ਹਸਪਤਾਲ ਚ ਇਲਾਜ ਲਈ ਲੈ ਕੇ ਆਏ ਸੀ ਮਾਂ ਨੂੰ, ਨਰਸ ਨੇ ਲਾਇਆ ਟੀਕਾ ਤਾਂ ਹੋ ਗਿਆ ਕੰਮ ਖਰਾਬ

ਅੰਮ੍ਰਿਤਸਰ ਦੇ ਕਰਮਜੀਤ ਹਸਪਤਾਲ ਵਿੱਚ 60 ਸਾਲਾਂ ਦੀ ਇਕ ਔਰਤ ਰਾਜ ਕੌਰ ਪਤਨੀ ਜੋਗਿੰਦਰ ਸਿੰਘ ਦੀ ਜਾਨ ਜਾਣ ਦਾ ਮਾਮਲਾ ਗਰਮਾ ਗਿਆ ਹੈ। ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਹਸਪਤਾਲ ਦੀ ਨਰਸ ਨੇ ਰਾਜ ਰਾਣੀ ਨੂੰ ਗ਼ਲਤ ਟੀਕਾ ਲਗਾ ਦਿੱਤਾ ਹੈ। ਡਾਕਟਰ ਰਾਜਪਾਲ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਗਿਆ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਕ ਨੌਜਵਾਨ ਦੇ ਦੱਸਣ ਮੁਤਾਬਕ ਮ੍ਰਿਤਕਾ ਉਸ ਦੀ ਦੀ ਮਾਮੀ ਸੀ।

ਜਿਸ ਨੂੰ ਹਲਕੇ ਬੁ-ਖਾ-ਰ ਕਾਰਨ ਹਸਪਤਾਲ ਲਿਆਂਦਾ ਗਿਆ ਸੀ। ਉਥੇ ਨਰਸ ਦੁਆਰਾ ਟੀਕਾ ਲਗਾਏ ਜਾਣ ਕਾਰਨ ਉਸ ਦਾ ਪੇਟ ਫੁੱਲ ਗਿਆ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਜਾਨ ਚਲੀ ਗਈ। ਉਸ ਦੇ ਦੱਸਣ ਮੁਤਾਬਕ ਮਿ੍ਤਕਾ ਠੀਕ ਠਾਕ ਮੋਟਰਸਾਈਕਲ ਤੇ ਬੈਠ ਕੇ ਆਈ ਸੀ। ਨੌਜਵਾਨ ਨੇ ਮੰਗ ਕੀਤੀ ਹੈ ਕਿ ਡਾਕਟਰ ਤੇ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇ-ਨ-ਸਾ-ਫ ਦਿੱਤਾ ਜਾਵੇ। ਮ੍ਰਿਤਕਾ ਦੇ ਪੁੱਤਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮਾਤਾ ਨੂੰ ਬੁ-ਖਾ-ਰ ਸੀ।

2 ਦਿਨ ਠੀਕ ਨਾ ਹੋਣ ਤੇ ਉਹ ਪਾਰਬਤੀ ਹਸਪਤਾਲ ਗਏ ਸਨ ਪਰ ਉੱਥੇ ਬੈੱਡ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਰਮਜੀਤ ਹਸਪਤਾਲ ਭੇਜ ਦਿੱਤਾ ਗਿਆ। ਇੱਥੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਹਸਪਤਾਲ ਦੇ ਡਾਕਟਰ ਰਾਜਪਾਲ ਦਾ ਕਹਿਣਾ ਹੈ ਕਿ ਹਸਪਤਾਲ ਵੱਲੋਂ ਕੋਈ ਗ਼ਲਤ ਟੀਕਾ ਨਹੀਂ ਲਗਾਇਆ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ ਮ੍ਰਿਤਕਾ ਨੂੰ ਦਿਲ ਦਾ ਦੌ-ਰਾ ਪਿਆ ਹੈ। ਉਨ੍ਹਾਂ ਵੱਲੋਂ ਔਰਤ ਨੂੰ ਆਈ ਸੀ ਯੂ ਵਿੱਚ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਉਨ੍ਹਾਂ ਨੇ ਪਰਿਵਾਰ ਨੂੰ ਦੱਸ ਦਿੱਤਾ ਸੀ ਕਿ ਔਰਤ ਦੀ ਹਾਲਤ ਠੀਕ ਨਹੀਂ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਫਤਹਿਗੜ੍ਹ ਚੂੜੀਆਂ ਦੀ ਬਾਬਾ ਦੀਪ ਸਿੰਘ ਕਾਲੋਨੀ ਦੀ ਰਹਿਣ ਵਾਲੀ ਰਾਜ ਕੌਰ ਪਤਨੀ ਜੋਗਿੰਦਰ ਸਿੰਘ ਦੀ ਹਸਪਤਾਲ ਵਿਚ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਦੱਸਣ ਮੁਤਾਬਕ ਰਾਜ ਕੌਰ ਨੂੰ ਹਲਕਾ ਬੁ-ਖਾ-ਰ ਸੀ। ਪੁਲਿਸ ਡਾਕਟਰ ਨਾਲ ਵੀ ਗੱਲ ਕਰ ਰਹੀ ਹੈ। ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *