ਮਨਦੀਪ ਮੰਨਾ ਨੇ ਕੀਤਾ ਅਜਿਹਾ ਕੰਮ ਗਰੀਬ ਦੇ ਘਰ ਆਈ ਖੁਸ਼ਹਾਲੀ, ਵੀਡੀਓ ਦੇਖ ਮੰਨਾ ਦੇ ਕੰਮ ਨੂੰ ਤੁਸੀਂ ਵੀ ਕਰੋਗੇ ਸਲੂਟ

ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਖੁਦ ਕਰਦੇ ਹਨ। ਕਹਿਣ ਤੋਂ ਭਾਵ ਹੈ ਕਿ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ। ਅੰਮ੍ਰਿਤਸਰ ਦੀ ਇੱਕ ਵਿਧਵਾ ਔਰਤ ਨੂੰ ਪ੍ਰਸਿੱਧ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਦੁਆਰਾ ਇਕ ਰੇਹੜੀ ਬਣਵਾ ਕੇ ਦਿੱਤੀ ਗਈ ਹੈ। ਜਿਸ ਤੇ 85 ਹਜ਼ਾਰ ਰੁਪਏ ਖਰਚ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਔਰਤ ਦੀਆਂ 4 ਧੀਆਂ ਹਨ। ਇਸ ਔਰਤ ਦਾ ਪਤੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕਾ ਹੈ ਪਰ ਉਸ ਨੇ ਸਿਦਕ ਨਹੀਂ ਹਾਰਿਆ ਅਤੇ ਪਰੌਂਠਿਆਂ ਦੀ ਰੇਹੜੀ ਲਗਾਉਣ ਲੱਗ ਪਈ।

ਇਸ ਤਰ੍ਹਾਂ ਕਰਕੇ ਉਸ ਨੇ ਆਪਣੀਆਂ 3 ਧੀਆਂ ਦਾ ਵਿਆਹ ਕਰ ਦਿੱਤਾ ਜਦਕਿ ਚੌਥੀ ਲੜਕੀ ਅਜੇ ਵੀ ਆਪਣੀ ਮਾਂ ਨਾਲ ਰੇਹੜੀ ਤੇ ਮੱਦਦ ਕਰਦੀ ਹੈ। ਇਹ ਔਰਤ 7 ਸਾਲ ਤੋਂ ਰੇਹੜੀ ਲਗਾ ਰਹੀ ਹੈ। ਮਨਦੀਪ ਸਿੰਘ ਮੰਨਾ ਨੇ ਦੱਸਿਆ ਹੈ ਕਿ ਉਹ ਕੁਝ ਸਮਾਂ ਪਹਿਲਾਂ ਇਸ ਔਰਤ ਕੋਲ ਉਸ ਦੀ ਮੱਦਦ ਕਰਨ ਲਈ ਆਏ ਸਨ ਕਿਉਂਕਿ ਰੇਹੜੀ ਵਾਲੇ ਆਮ ਤੌਰ ਤੇ ਗ਼ਰੀਬ ਵਿਅਕਤੀ ਹੀ ਹੁੰਦੇ ਹਨ। ਉਨ੍ਹਾਂ ਨੇ ਔਰਤ ਨੂੰ ਪੁੱਛਿਆ ਸੀ ਕਿ ਜੇਕਰ ਉਨ੍ਹਾਂ ਦੇ ਸਿਰ ਕੋਈ ਕਰਜ਼ਾ ਹੈ ਤਾਂ ਉਹ ਕਰਜ਼ਾ ਲਾਹੁਣ ਵਿੱਚ ਔਰਤ ਦੀ ਮਦਦ ਕਰ ਸਕਦੇ ਹਨ।

ਮੰਨਾ ਦੇ ਦੱਸਣ ਮੁਤਾਬਕ ਇਸ ਔਰਤ ਨੇ ਕੋਈ ਮਦਦ ਲੈਣ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਉਹ ਅਣਖ ਨਾਲ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਫਿਰ ਵੀ ਉਨ੍ਹਾਂ ਨੇ ਇਸ ਔਰਤ ਨੂੰ ਆਪਣਾ ਮੋਬਾਇਲ ਨੰਬਰ ਦੇ ਦਿੱਤਾ ਕਿ ਜੇਕਰ ਉਸ ਨੂੰ ਕਦੇ ਜ਼ਰੂਰਤ ਪਵੇ ਤਾਂ ਉਨ੍ਹਾਂ ਨੂੰ ਫੋਨ ਕਰ ਲਵੇ। ਮੰਨਾ ਨੇ ਦੱਸਿਆ ਹੈ ਕਿ ਕਾਫੀ ਦੇਰ ਬਾਅਦ ਔਰਤ ਨੇ ਫੋਨ ਕੀਤਾ ਕਿ ਉਨ੍ਹਾਂ ਦੀ ਰੇਹੜੀ ਗਲ਼ ਗਈ ਹੈ ਅਤੇ ਸਾਮਾਨ ਚੋਰੀ ਹੋ ਰਿਹਾ ਹੈ। ਇਸ ਲਈ ਹੋ ਸਕੇ ਤਾਂ ਉਨ੍ਹਾਂ ਨੂੰ ਰੇਹੜੀ ਬਣਵਾ ਕੇ ਦਿੱਤੀ ਜਾਵੇ।

ਮੰਨਾ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਸੁਖ ਅਮਰ ਨਾਲ ਗੱਲ ਕੀਤੀ ਅਤੇ ਸੁੱਖ ਅਮਰ ਨੇ ਰੇਹੜੀ ਦੀ ਕੀਮਤ ਦੇਣ ਦੀ ਹਾਮੀ ਭਰ ਦਿੱਤੀ। ਸੁੱਖ ਅਮਰ ਨੇ 85 ਹਜ਼ਾਰ ਰੁਪਏ ਖਰਚ ਕਰਕੇ ਔਰਤ ਨੂੰ ਵਧੀਆ ਰੇਹੜੀ ਬਣਾ ਕੇ ਦਿੱਤੀ ਹੈ। ਇਸ ਸਮੇਂ ਇਹ ਔਰਤ ਭਾਵੁਕ ਹੋ ਗਈ ਅਤੇ ਉਸ ਨੇ ਕਿਹਾ ਕਿ ਉਸ ਦੇ ਭਰਾ ਨੇ ਉਸ ਦੀ ਮਦਦ ਕੀਤੀ ਹੈ। ਔਰਤ ਨੇ ਸੁੱਖ ਅਮਰ ਦਾ ਵੀ ਧੰਨਵਾਦ ਕੀਤਾ। ਹਰ ਵਿਅਕਤੀ ਇਸ ਚੰਗੇ ਉਪਰਾਲੇ ਲਈ ਮੰਨਾ ਦਾ ਧੰਨਵਾਦ ਕਰ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *