ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ, ਪੰਜਾਬੀਆਂ ਨੂੰ ਚੜ ਗਿਆ ਚਾਅ

ਨਿਊਜ਼ੀਲੈਂਡ ਤੋਂ ਆਈ ਖਬਰ ਨਾਲ ਪਰਵਾਸੀਆਂ ਦੇ ਚਿਹਰੇ ਖਿੜ ਗਏ ਸਨ, ਕਿਉਂਕਿ ਨਿਊਜ਼ੀਲੈਂਡ ਸਰਕਾਰ 1ਲੱਖ 65 ਹਜ਼ਾਰ ਪਰਵਾਸੀਆਂ ਨੂੰ ਰੈਜੀਡੈਂਸ ਵੀਜ਼ਾ ਦੇਣ ਦਾ ਮਨ ਬਣਾ ਚੁੱਕੀ ਹੈ ਅਤੇ ਹੁਣ ਅਮਰੀਕਾ ਤੋਂ ਆਈ ਨਾਮੀਂ ਖ਼ਬਰ ਨੇ ਪਰਵਾਸੀਆਂ ਨੂੰ ਖੁਸ਼ੀ ਦਿੱਤੀ ਹੈ। ਜੋਅ ਬਾਈਡਨ ਸਰਕਾਰ 29 ਨਵੰਬਰ ਤੋਂ ਇਕ ਨੀਤੀ ਲਾਗੂ ਕਰਨ ਜਾ ਰਹੀ ਹੈ। ਜਿਸ ਮੁਤਾਬਕ 31ਅਕਤੂਬਰ 2020 ਜਾਂ ਇਸ ਤੋਂ ਪਹਿਲਾਂ ਤੋਂ ਜਿਹੜੇ ਪ੍ਰਵਾਸੀ ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।

ਸਰਕਾਰ ਵੱਲੋਂ ਅਮਰੀਕਾ ਦੇ ਇੰਮੀਗ੍ਰੇਸ਼ਨ ਅਤੇ ਬਾਰਡਰ ਏਜੰਸੀ ਅਧਿਕਾਰੀਆਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਅਧਿਕਾਰੀ ਹੁਣ ਉਨ੍ਹਾਂ ਪਰਵਾਸੀਆਂ ਨੂੰ ਹੀ ਫੜਨਗੇ, ਜਿਨ੍ਹਾਂ ਤੇ ਕਿਸੇ ਦੀ ਜਾਨ ਲੈਣ, ਜਾ ਸੂ ਸੀ ਕਰਨ ਜਾਂ ਮੁਲਕ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਦੇ ਮਾਮਲੇ ਦਰਜ ਹੋਣ। ਅਮਰੀਕਾ ਦੇ ਹੋਮਲੈਂਡ ਸ ਕਿ ਉ ਰਿ ਟੀ ਮੰਤਰੀ ਦੇ ਦੱਸਣ ਮੁਤਾਬਕ ਅਮਰੀਕਾ ਵਿੱਚ ਗੈ ਰ ਕਾ ਨੂੰ ਨੀ ਤੌਰ ਤੇ ਰਹਿਣ ਵਾਲੇ ਇਹ ਪਰਵਾਸੀ ਮੁਲਕ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ।

ਇਸ ਲਈ ਇਨ੍ਹਾਂ ਵਿਅਕਤੀਆਂ ਨੂੰ ਗ੍ਰਿ ਫ਼ ਤਾ ਰ ਨਾ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਡਿਪੋਰਟ ਕਰਨ ਲਈ ਇਨ੍ਹਾਂ ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ। ਸਗੋਂ ਇਨ੍ਹਾਂ ਨੂੰ ਇਮੀਗ੍ਰੇਸ਼ਨ ਸਟੇਟਸ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਦੇ ਇਸ ਐਲਾਨ ਨਾਲ ਪੰਜਾਬੀ ਲੋਕ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਹਾਲਾਂਕਿ ਡੈਮੋਕਰੈਟਿਕ ਪਾਰਟੀ ਦੇ ਕੁਝ ਮੈਂਬਰ ਕੱਚੇ ਪਰਵਾਸੀਆਂ ਨੂੰ ਸਿਟੀਜ਼ਨਸ਼ਿਪ ਦੇਣ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ।

ਇਸ ਸਮੇਂ ਅਮਰੀਕਾ ਵਿੱਚ 1 ਕਰੋੜ 10 ਲੱਖ ਅਜਿਹੇ ਵਿਅਕਤੀ ਹਨ, ਜੋ ਗ਼ਲਤ ਤਰੀਕੇ ਨਾਲ ਰਹਿ ਰਹੇ ਹਨ। ਜਿਹੜੇ ਵਿਅਕਤੀ ਮੈਕਸੀਕੋ ਦੀ ਸਰਹੱਦ ਟੱਪ ਕੇ ਗਲਤ ਤਰੀਕੇ ਨਾਲ ਅਮਰੀਕਾ ਅੰਦਰ ਦਾਖ਼ਲ ਹੋ ਰਹੇ ਹਨ, ਸਰਕਾਰ ਨੇ ਇਨ੍ਹਾਂ ਤੇ ਟਾਈਟਲ 42 ਨੀਤੀ ਲਾਗੂ ਕਰ ਦਿੱਤੀ ਹੈ। ਇਨ੍ਹਾਂ ਨੂੰ ਕਾਬੂ ਕਰ ਕੇ ਤੁਰੰਤ ਡਿਪੋਰਟ ਕਰ ਦਿੱਤਾ ਜਾਵੇਗਾ। ਇਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਕੋਈ ਅਰਜ਼ੀ ਦੇਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

Leave a Reply

Your email address will not be published. Required fields are marked *