ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਨਵਰਾਤਿਆਂ ਤੋਂ ਪਹਿਲਾਂ ਸਸਤਾ ਮਿਲ ਰਿਹਾ ਸੋਨਾ

ਜਦ ਤੋਂ ਕੋਰੋਨਾ ਤੋਂ ਕੁਝ ਰਾਹਤ ਮਿਲੀ ਹੈ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਦੋਂ ਕਾਰੋਬਾਰ ਬੰਦ ਹੋ ਜਾਂਦੇ ਹਨ ਤਾਂ ਲੋਕ ਸੋਨੇ ਚਾਂਦੀ ਵਿਚ ਪੂੰਜੀ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਹਨ। ਅੱਜ ਐਮ ਸੀ ਐਕਸ ਤੇ ਸੋਨੇ ਦੀ ਕੀਮਤ ਵਿੱਚ 0.35 ਫ਼ੀਸਦੀ ਕਮੀ ਦੇਖਣ ਨੂੰ ਮਿਲੀ ਹੈ। ਜਿਸ ਕਰ ਕੇ ਸੋਨੇ ਦਾ ਰੇਟ 46,600 ਰੁਪਏ ਪ੍ਰਤੀ 10 ਗਰਾਮ ਰਿਹਾ। ਇਸ ਤਰ੍ਹਾਂ ਹੀ ਚਾਂਦੀ ਦੇ ਰੇਟ ਵਿੱਚ 0.6 ਫ਼ੀਸਦੀ ਕਮੀ ਦੇਖਣ ਨੂੰ ਮਿਲੀ ਅਤੇ ਚਾਂਦੀ ਦਾ ਰੇਟ ਪ੍ਰਤੀ ਕਿਲੋਗ੍ਰਾਮ 60,623 ਰੁਪਏ ਤੇ ਆ ਠਹਿਰਿਆ।

ਇਨ੍ਹਾਂ ਦੋਵੇਂ ਧਾਤਾਂ ਦੇ ਰੇਟਾਂ ਵਿਚ ਆਈ ਇਸ ਕਮੀ ਦਾ ਕਾਰਨ ਆਲਮੀ ਬਾਜ਼ਾਰਾਂ ਵਿੱਚ ਮੁਨਾਫ਼ਾ ਬੁਕਿੰਗ ਨੂੰ ਮੰਨਿਆ ਜਾ ਰਿਹਾ ਹੈ। 7 ਅਗਸਤ 2020 ਨੂੰ ਸੋਨੇ ਦੀ ਕੀਮਤ ਪ੍ਰਤੀ 10 ਗਰਾਮ 56,200 ਰੁਪਏ ਸੀ ਅਤੇ ਇਸੇ ਤਰੀਕ ਨੂੰ ਚਾਂਦੀ ਦੀ ਕੀਮਤ ਪ੍ਰਤੀ ਕਿਲੋਗ੍ਰਾਮ 77,840 ਰੁਪਏ ਸੀ। ਇਨ੍ਹਾਂ ਦਿਨਾਂ ਵਿੱਚ ਕੋਰੋਨਾ ਦਾ ਪੂਰਾ ਪ੍ਰਕੋਪ ਸੀ। ਇਸ ਤੋਂ ਬਾਅਦ ਹੌਲੀ ਹੌਲੀ ਇਨ੍ਹਾਂ ਕੀਮਤਾਂ ਵਿਚ ਕਮੀ ਆਉਂਦੀ ਰਹੀ। ਪਿਛਲੇ ਮਹੀਨਿਆਂ ਦੌਰਾਨ ਇਨ੍ਹਾਂ ਕੀਮਤਾਂ ਵਿੱਚ ਮਾ-ਮੂ-ਲੀ ਹਿਲਜੁਲ ਤਾਂ ਦੇਖੀ ਗਈ ਪਰ ਵੱਧ ਉਤਰਾਅ ਚੜਾਅ ਨਜ਼ਰ ਨਹੀ ਆਇਆ।

ਗਲੋਬਲ ਬਾਜ਼ਾਰਾਂ ਵਿੱਚ ਹਾਜ਼ਿਰ ਸੋਨੇ ਦੀ ਕੀਮਤ ਵਿੱਚ 0.3 ਫ਼ੀਸਦੀ ਕਮੀ ਆਈ ਹੈ। ਜਿਸ ਕਰਕੇ ਸੋਨੇ ਦਾ ਰੇਟ 1755.05 ਡਾਲਰ ਪ੍ਰਤੀ ਔਂਸ ਤੇ ਆ ਟਿਕਿਆ ਹੈ। ਚਾਂਦੀ ਦੀ ਕੀਮਤ ਵਿੱਚ 0.9 ਫ਼ੀਸਦੀ ਕਮੀ ਆਈ ਹੈ। ਜਿਸ ਨਾਲ ਚਾਂਦੀ 22.46 ਡਾਲਰ ਪ੍ਰਤੀ ਔਂਸ ਰਹਿ ਗਈ ਹੈ।

Leave a Reply

Your email address will not be published. Required fields are marked *