ ਉਪਰੰਤ ਰਾਹੁਲ ਕੁਮਾਰ ਆਪਣੇ ਘਰ ਤੋਂ ਰਿ ਵਾ ਲ ਵ ਰ ਲੈ ਆਇਆ ਅਤੇ ਉਸ ਨੇ ਫਾਏਰ ਕਰਨੇ ਸ਼ੁਰੂ ਕਰ ਦਿੱਤੇ। ਇਸ ਕਾਰਨ ਪੂਰਾ ਪਿੰਡ ਉਥੇ ਇਕੱਠਾ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਗੋ-ਲੀ ਕਿਸੇ ਹੋਰ ਨੂੰ ਵੀ ਲਗ ਸਕਦੀ ਸੀ। ਇਸ ਕਾਂਡ ਉਪਰੰਤ ਪੂਰੇ ਪਿੰਡ ਵਿੱਚ ਦਹ ਸ਼ ਤ ਦਾ ਮਾਹੌਲ ਬਣ ਗਿਆ।

ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਦੀ ਗਵਾਹੀ ਉਹ ਇਕੱਲਾ ਨਹੀਂ, ਸਗੋਂ ਪੂਰਾ ਪਿੰਡ ਦੇ ਸਕਦਾ ਹੈ ਕਿ ਰਾਹੁਲ ਕੁਮਾਰ ਜੋ ਆਰਮੀ ਵਿੱਚ ਨੌਕਰੀ ਕਰਦਾ ਹੈ ਵੱਲੋਂ ਬਹੁਤ ਹੀ ਗਲਤ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਮੁੜ ਕੇ ਪਿੰਡ ਵਿੱਚ ਅਜਿਹਾ ਨਾ ਹੋ ਸਕੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਸਮੇਂ ਜਾਣਕਾਰੀ ਮਿਲੀ ਸੀ ਕਿ ਮਾਧੋਪੁਰ ਪਿੰਡ ਵਿੱਚ 2 ਧਿਰਾਂ ਵਿਚਕਾਰ ਆਪਸੀ ਵਿ ਵਾ ਦ ਹੋ ਗਿਆ।

ਇਸ ਕਾਰਨ ਰਾਹੁਲ ਕੁਮਾਰ ਜੋ ਆਰਮੀ ਵਿੱਚ ਨੌਕਰੀ ਕਰਦਾ ਹੈ, ਨੇ ਹਵਾਈ ਫਾਏਰ ਕੀਤੇ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਐਸ ਐਚ ਓ ਦੀ ਡਿਊਟੀ ਲਗਾਈ ਗਈ ਹੈ। ਜੋ ਵੀ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਰਾਹੁਲ ਕੁਮਾਰ ਦਾ ਖੁਰੇਤੀ ਰਾਮ ਨਾਲ ਜ਼ਮੀਨ ਨੂੰ ਲੈ ਕੇ ਪਹਿਲਾ ਵੀ ਰੋਲਾ ਸੀ। ਜਿਨ੍ਹਾਂ ਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *