ਟਰੱਕ ਡਰਾਈਵਰ ਤੇ ਔਰਤ ਦਾ ਪੈ ਗਿਆ ਹਾਈਵੇ ਤੇ ਪੰਗਾ, ਔਰਤ ਨੇ ਕਾਰ ਚੋਂ ਨਿਕਲ ਦੇਖੋ ਡਰਾਈਵਰ ਨਾਲ ਕੀ ਕੀਤਾ

ਆਵਾਜਾਈ ਦੇ ਸਾਧਨ ਜ਼ਿਆਦਾ ਹੋਣ ਕਾਰਨ ਸੜਕਾਂ ਉੱਤੇ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਕਿਸੇ ਵੀ ਹਾਦਸੇ ਦੌਰਾਨ ਜਦੋਂ 2 ਵਾਹਨਾਂ ਵਿਚਕਾਰ ਟੱਕਰ ਹੁੰਦੀ ਹੈ ਤਾਂ ਗਲਤੀ ਹਮੇਸ਼ਾ ਵੱਡੇ ਵਾਹਨ ਦੀ ਹੀ ਕੱਢੀ ਜਾਂਦੀ ਹੈ- ਭਾਂਵੇਂ ਗਲਤੀ ਕਿਸੇ ਦੀ ਵੀ ਹੋਵੇ। ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਟਰੱਕ ਅਤੇ ਕਾਰ ਵਿਚਕਾਰ ਆਪਸੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਹੀ ਕਾਰ ਚਾਲਕ ਵੱਲੋਂ ਬਜ਼ੁਰਗ ਟਰੱਕ ਡਰਾਈਵਰ ਨਾਲ ਖਿੱਚ ਧੂਹ ਕੀਤੀ ਗਈ।

ਮੌਜੂਦਾ ਲੋਕਾਂ ਵੱਲੋਂ ਇਸ ਹਰਕਤ ਨੂੰ ਨਿੰਦਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਆਪੋ ਆਪਣੇ ਘਰ ਜਾ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਇਕ ਵਿਅਕਤੀ ਵੱਲੋਂ ਇਕ ਬਜ਼ੁਰਗ ਨਾਲ ਖਿੱਚ ਧੂਹ ਦਿੱਤੀ ਜਾ ਰਹੀ ਸੀ। ਮੌਜੂਦਾ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਟਰੱਕ ਡਰਾਈਵਰ ਲਾਲ ਬੱਤੀ ਤੋਂ ਬਾਅਦ ਜਾਣ ਲੱਗਾ ਤਾਂ ਗੱਡੀ ਚਾਲਕ ਨੇ ਗਲਤ ਪਾਸੇ ਤੋਂ ਗੱਡੀ ਲਿਆ ਕੇ ਇੱਕ ਦਮ ਟਰੱਕ ਦੇ ਅੱਗੇ ਕਰ ਦਿੱਤੀ। ਜਿਸ ਕਾਰਨ ਦੋਹਾਂ ਦੀ ਆਪਸ ਵਿੱਚ ਟੱਕਰ ਹੋ ਗਈ।

ਇਸ ਦੌਰਾਨ ਗੱਡੀ ਚਾਲਕ ਵੱਲੋਂ ਬਜੁਰਗ ਟਰੱਕ ਡਰਾਈਵਰ ਨਾਲ ਖਿੱਚ ਧੂਹ ਕੀਤੀ ਗਈ। ਉਸ ਦੀ ਪੱਗ ਵੀ ਉਤਾਰ ਦਿੱਤੀ ਗਈ। ਇਸ ਕਾਰਨ ਲੋਕਾਂ ਦਾ ਕਹਿਣਾ ਹੈ ਕਿ ਉਹ ਇਨਸਾਨੀਅਤ ਦੇ ਨਾਤੇ ਬਜੁਰਗ ਵਿਅਕਤੀ ਦੇ ਨਾਲ ਹਨ। ਕਿਉਂਕਿ ਕਿਸੇ ਬਜੁਰਗ ਦੀ ਖਿੱਚ-ਧੂਹ ਕਰਨਾ ਅਤੇ ਉਸ ਦੀ ਪੱਗ ਲਾਹੁਣਾ ਬਹੁਤ ਗਲਤ ਗੱਲ ਹੈ। ਪ੍ਰਸ਼ਾਸਨ ਤੋਂ ਇ-ਨ-ਸਾ-ਫ ਦੀ ਮੰਗ ਕਰਦਿਆਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤਕ ਰਾਜ਼ੀਨਾਮਾ ਨਹੀਂ ਹੁੰਦਾ, ਉਦੋਂ ਤੱਕ ਦੋਨੋਂ ਗੱਡੀਆਂ ਉਥੇ ਹੀ ਖੜੀਆਂ ਰਹਿਣਗੀਆਂ। ਟਰੱਕ ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕਪੂਰਥਲਾ ਤੋਂ ਗੱਡੀ ਲੈ ਕੇ ਲਾਲੜੂ ਜਾ ਰਿਹਾ ਸੀ।

ਇਸ ਦੌਰਾਨ ਜਦੋਂ ਉਹਨਾਂ ਨੇ ਲਾਲ ਬੱਤੀ ਤੋਂ ਬਾਅਦ ਟੱਰਕ ਤੋਰਿਆ ਤਾਂ ਅਚਾਨਕ ਗੱਡੀ ਵਾਲੇ ਨੇ ਗੱਡੀ ਟਰੱਕ ਦੇ ਅੱਗੇ ਕਰ ਦਿੱਤੀ। ਜਿਸ ਕਾਰਨ ਟਰੱਕ ਗੱਡੀ ਨਾਲ ਜਾ ਲੱਗਿਆ। ਹਾਦਸੇ ਤੋਂ ਬਾਅਦ ਗੱਡੀ ਚਾਲਕ ਵੱਲੋਂ ਉਨ੍ਹਾਂ ਦੀ ਖਿੱਚ ਧੂਹ ਕੀਤੀ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹਾਦਸੇ ਤੋਂ ਬਾਅਦ ਘਟਨਾ ਸਥਾਨ ਉੱਤੇ ਪਹੁੰਚੇ। ਇਸ ਕਾਰਨ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ। ਉਹ ਦੋਵਾਂ ਗੱਡੀਆਂ ਅਤੇ ਟਰੱਕ ਡਰਾਈਵਰ ਨੂੰ ਨਾਲ ਲੈ ਕੇ ਜਾ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *