ਆਹ ਦੇਖੋ ਕਿਹੜੀਆਂ ਕਰਤੂਤਾਂ ਕਰਦਾ ਫੜਿਆ ਸ਼ਾਹਰੁਖ ਖਾਨ ਦਾ ਮੁੰਡਾ, ਕੀਤੀ ਜਾ ਰਹੀ ਪੁੱਛਗਿੱਛ

ਸਾਡੇ ਮੁਲਕ ਵਿੱਚ ਕਈਆਂ ਨੂੰ ਤਾਂ ਪੇਟ ਭਰ ਕੇ ਖਾਣਾ ਵੀ ਨਸੀਬ ਨਹੀਂ ਹੁੰਦਾ, ਜਦਕਿ ਉਹ ਸਾਰਾ ਦਿਨ ਸ-ਖ਼-ਤ ਮਿਹਨਤ ਕਰਦੇ ਹਨ। ਦੂਜੇ ਪਾਸੇ ਇੱਥੇ ਕੁਝ ਅਜਿਹੇ ਲੋਕ ਵੀ ਹਨ, ਜਿਹੜੇ ਮਾੜੇ ਕੰਮਾਂ ਤੇ ਹੀ ਲੱਖਾਂ ਰੁਪਏ ਦੀ ਫਜੂਲ ਖਰਚੀ ਕਰਦੇ ਹਨ। ਇਨ੍ਹਾਂ ਲੋਕਾਂ ਵਿੱਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਦਾ ਨਾਮ ਵੀ ਸਾਹਮਣੇ ਆਇਆ ਹੈ। ਘਟਨਾ ਮੁੰਬਈ ਤੋਂ ਗੋਆ ਜਾ ਰਹੇ ਇਕ ਲਗਜ਼ਰੀ ਕਰੂਜ ਵਿਚ ਸਮੁੰਦਰ ਦੇ ਵਿਚਕਾਰ ਵਾਪਰੀ ਹੈ।

ਜਿੱਥੇ ਕੁਝ ਵਿਅਕਤੀਆਂ ਨੂੰ ਅਮਲ ਪਦਾਰਥਾਂ ਦੀ ਪਾਰਟੀ ਕਰਦੇ ਹੋਏ ਫਡ਼ਿਆ ਗਿਆ ਹੈ। ਐੱਨ ਸੀ ਬੀ ਦੀ ਟੀਮ ਨੇ 10 ਵਿਅਕਤੀ ਕਾਬੂ ਕੀਤੇ ਹਨ। ਭਾਵੇਂ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਕਾਬੂ ਨਹੀਂ ਕੀਤਾ ਗਿਆ ਪਰ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਐੱਨ ਸੀ ਬੀ ਟੀਮ ਦੇ ਅਧਿਕਾਰੀ ਵੀ ਯਾਤਰੀ ਦੇ ਭੇਸ ਵਿੱਚ ਇਸ ਜਹਾਜ਼ ਵਿਚ ਸਵਾਰ ਸਨ, ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਹਿਲਾਂ ਸੂਹ ਮਿਲ ਚੁੱਕੀ ਸੀ।

ਜਿਉਂ ਹੀ ਜਹਾਜ਼ ਸਮੁੰਦਰ ਦੇ ਵਿਚਕਾਰ ਪਹੁੰਚਿਆ ਤਾਂ ਇਹ ਪਾਰਟੀ ਸ਼ੁਰੂ ਹੋ ਗਈ ਅਤੇ ਐੱਨ ਸੀ ਬੀ ਦੀ ਟੀਮ ਨੇ ਰੇਡ ਕਰ ਦਿੱਤੀ। ਇਸ ਕਾਰਵਾਈ ਨੂੰ 7 ਘੰਟੇ ਦਾ ਸਮਾਂ ਲੱਗਾ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵਿੱਚ ਹਿੱਸਾ ਲੈਣ ਲਈ ਪ੍ਰਤੀ ਵਿਅਕਤੀ 80 ਹਜ਼ਾਰ ਰੁਪਏ ਤੋਂ ਵੀ ਵੱਧ ਦੀ ਰਕਮ ਵਸੂਲੀ ਗਈ ਹੈ। ਇਨ੍ਹਾਂ ਵਿੱਚ 2 ਵਿਅਕਤੀ ਹਰਿਆਣਾ ਅਤੇ ਦਿੱਲੀ ਦੇ ਦੱਸੇ ਜਾ ਰਹੇ ਹਨ। ਫੜੇ ਗਏ ਸਾਰੇ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ।

Leave a Reply

Your email address will not be published. Required fields are marked *