ਠੇਕੇਦਾਰ ਬਣਾ ਰਿਹਾ ਸੀ ਘਟੀਆ ਸੜਕ, ਪਿੰਡ ਵਾਲੇ ਹੋ ਗਏ ਸਿੱਧੇ, ਮਾਹੌਲ ਹੋ ਗਿਆ ਗਰਮ

ਜ਼ਿਲ੍ਹਾ ਸੰਗਰੂਰ ਦੇ ਬਲਾਕ ਦਿੜਬਾ ਅਧੀਨ ਪੈਂਦੇ ਪਿੰਡ ਕੜਿਆਲ ਵਿਚ ਉਸ ਸਮੇਂ ਰੌਲਾ ਪੈ ਗਿਆ। ਜਦੋਂ ਠੇਕੇਦਾਰ ਦੇ ਬੰਦੇ ਪਿੰਡ ਦੀ ਸੜਕ ਤੇ ਪੈਚਵਰਕ ਕਰਨ ਲਈ ਆਏ। ਪਿੰਡ ਵਾਸੀਆਂ ਨੇ ਰੋਡ ਰੋਲਰ ਸਮੇਤ ਠੇਕੇਦਾਰ ਦਾ ਸਾਮਾਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰੱਖ ਦਿੱਤਾ ਹੈ। ਲੋਕਾਂ ਦਾ ਸ਼ਿਕਵਾ ਹੈ ਕਿ ਘਟੀਆ ਮਟੀਰੀਅਲ ਦੀ ਵਰਤੋਂ ਕਰਕੇ ਪੈਚਵਰਕ ਕੀਤਾ ਜਾ ਰਿਹਾ ਹੈ। ਅਜੇ 15-20 ਦਿਨ ਪਹਿਲਾਂ ਹੀ ਪੈਚਵਰਕ ਕੀਤਾ ਗਿਆ ਸੀ। ਜੋ ਟੁੱਟ ਗਿਆ ਹੈ ਅਤੇ ਹੁਣ ਦੁਬਾਰਾ ਫਿਰ ਉਸੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ।

ਪਿੰਡ ਦੇ ਵਿਅਕਤੀ ਪਵਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੰਮੀ ਸੜਕ ਬਣਾਉਣ ਲਈ ਦਰਖਾਸਤ ਦਿੱਤੀ ਸੀ ਪਰ ਸਰਕਾਰ ਵੱਲੋਂ ਪੈਚਵਰਕ ਕਰਕੇ ਕੰਮ ਸਾਰਿਆ ਜਾ ਰਿਹਾ ਹੈ। ਠੇਕੇਦਾਰ ਵੱਲੋਂ ਪਹਿਲਾਂ ਵੀ 15-20 ਦਿਨ ਪਹਿਲਾਂ ਪੈਚਵਰਕ ਕੀਤਾ ਗਿਆ ਸੀ, ਜੋ ਟੁੱਟ ਗਿਆ ਹੈ। ਹੁਣ ਫੇਰ ਘਟੀਆ ਮਟੀਰੀਅਲ ਵਰਤ ਕੇ ਉਹੀ ਕੰਮ ਦੁਬਾਰਾ ਕੀਤਾ ਜਾ ਰਿਹਾ ਹੈ। ਪਵਨਦੀਪ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਐਸ ਡੀ ਓ ਨਾਲ ਗੱਲ ਹੋਈ ਹੈ। ਐਸ ਡੀ ਓ ਕਹਿੰਦੇ ਹਨ ਕਿ ਪੈਚਵਰਕ ਕਰ ਦਿਓ।

ਇਕ ਮਹੀਨੇ ਬਾਅਦ ਸੜਕ ਬਣ ਜਾਵੇਗੀ। ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਲੁੱਕ ਦੀ ਬਜਾਏ ਕਾਲਾ ਤੇਲ ਪਾਇਆ ਜਾ ਰਿਹਾ ਹੈ। ਠੇਕੇਦਾਰ ਕਹਿ ਰਿਹਾ ਹੈ ਕਿ ਇਹ ਜੰਮ ਜਾਵੇਗਾ ਪਰ ਅੱਧਾ ਘੰਟਾ ਬੀਤ ਜਾਣ ਤੇ ਵੀ ਇਹ ਨਹੀਂ ਜੰਮਿਆ। ਉਨ੍ਹਾਂ ਨੇ ਮਾਮਲਾ ਐਕਸੀਅਨ ਤੱਕ ਪੁਚਾ ਦਿੱਤਾ ਹੈ। ਮੌਜੂਦਾ ਸਰਪੰਚ ਵੀ ਇਹੋ ਕਹਿੰਦੇ ਹਨ ਕਿ ਮਟੀਰੀਅਲ ਘਟੀਆ ਹੈ। ਇਸ ਦੀ ਜਾਂਚ ਹੋਣ ਤੋਂ ਬਾਅਦ ਹੀ ਉਹ ਮਟੀਰੀਅਲ ਚੁੱਕਣ ਦੀ ਇਜਾਜ਼ਤ ਦੇਣਗੇ।

ਠੇਕੇਦਾਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਮਿਕਸਚਰ ਨਾਲ ਟੋਏ ਭਰਨ ਦਾ ਠੇਕਾ ਹੈ। ਉਹ ਪਲਾਂਟ ਤੋਂ ਮਿਕਚਰ ਲੈ ਕੇ ਆਉਂਦੇ ਹਨ। ਜਿਸ ਵਿੱਚ ਕੋਈ ਮਿਲਾਵਟ ਨਹੀਂ ਹੈ। ਠੇਕੇਦਾਰ ਦਾ ਮੰਨਣਾ ਹੈ ਕਿ ਸੜਕ ਉੱਤੇ ਖੜ੍ਹਦਾ ਪਾਣੀ ਸਡ਼ਕ ਟੁੱਟਣ ਦਾ ਕਾਰਨ ਹੈ। ਵਿਭਾਗ ਦੇ ਜੇ ਈ ਨੇ ਵੀ ਸੜਕ ਉੱਤੇ ਖੜ੍ਹਦੇ ਪਾਣੀ ਨੂੰ ਸਡ਼ਕ ਟੁੱਟਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਮਟੀਰੀਅਲ ਬਿਲਕੁਲ ਸਹੀ ਹੈ। ਜੇ ਈ ਦਾ ਕਹਿਣਾ ਹੈ ਕਿ ਸੜਕ ਉੱਚੀ ਕਰਕੇ ਬਣਾਈ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *