ਵਿਆਹੁਤਾ ਦੀ ਭੇਦਭਰੀ ਹਾਲਤ ਚ ਹੋਈ ਮੋਤ, ਪਰਿਵਾਰ ਨੇ ਪਟਵਾਰੀ ਤੇ ਲਾਏ ਧੱਕਾ ਕਰਨ ਦੇ ਦੋਸ਼

ਮੋਗਾ ਦੇ ਕਸਬਾ ਬਾਘਾਪੁਰਾਣਾ ਵਿੱਚ ਪਿੰਕੀ ਨਾਮ ਦੀ ਇਕ ਔਰਤ ਦੀ ਜਾਨ ਜਾਣ ਲਈ ਭੂਸ਼ਨ ਕੁਮਾਰ ਰਿਟਾਇਰਡ ਪਟਵਾਰੀ ਕਾਨੂੰਗੋ ਤੇ ਦੋਸ਼ ਲੱਗੇ ਹਨ। ਮ੍ਰਿਤਕਾ ਪਿੰਕੀ ਦੀ ਉਮਰ 30-32 ਸਾਲ ਸੀ ਅਤੇ ਉਹ 2 ਬੱਚਿਆਂ ਦੀ ਮਾਂ ਸੀ। ਪੁਲਿਸ ਦੁਆਰਾ ਮ੍ਰਿਤਕ ਦੇਹ ਦਾ ਪੋਸ ਟਮਾ ਰ ਟਮ ਕਰਵਾਇਆ ਜਾ ਰਿਹਾ ਹੈ। ਪਿੰਕੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਹਨ ਕਿ ਭੂਸ਼ਨ ਕੁਮਾਰ ਨੇ ਪਿੰਕੀ ਨੂੰ ਆਪਣੇ ਘਰ ਬੁਲਾਕੇ ਉਸ ਦੀ ਖਿੱਚ ਧੂਹ ਕੀਤੀ ਅਤੇ ਉਸ ਨੂੰ ਕੋਈ ਗਲਤ ਦਵਾਈ ਪਿਲਾ ਦਿੱਤੀ।

ਜਦੋਂ ਪਿੰਕੀ ਦੀ ਹਾਲਤ ਖ਼ ਰਾ ਬ ਹੋ ਗਈ ਤਾਂ ਉਸ ਨੂੰ ਭੂਸ਼ਨ ਕਿਸੇ ਨਿੱਜੀ ਹਸਪਤਾਲ ਵਿੱਚ ਲੈ ਗਿਆ। ਜਦੋਂ ਪਿੰਕੀ ਦੀ ਹਾਲਤ ਹੋਰ ਖ਼-ਰਾ-ਬ ਹੋ ਗਈ ਤਾਂ ਭੂਸ਼ਨ ਤੋਂ ਦੌੜ ਗਿਆ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਹਸਪਤਾਲ ਵਿਚ ਭਰਤੀ ਹੈ। ਜਦੋਂ ਉਹ ਹਸਪਤਾਲ ਆਏ ਤਾਂ ਪਿੰਕੀ ਦੀ ਜਾਨ ਜਾ ਚੁੱਕੀ ਸੀ। ਪਰਿਵਾਰ ਦਾ ਦੋ-ਸ਼ ਹੈ ਕਿ ਭੂਸ਼ਨ ਉਨ੍ਹਾਂ ਦੀ ਧੀ ਨੂੰ ਬ-ਲੈ-ਕ-ਮੇ-ਲ ਕਰਦਾ ਸੀ। ਪਿੰਕੀ ਨੇ ਆਪਣੇ ਮਕਾਨ ਦੀ ਰਜਿਸਟਰੀ ਭੂਸ਼ਨ ਕੋਲ ਰੱਖੀ ਹੋਈ ਸੀ।

ਬੀਤੇ ਦਿਨੀਂ ਇਨ੍ਹਾਂ ਦਾ ਮਾਮਲਾ ਥਾਣੇ ਵੀ ਪਹੁੰਚਿਆ ਸੀ, ਜਿੱਥੇ ਉਨ੍ਹਾਂ ਦਾ ਰਾ-ਜ਼ੀ-ਨਾ-ਮਾ ਹੋ ਗਿਆ ਸੀ। ਇਸ ਤੋਂ ਬਾਅਦ ਭੂਸ਼ਨ ਨੇ ਪਿੰਕੀ ਨੂੰ ਆਪਣੇ ਘਰ ਬੁਲਾ ਲਿਆ ਅਤੇ ਇਹ ਕਰਤੂਤ ਕਰ ਦਿੱਤੀ। ਪਰਿਵਾਰ ਨੇ ਪੁਲਿਸ ਤੇ ਵੀ ਦੂਸਰੀ ਧਿਰ ਦਾ ਸਾਥ ਦੇਣ ਦੇ ਦੋਸ਼ ਲਗਾਏ ਹਨ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਪੋਸ ਟਮਾ ਰਟ ਮ ਦੀ ਰਿਪੋਰਟ ਦੇ ਆਧਾਰ ਤੇ ਹੀ ਜਾਨ ਜਾਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਇਸੇ ਆਧਾਰ ਤੇ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਅੱਜਕੱਲ੍ਹ ਕਿੰਨੇ ਹੀ ਅਜਿਹੇ ਮਾਮਲੇ ਮੀਡੀਆ ਦੀ ਸੁਰਖ਼ੀ ਬਣਦੇ ਹਨ, ਜਿਨ੍ਹਾਂ ਵਿੱਚ ਔਰਤਾਂ ਨਾਲ ਧੱਕਾ ਹੋਣ ਦੇ ਦੋਸ਼ ਲਾਏ ਜਾਂਦੇ ਹਨ। ਇਸ ਮਾਮਲੇ ਵਿੱਚ ਵੀ ਮ੍ਰਿਤਕਾ ਦੇ ਪਰਿਵਾਰ ਨੇ ਰਿਟਾਇਰਡ ਕਾਨੂੰਗੋ ਪਟਵਾਰੀ ਭੂਸ਼ਨ ਕੁਮਾਰ ਤੇ ਦੋਸ਼ ਲਗਾਏ ਹਨ। ਮਾਮਲੇ ਦੀ ਅਸਲ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

Leave a Reply

Your email address will not be published. Required fields are marked *