ਮੰਤਰੀ ਰਾਜਾ ਵੜਿੰਗ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਅਹਿਮ ਤੋਹਫ਼ਾ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਤੋਂ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਉਸ ਸਮੇਂ ਤੋਂ ਹੀ ਉਹ ਮੀਡੀਆ ਦੀ ਸੁਰਖ਼ੀ ਬਣੇ ਹੋਏ ਹਨ। ਉਨ੍ਹਾਂ ਵੱਲੋਂ ਆਪਣੇ ਵਿਭਾਗ ਨੂੰ ਖ਼ਾਸ ਤਵੱਜੋ ਦਿੱਤੀ ਜਾ ਰਹੀ ਹੈ। ਤਾਜ਼ਾ ਖ਼ਬਰਾਂ ਮੁਤਾਬਕ ਟਰਾਂਸਪੋਰਟ ਮੰਤਰੀ ਚਾਹੁੰਦੇ ਹਨ ਕਿ ਜਨਤਕ ਆਵਾਜਾਈ ਸੇਵਾ ਨੂੰ ਮਜ਼ਬੂਤ ਕੀਤਾ ਜਾਵੇ। ਉਹ ਇਸ ਪਾਸੇ ਵਿਸ਼ੇਸ਼ ਧਿਆਨ ਦੇ ਰਹੇ ਹਨ। ਟਰਾਂਸਪੋਰਟ ਵਿਭਾਗ ਵੱਲੋਂ ਨਵੀਂਆਂ 842 ਬੱਸਾਂ ਪਾਈਆਂ ਜਾ ਰਹੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ 250 ਨਵੀਆਂ ਬੱਸਾਂ ਤਾਂ ਇਸ ਮਹੀਨੇ ਹੀ ਸੜਕਾਂ ਤੇ ਚੱਲਣ ਲੱਗ ਜਾਣਗੀਆਂ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਾਕੀ ਦੀਆਂ 592 ਬੱਸਾਂ ਵੀ ਅਗਲੇ ਮਹੀਨੇ ਟਰਾਂਸਪੋਰਟ ਵਿਭਾਗ ਕੋਲ ਪਹੁੰਚ ਜਾਣਗੀਆਂ। ਜੇਕਰ ਦੇਖਿਆ ਜਾਵੇ ਤਾਂ ਇਸ ਸਮੇਂ ਸੜਕਾਂ ਤੇ ਸਰਕਾਰੀ ਬੱਸਾਂ ਨਾ ਮਾਤਰ ਹੀ ਨਜ਼ਰ ਆਉਂਦੀਆਂ ਹਨ। ਉਨ੍ਹਾਂ ਦੀ ਹਾਲਤ ਵੀ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਠੀਕ ਨਹੀਂ ਹੈ। ਇਸ ਲਈ ਚਾਹੀਦਾ ਹੈ ਕਿ ਸਰਕਾਰੀ ਬੱਸਾਂ ਦੀ ਗਿਣਤੀ ਵਧਾਈ ਜਾਵੇ ਅਤੇ ਜਿਹੜੀਆਂ ਬੱਸਾਂ ਇਸ ਸਮੇਂ ਸੜਕਾਂ ਤੇ ਚੱਲ ਰਹੀਆਂ ਹਨ,

ਉਨ੍ਹਾਂ ਦੀ ਹਾਲਤ ਵੀ ਸੁਧਾਰੀ ਜਾਵੇ। ਇਸ ਸਮੇਂ ਸੜਕਾਂ ਤੇ ਜਿਆਦਾਤਰ ਪ੍ਰਾਈਵੇਟ ਬੱਸਾਂ ਹੀ ਨਜ਼ਰ ਆਉਂਦੀਆਂ ਹਨ। ਨਵੇਂ ਟਰਾਂਸਪੋਰਟ ਮੰਤਰੀ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ। ਕਿਉਂਕਿ ਜਿਸ ਦਿਨ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਹ ਖ਼ਾਸ ਦਿਲਚਸਪੀ ਨਾਲ ਕੰਮ ਕਰ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਲੁਧਿਆਣਾ ਵਿਖੇ ਲਗਪਗ 3 ਦਰਜਨ ਅਜਿਹੀਆਂ ਟੂਰਿਸਟ ਬੱਸਾਂ ਤੇ ਕਾਰਵਾਈ ਕੀਤੀ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਬੱਸਾਂ ਰਾਤ ਸਮੇਂ ਸਵਾਰੀਆਂ ਚੁੱਕਦੀਆਂ ਹਨ।

ਇਸ ਤੋਂ ਪਹਿਲਾਂ ਰਾਜਾ ਵੜਿੰਗ ਸਰਕਾਰੀ ਬੱਸਾਂ ਵਿੱਚ ਚੜ੍ਹ ਕੇ ਸਵਾਰੀਆਂ ਨਾਲ ਗੱਲਬਾਤ ਕਰਦੇ ਦੇਖੇ ਗਏ। ਪਹਿਲਾਂ ਉਨ੍ਹਾਂ ਨੇ ਬੱਸ ਅੱਡਿਆਂ ਤੇ ਨ-ਜਾ-ਇ-ਜ਼ ਕ-ਬ-ਜ਼ੇ ਦਾ ਮੁੱਦਾ ਚੁੱਕਿਆ ਅਤੇ ਬੱਸ ਅੱਡਿਆਂ ਤੇ ਸਫ਼ਾਈ ਲਾਜ਼ਮੀ ਹੋਣ ਤੇ ਜ਼ੋਰ ਦਿੱਤਾ। ਉਹ ਅਧਿਕਾਰੀਆਂ ਨੂੰ ਇਹ ਕਹਿੰਦੇ ਵੀ ਨਜ਼ਰ ਆਏ ਕਿ ਜਿਨ੍ਹਾਂ ਟਰਾਂਸਪੋਰਟਰਾਂ ਵੱਲ ਟੈਕਸ ਬਕਾਇਆ ਖੜ੍ਹਾ ਹੈ। ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਲੋਕ ਵੀ ਚਾਹੁੰਦੇ ਹਨ ਕਿ ਸਰਕਾਰੀ ਬੱਸਾਂ ਪ੍ਰਤੀ ਸਰਕਾਰ ਵਿਸ਼ੇਸ਼ ਧਿਆਨ ਦੇਵੇ।

Leave a Reply

Your email address will not be published. Required fields are marked *