ਬੇਸ਼ਰਮੀ ਦੀਆਂ ਹੱਦਾਂ ਹੋਈਆਂ ਪਾਰ ? ਦੇਖੋ ਗੁਰਦੁਆਰਾ ਸਾਹਿਬ ਚ ਆ ਕੀ ਹੋ ਰਿਹਾ

ਪਿਛਲੇ ਦਿਨੀਂ ਰੋਪੜ ਜ਼ਿਲ੍ਹੇ ਦੇ ਥਾਣਾ ਸਿੰਘ ਭਗਵੰਤਪੁਰਾ ਦੇ ਪਿੰਡ ਰੋੜਗੜ੍ਹ ਵਿੱਚ ਵਾਪਰੀ ਘਟਨਾ ਨੇ ਹਰ ਸਿੱਖ ਦੇ ਮਨ ਤੇ ਡੂੰਘੀ ਸੱਟ ਮਾਰੀ ਹੈ। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਸ ਘਟਨਾ ਦੀ ਬਹੁਤ ਚਰਚਾ ਹੋ ਰਹੀ ਹੈ। ਇਸ ਪਿੰਡ ਵਿੱਚ ਬਾਬਾ ਗਾਜ਼ੀਦਾਸ ਦੇ ਨਾਮ ਤੇ ਇਕ ਕਲੱਬ ਬਣਿਆ ਹੋਇਆ ਹੈ। ਇਸ ਕਲੱਬ ਦਾ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਹੈ। ਇਸ ਕਲੱਬ ਦੁਆਰਾ ਸਮਾਜ ਸੇਵਾ ਦੇ ਨਾਮ ਤੇ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ।

28 ਸਤੰਬਰ ਨੂੰ ਇਸ ਕਲੱਬ ਵੱਲੋਂ ਲੜਕੀਆਂ ਦੇ ਵਿਆਹ ਕੀਤੇ ਗਏ ਪਰ ਇਸ ਦਿਨ ਇਨ੍ਹਾਂ ਵਿਆਹਾਂ ਦੇ ਨਾਲ ਜੋ ਕੁਝ ਹੋਰ ਇੱਥੇ ਹੋਇਆ, ਇਸ ਨੇ ਹਰ ਸਿੱਖ ਦੇ ਮਨ ਨੂੰ ਠੇਸ ਪਹੁੰਚਾਈ ਹੈ। ਦੋਸ਼ ਲੱਗ ਰਹੇ ਹਨ ਕਿ ਇਸ ਦਿਨ ਇੱਥੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਨਚਾਰ ਨਚਾਏ ਗਏ। ਸਾਜ਼ਾਂ ਨਾਲ ਗਲਤ ਗਾਣਿਆਂ ਦੀਆਂ ਤਰਜ਼ਾਂ ਕੱਢੀਆਂ ਗਈਆਂ, ਲੰਗਰ ਹਾਲ ਵਿੱਚ ਜੁੱਤੀ ਪਹਿਨ ਕੇ ਪ੍ਰਸ਼ਾਦੇ ਛਕੇ ਗਏ। ਇਹ ਸਾਰੀ ਕਾਰਵਾਈ ਗੁਰ ਮਰਿਆਦਾ ਦੀ ਉਲੰਘਣਾ ਹੈ।

ਜਿਸ ਕਰਕੇ ਸਿੱਖ ਸੰਗਤ ਵਿਚ ਭਾਰੀ ਰੋਸ ਹੈ। ਕਈ ਸਾਲਾਂ ਤੋਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਛਾਇਆ ਹੋਇਆ ਹੈ। ਹੁਣ ਇਸ ਨਾਲ ਇਹ ਘਟਨਾ ਆ ਜੁੜੀ ਹੈ। ਕੁਝ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਜ਼ਿਲ੍ਹਾ ਰੋਪੜ ਦੇ ਪੁਲਿਸ ਮੁਖੀ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਮਾਮਲਾ ਦਰਜ ਕਰਨ ਲਈ ਦਰਖਾਸਤ ਦਿੱਤੀ ਗਈ ਹੈ। ਸੀਨੀਅਰ ਪੁਲੀਸ ਅਫ਼ਸਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਿੰਡ ਰੋੜਗੜ੍ਹ ਵਿੱਚ ਵਾਪਰੀ ਘਟਨਾ ਦੇ ਸੰਬੰਧ ਵਿਚ ਦਰਖਾਸਤ ਮਿਲੀ ਹੈ

ਪਰ ਦਰਖਾਸਤ ਦੇ ਨਾਲ ਉਨ੍ਹਾ ਨੂੰ ਸਬੂਤ ਨਹੀਂ ਭੇਜੇ ਗਏ। ਸੀਨੀਅਰ ਪੁਲਿਸ ਅਫ਼ਸਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸਬੂਤ ਨਾ ਵੀ ਮੁਹੱਈਆ ਕਰਵਾਏ ਗਏ ਤਾਂ ਪੁਲਿਸ ਵੱਲੋਂ ਆਪਣੇ ਤੌਰ ਤੇ ਉਸ ਥਾਂ ਪਹੁੰਚ ਕੇ ਸਬੂਤ ਹਾਸਲ ਕੀਤੇ ਜਾਣਗੇ ਅਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਕਰਤੂਤ ਕਿਸੇ ਸਮੇਂ ਮੱਸਾ ਰੰਗੜ ਨੇ ਕੀਤੀ ਸੀ।

ਉਨ੍ਹਾਂ ਵੱਲੋਂ ਰੋਪੜ ਦੇ ਐੱਸ.ਐੱਸ.ਪੀ ਨੂੰ ਦਰਖਾਸਤ ਦੇ ਕੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਪਰਚਾ ਦਰਜ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਵੀ ਇਨ੍ਹਾਂ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *