ਦੇਖਦੇ ਹੀ ਦੇਖਦੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ- ਬੁੱਢੀ ਮਾਂ ਮਾਰੇ ਧਾਹਾਂ, ਦੇਖਣ ਵਾਲਿਆਂ ਦੇ ਦਹਲ ਗਏ ਦਿਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਇਕ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ, ਜਿਸ ਦੀ ਪਛਾਣ ਕ੍ਰਿਸ਼ਨ ਪਾਲ ਵਾਸੀ ਨਾਨਕ ਨਗਰੀ ਚਹੇੜੂ ਵਜੋਂ ਹੋਈ ਹੈ। ਪੁਲੀਸ ਕਈ ਦਿਨਾਂ ਤੋਂ ਕ੍ਰਿਸ਼ਨਪਾਲ ਨੂੰ ਲੱਭ ਰਹੀ ਸੀ, ਕਿਉਂਕਿ ਉਸ ਤੇ ਆਪਣੀ ਹੀ ਪਤਨੀ ਸੁਰਿੰਦਰ ਕੌਰ ਦੀ ਜਾਨ ਲੈਣ ਦਾ ਦੋਸ਼ ਸੀ। ਕ੍ਰਿਸ਼ਨ ਪਾਲ ਦੀ ਮ੍ਰਿਤਕ ਦੇਹ ਦਾ ਪੋਸ-ਟਮਾ-ਰਟ-ਮ ਕਰਵਾਇਆ ਜਾ ਰਿਹਾ ਹੈ। ਪੁਲਿਸ 174 ਦੀ ਕਾਰਵਾਈ ਕਰ ਰਹੀ ਹੈ। ਪਿੰਡ ਦੇ ਸਰਪੰਚ ਪਰਸ਼ੋਤਮ ਲਾਲ ਨੇ ਦੱਸਿਆ ਹੈ ਕਿ ਅੱਜ ਕ੍ਰਿਸ਼ਨਪਾਲ ਦੀ ਮ੍ਰਿਤਕ ਦੇਹ ਮਿਲੀ ਹੈ।

ਕੁਝ ਦਿਨ ਪਹਿਲਾਂ ਕ੍ਰਿਸ਼ਨ ਪਾਲ ਦੀ ਪਤਨੀ ਸੁਰਿੰਦਰ ਕੌਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਵਿੱਚੋਂ ਹੀ ਮਿਲੀ ਸੀ। ਸਰਪੰਚ ਦੇ ਦੱਸਣ ਮੁਤਾਬਕ ਅੱਜ ਉਨ੍ਹਾਂ ਨੂੰ ਥਾਣੇ ਤੋਂ ਪੁਲਿਸ ਇੰਚਾਰਜ ਦਾ ਫੋਨ ਆਇਆ ਸੀ, ਜਿਸ ਕਰਕੇ ਉਹ ਇੱਥੇ ਪਹੁੰਚੇ ਹਨ। ਮਹਿਲਾ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਸੁਰਿੰਦਰ ਕੌਰ ਨਾਮ ਦੀ ਔਰਤ ਦੀ ਮ੍ਰਿਤਕ ਦੇਹ ਮਿਲੀ ਸੀ। ਜਿਸ ਦੇ ਸੰਬੰਧ ਵਿਚ ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾ ਦੇ ਪਤੀ ਕ੍ਰਿਸ਼ਨ ਪਾਲ ਤੇ 302 ਦਾ ਮਾਮਲਾ ਦਰਜ ਕੀਤਾ ਸੀ।

ਮਹਿਲਾ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪੁੱਤਰ ਨੇ ਆਪਣੇ ਬਿਆਨਾਂ ਵਿਚ ਲਿਖਵਾਇਆ ਸੀ ਕਿ ਉਸ ਦੇ ਮਾਤਾ ਪਿਤਾ ਵਿਚਕਾਰ ਅ-ਣ-ਬ-ਣ ਹੋਣ ਕਾਰਨ ਅਕਸਰ ਹੀ ਕ-ਲੇ-ਸ਼ ਰਹਿੰਦਾ ਸੀ। ਜਿਸ ਦੇ ਚੱਲਦੇ ਉਸ ਦੇ ਪਿਤਾ ਨੇ ਉਸ ਦੀ ਮਾਂ ਦੀ ਜਾਨ ਲੈ ਲਈ ਸੀ। ਕ੍ਰਿਸ਼ਨ ਪਾਲ ਉਸ ਸਮੇਂ ਤੋਂ ਹੀ ਲਾਪਤਾ ਸੀ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਨੂੰ ਪਰਵਾਸੀ ਲੋਕਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਕਿਸੇ ਵਿਅਕਤੀ ਦੀ ਮਿ੍ਤਕ ਦੇਹ ਪਈ ਹੈ।

ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਿ੍ਤਕ ਦੇਹ ਦੀ ਸ਼ਨਾਖਤ ਕਰਵਾਈ ਤਾਂ ਪਤਾ ਲੱਗਾ ਕਿ ਇਹ ਕ੍ਰਿਸ਼ਨਪਾਲ ਦੀ ਮ੍ਰਿਤਕ ਦੇਹ ਹੈ। ਉਸ ਦੀ ਜਾਨ ਜਾਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਦੇਖਣ ਨੂੰ ਇਹ ਦੇਹ ਪੁਰਾਣੀ ਲੱਗਦੀ ਹੈ। ਉਨ੍ਹਾਂ ਵੱਲੋਂ ਦੇਹ ਦਾ ਪੋਸ-ਟਮਾ-ਰਟ-ਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੇ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *