ਕਿਥੇ ਲੇਖਾ ਦਿਓਗੇ ਪਾਪੀਓ, ਭੋਰਾ ਤਾਂ ਸ਼ਰਮ ਕਰਦੇ, ਇਹੋ ਜਿਹੇ ਲੋਕਾਂ ਨੂੰ ਤਾਂ ਕਲਯੁੱਗ ਚ ਵੀ ਥਾਂ ਨੀ ਮਿਲਣੀ

ਸਾਡੇ ਸਮਾਜ ਵਿੱਚ ਕੁਝ ਅਜਿਹੇ ਵਿਅਕਤੀ ਵੀ ਹਨ, ਜੋ ਘਟੀਆ ਤੋਂ ਘਟੀਆ ਕਰਤੂਤ ਕਰਨ ਲੱਗੇ ਵੀ ਨਹੀਂ ਝਿਜਕਦੇ। ਸ਼ਾਇਦ ਉਹ ਭੁੱਲ ਜਾਂਦੇ ਹਨ ਕਿ ਇਨਸਾਨੀਅਤ ਨਾਮ ਦੀ ਵੀ ਕੋਈ ਚੀਜ਼ ਹੈ। ਸਾਨੂੰ ਕਿਸੇ ਬਜ਼ੁਰਗ ਦੀ ਮਦਦ ਕਰਨੀ ਚਾਹੀਦੀ ਹੈ ਪਰ ਕੋਈ ਵਿਅਕਤੀ ਇਕ ਬਜ਼ੁਰਗ ਔਰਤ ਨੂੰ ਹੀ 200 ਰੁਪਏ ਵਿੱਚ ਚੂਨਾ ਲਾ ਗਿਆ। ਇਸ ਔਰਤ ਦੀ ਉਮਰ ਲਗਪਗ 75-80 ਸਾਲ ਹੈ। ਇਸ ਉਮਰ ਵਿੱਚ ਵੀ ਉਹ ਰਿਕਸ਼ਾ ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰਦੀ ਹੈ।

ਪੇਟ ਲਈ ਇਨਸਾਨ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਕੋਈ ਨਾ ਮਲੂਮ ਵਿਅਕਤੀ 20 ਰੁਪਏ ਦੀ ਸਬਜ਼ੀ ਮੁੱਲ ਲੈ ਕੇ ਬਜ਼ੁਰਗ ਔਰਤ ਨੂੰ 200 ਰੁਪਏ ਦਾ ਨਕਲੀ ਨੋਟ ਦੇ ਗਿਆ ਅਤੇ ਉਸ ਤੋਂ ਅਸਲੀ 180 ਰਪਏ ਵਾਪਸ ਵੀ ਲੈ ਗਿਆ। ਜਦੋਂ ਇਹ ਬਜ਼ੁਰਗ ਮਾਤਾ ਸਬਜ਼ੀ ਦੇ ਕਿਸੇ ਨੂੰ ਪੈਸੇ ਦੇਣ ਲੱਗੀ ਤਾਂ ਉਸ ਨੂੰ ਦੱਸਿਆ ਗਿਆ ਕਿ ਇਹ ਨੋਟ ਨਕਲੀ ਹੈ। ਨਕਲੀ ਨੋਟ ਦੇਣ ਵਾਲੇ ਨੂੰ ਹਰ ਕੋਈ ਲਾਹਨਤਾਂ ਪਾ ਰਿਹਾ ਹੈ। ਬਜ਼ੁਰਗ ਔਰਤ ਸਵੇਰੇ ਉੱਠ ਕੇ ਸਬਜ਼ੀ ਮੰਡੀ ਤੋਂ ਆਟੋ ਤੇ ਸਬਜ਼ੀ ਲਿਆਉਂਦੀ ਹੈ।

ਫਿਰ ਉਹ ਰੇਹੜੀ ਲੈ ਕੇ ਕਈ ਕਿਲੋਮੀਟਰ ਵੱਲਾ ਪਹੁੰਚਦੀ ਹੈ। ਉਹ ਕਈ ਸਾਲਾਂ ਤੋਂ ਇਸ ਤਰ੍ਹਾਂ ਹੀ ਆਪਣਾ ਕੰਮ ਚਲਾ ਰਹੀ ਹੈ। ਉਹ ਕਿਸੇ ਤੋਂ ਵਿਆਜ ਤੇ ਪੈਸੇ ਲੈ ਕੇ ਸਬਜ਼ੀ ਖਰੀਦਦੀ ਹੈ ਅਤੇ ਫੇਰ ਸਬਜ਼ੀ ਵੇਚ ਕੇ ਪੈਸੇ ਵਾਪਸ ਕਰ ਦੇਂਦੀ ਹੈ। ਇਸ ਬਜ਼ੁਰਗ ਔਰਤ ਦੇ ਪਤੀ ਦੀ ਸਿਹਤ ਵੀ ਠੀਕ ਨਹੀਂ ਹੈ। ਇਹ ਔਰਤ ਆਪਣੇ ਪਰਿਵਾਰ ਤੇ ਭਾਰ ਨਹੀਂ ਬਣਨਾ ਚਾਹੁੰਦੀ। ਸਗੋਂ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਬਜ਼ੁਰਗ ਹੋਣ ਦੇ ਬਾਵਜੂਦ ਵੀ ਉਸ ਨੂੰ ਕੋਈ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ।

ਸਰਕਾਰਾਂ ਵੱਲੋਂ ਗ਼ਰੀਬਾਂ ਨੂੰ ਸਹੂਲਤਾਂ ਦੇਣ ਦੇ ਕਿੰਨੇ ਵਾਅਦੇ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਕਿੰਨੇ ਹੀ ਬਜ਼ੁਰਗ ਇਸ ਹਾਲਤ ਵਿੱਚ ਕੰਮ ਕਰਕੇ ਰੋਟੀ ਕਮਾ ਰਹੇ ਹਨ। ਕਈ ਵਾਰ ਇਹ ਬਜ਼ੁਰਗ ਔਰਤ ਗਲੀ ਮੁਹੱਲੇ ਵਿੱਚ ਵੀ ਘੁੰਮ ਫਿਰ ਕੇ ਸਬਜ਼ੀ ਵੇਚਦੀ ਹੈ। ਸਰਕਾਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਜਿਹੇ ਬਜ਼ੁਰਗਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *