ਕਲਯੁਗੀ ਸਹੁਰਾ ਬਣਾਉਂਦਾ ਰਿਹਾ ਵੀਡੀਓ, ਮਰਦੀ ਰਹੀ ਬਿਨ ਬਾਪ ਦੀ ਨਵ ਵਿਆਹੀ ਧੀ ਰਾਣੀ

ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਦਾਜ ਲੈਣ-ਦੇਣ ਦੇ ਹੱਕ ਵਿਚ ਨਹੀਂ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਧੀ ਸਭ ਤੋਂ ਕੀਮਤੀ ਗਹਿਣਾ ਹੈ। ਇਸ ਦੇ ਹੀ ਉਲਟ ਕੁਝ ਲੋਕ ਅਜਿਹੇ ਹਨ, ਜੋ ਦਾਜ ਲਈ ਲੜਕੀਆਂ ਨਾਲ ਖਿੱਚ-ਧੂਹ ਕਰਦੇ ਹਨ। ਜਿਸ ਤੋਂ ਦੁਖੀ ਹੋ ਕੇ ਲੜਕੀਆਂ ਵੱਲੋਂ ਗਲਤ ਕਦਮ ਚੁੱਕ ਲਏ ਜਾਂਦੇ ਹਨ। ਅਜਿਹਾ ਹੀ ਭਾਣਾ ਜਸਵਿੰਦਰ ਕੌਰ ਨਾਲ ਵਾਪਰਿਆ, ਜਿਸ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤਾਹਨੇ ਮਾਰਦਾ ਸੀ। ਇਸ ਸਭ ਤੋਂ ਦੁਖੀ ਹੋ ਕੇ ਉਸ ਵੱਲੋਂ ਬੀਤੇ ਦਿਨੀਂ ਸਹੁਰੇ ਪਰਿਵਾਰ ਦੇ ਦਰਵਾਜੇ ਅੱਗੇ ਬੈਠ ਕੇ ਕੋਈ ਚੀਜ਼ ਖਾ ਲਈ ਗਈ।

ਉਸ ਦੀ ਵੱਡੀ ਭੈਣ ਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵਿੰਦਰ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਵਿਆਹ ਦੇ ਪੰਜ ਮਹੀਨੇ ਬਾਅਦ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਜਸਵਿੰਦਰ ਗਰਭਵਤੀ ਸੀ, ਉਦੋਂ ਵੀ ਉਸ ਦਾ ਸਹੁਰਾ ਪਰਿਵਾਰ ਉਸ ਤੰਗ ਕਰਨੋਂ ਨਹੀਂ ਹਟਿਆ। ਉਦੋਂ ਵੀ ਉਸ ਨੂੰ ਦਾਜ ਲਈ ਤੰਗ ਕੀਤਾ ਜਾਂਦਾ ਰਿਹਾ। ਇਸ ਸਭ ਤੋਂ ਮਜਬੂਰ ਹੋ ਕੇ ਉਨ੍ਹਾਂ ਦੀ ਭੈਣ ਨੇ ਅਜਿਹਾ ਕਦਮ ਚੁੱਕਿਆ। ਉਨ੍ਹਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਬਹੁਤ ਵਾਰ ਸ਼ਿ-ਕਾ-ਇ-ਤ ਕੀਤੀ ਗਈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਜਸਵਿੰਦਰ ਕੌਰ ਦੇ ਜੀਜਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਛੋਟੀ ਸਾਲੀ ਜਸਵਿੰਦਰ ਕੌਰ ਦਾ ਵਿਆਹ 16 ਫਰਵਰੀ 2021 ਨੂੰ ਪੱਟੀ ਦੇ ਰਹਿਣ ਵਾਲੇ ਅਮਿਤ ਸ਼ਰਮਾ ਪੁੱਤਰ ਪਵਨ ਕੁਮਾਰ ਨਾਲ ਹੋਇਆ ਸੀ। ਵਿਆਹ ਦੇ 4 ਮਹੀਨੇ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਠੀਕ ਰਿਹਾ ਪਰ ਜਦੋਂ ਉਹ ਗਰਭਵਤੀ ਸੀ ਤਾਂ ਉਸ ਦੇ ਸਹੁਰੇ ਪਰਿਵਾਰ ਦਾ ਮਾਹੌਲ ਹੀ ਬਦਲ ਗਿਆ। ਸਹੁਰੇ ਪਰਿਵਾਰ ਵੱਲੋਂ ਜਸਵਿੰਦਰ ਨੂੰ ਦਹੇਜ ਲਈ ਤੰਗ ਕੀਤਾ ਜਾ ਰਿਹਾ ਸੀ। ਉਸ ਨੂੰ ਵੀ ਨੀਂਦ ਦੀਆਂ ਗੋ-ਲੀ-ਆਂ ਵੀ ਦਿੱਤੀਆਂ ਜਾਂਦੀਆਂ ਸਨ।

ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਤਾਂ ਜਸਵਿੰਦਰ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਉਨ੍ਹਾਂ ਦੇ ਘਰ ਛੱਡ ਗਏ। ਜਸਵਿੰਦਰ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਆਪਣੇ ਸਹੁਰੇ ਘਰ ਚਲੀ ਗਈ। ਜਦੋਂ ਸਹੁਰੇ ਪਰਿਵਾਰ ਨੇ ਗੇਟ ਨਾ ਖੋਲ੍ਹਿਆ ਤਾਂ ਉਸ ਨੇ ਮਜਬੂਰ ਹੋ ਕੇ ਕੋਈ ਵਸਤੂ ਖਾ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਜਸਵਿੰਦਰ ਦੇ ਸਹੁਰੇ ਪਰਿਵਾਰ ਨੇ ਬਜਾਏ ਉਸ ਨੂੰ ਰੋਕਣ ਦੇ ਉਸ ਦੀ ਵੀਡੀਓ ਬਣਾਈ ਤੇ ਉਹ ਵੀਡੀਓ ਪੁਲਿਸ ਨੂੰ ਦੇ ਦਿੱਤੀ ਕਿ ਲੜਕੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।

ਜਸਵਿੰਦਰ ਨੂੰ ਪੱਟੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਤਰਨਤਾਰਨ ਹਸਪਤਾਲ ਭੇਜਿਆ ਗਿਆ। ਉਸ ਦੀ ਹਾਲਤ ਵਿੱਚ ਸੁਧਾਰ ਨਾ ਹੁੰਦਾ ਵੇਖ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ 2:30 ਵਜੇ ਦੇ ਕਰੀਬ ਦਰਖਾਸਤ ਦਿੱਤੀ ਸੀ ਪਰ ਉਨਾਂ ਦੇ ਘਰ ਅਗਲੇ ਦਿਨ ਪੱਟੀ ਤੋਂ ਏ ਐੱਸ ਆਈ ਪਹੁੰਚਿਆ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦਾ ਘਰ ਉਜਾੜਨ ਵਿੱਚ ਸਭ ਤੋਂ ਵੱਡਾ ਹੱਥ ਉਸ ਦੇ ਦਿਓਰ ਮਨੀ ਸ਼ਰਮਾ ਦਾ ਹੈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਟੀ ਵਿਖੇ ਇੱਕ ਲੜਕੀ ਨੇ ਕੋਈ ਚੀਜ਼ ਖਾ ਲਈ ਹੈ। ਲੜਕੀ ਦੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲੜਕੀ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *