ਅੱਧੀ ਰਾਤ ਨੂੰ 2 ਵਜੇ ਨਰਸ ਨੇ ਦੇ ਦਿੱਤੀ ਜਾਨ, ਪੁਲਿਸ ਨੂੰ ਮਿਲਿਆ ਨੋਟ, ਜਾਣੋ ਕੀ ਲਿਖਿਆ ਸੀ ਵਿਚ

ਮੂਲ ਰੂਪ ਵਿੱਚ ਇਟਾਵਾ ਦੇ ਉਸਰਾਹਾਰ ਥਾਣੇ ਅਧੀਨ ਪੈਂਦੇ ਪਿੰਡ ਵਿਸ਼ਨਪੁਰ ਦੀ ਰਹਿਣ ਵਾਲੀ ਰੀਬਲ ਉਰਫ਼ ਸ਼ਿਵਾ ਦੀ ਅਸ਼ੋਕ ਨਗਰ ਖਲਵਾ ਵਿੱਚ ਕਿਰਾਏ ਦੇ ਮਕਾਨ ਵਿਚ ਲਟਕਦੀ ਹੋਈ ਮ੍ਰਿਤਕ ਦੇਹ ਮਿਲੀ। ਉਹ ਰਾਮਾ ਡੈਂਟਲ ਕਾਲਜ ਵਿਚ ਏ.ਐੱਨ.ਐਮ. ਦਾ ਕੋਰਸ ਕਰ ਰਹੀ ਸੀ। ਇਸ ਦੇ ਨਾਲ ਹੀ ਉਹ 2 ਮਹੀਨੇ ਤੋਂ ਕੇਸ਼ਵਪੁਰਮ ਵਿੱਚ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਸਟਾਫ ਨਰਸ ਦੀ ਡਿਊਟੀ ਕਰਦੀ ਸੀ। ਉਸ ਦੀ ਭੇ ਦ ਭ ਰੇ ਹਾਲਾਤਾਂ ਵਿਚ ਲਟਕਦੀ ਹੋਈ ਮ੍ਰਿਤਕ ਦੇਹ ਮਿਲੀ ਹੈ।

ਪੁਲਿਸ ਨੂੰ ਘਟਨਾ ਸਥਾਨ ਤੋਂ ਮ੍ਰਿਤਕਾ ਦੀ ਇਕ ਡਾਇਰੀ ਵੀ ਮਿਲੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਰੀਬਲ ਦੀ ਉਮਰ ਲਗਭਗ 20 ਸਾਲ ਸੀ ਅਤੇ ਉਹ ਕਲਿਆਣਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਸਟਾਫ ਨਰਸ ਸੀ। ਜਿਸ ਕਿਰਾਏ ਦੇ ਮਕਾਨ ਵਿੱਚ ਉਹ ਰਹਿ ਰਹੀ ਸੀ, ਉਸ ਦੀ ਮਾਲਕਣ ਨੂੰ ਰਾਤ ਦੇ ਲਗਭਗ 2 ਵਜੇ ਖੜਕਾ ਸੁਣਾਈ ਦਿੱਤਾ। ਜਿਸ ਕਰਕੇ ਉਸ ਦੀ ਅੱਖ ਖੁੱਲ੍ਹ ਗਈ ਅਤੇ ਜਦੋਂ ਉਸ ਨੇ ਉੱਠ ਕੇ ਦੇਖਿਆ ਰੀਬਲ ਦੀ ਮ੍ਰਿਤਕ ਦੇਹ ਲਟਕ ਰਹੀ ਸੀ।

ਮੌਕੇ ਤੇ ਪੁਲੀਸ ਨੂੰ ਸੱਦਿਆ ਗਿਆ। ਇਟਾਵਾ ਤੋਂ ਰੀਬਲ ਦੇ ਮਾਤਾ ਪਿਤਾ ਅਤੇ ਭੈਣਾਂ ਵੀ ਪਹੁੰਚ ਗਈਆਂ। ਪਰਿਵਾਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ, ਕੀ ਇਹ ਕਿਉਂ ਵਾਪਰਿਆ ਹੈ? ਪਤਾ ਲੱਗਾ ਹੈ ਕਿ ਰਾਤ ਦਾ ਖਾਣਾ ਖਾਣ ਤੋਂ ਬਾਅਦ ਰੀਬਲ ਆਪਣੇ ਕਮਰੇ ਵਿਚ ਸੌਣ ਲਈ ਪਹੁੰਚੀ। ਉਸ ਨੇ 12 ਵਜੇ ਆਪਣੇ ਕਿਸੇ ਦੋਸਤ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਅਤੇ 2 ਵਜੇ ਇਹ ਘਟਨਾ ਵਾਪਰ ਗਈ। ਪੁਲਿਸ ਨੂੰ ਮੌਕੇ ਤੋਂ ਇਕ ਡਾਇਰੀ ਮਿਲੀ ਹੈ, ਜਿਸ ਵਿਚ ਮ੍ਰਿਤਕਾ ਨੇ ਇਕ ਚਿੱਠੀ ਲਿਖੀ ਹੋਈ ਹੈ। ਇਹ ਚਿੱਠੀ ਉਸ ਨੇ ਆਪਣੇ ਕਿਸੇ ਦੋਸਤ ਅਮਨ ਨੂੰ ਲਿਖੀ ਹੈ।

ਉਹ ਲਿਖਦੀ ਹੈ, ਅਮਨ, ਕਿੱਥੇ ਹੋ? ਹਸਪਤਾਲ ਕਿਉਂ ਨਹੀਂ ਆਏ? ਉਸ ਦੀ ਵਜ੍ਹਾ ਤੋਂ ਦਿਮਾਗ ਖ਼ਰਾਬ ਹੈ। ਕੀ ਤੁਹਾਡੇ ਕੋਲ ਉਸ ਦਾ ਫੋਨ ਤਾਂ ਨਹੀਂ ਆਇਆ? ਮੈਂ ਉਸ ਨੂੰ ਬਲਾਕ ਕਰ ਦਿੱਤਾ ਹੈ। ਕੀ ਉਸ ਨੇ ਤੁਹਾਡੇ ਤੋਂ ਕੁਝ ਪੁੱਛਿਆ ਤਾਂ ਨਹੀਂ? ਜੇਕਰ ਪੁੱਛੇ ਤਾਂ ਦੱਸਣਾ। ਪਤਾ ਹੈ ਕੀ ਦੱਸਣਾ ਹੈ? ਮੈਨੂੰ ਫੋਟੋ ਵਾਇਰਲ ਕਰਨ ਨੂੰ ਕਹਿ ਰਿਹਾ ਸੀ। ਹੁਣ ਪੁਲਿਸ ਇਸ ਅਮਨ ਨਾਮ ਦੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਹੈ ਤਾਂ ਕਿ ਉਸ ਤੋਂ ਪੁੱਛ ਗਿੱਛ ਕਰਕੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਤੱਕ ਪਹੁੰਚ ਕਰਕੇ ਉਸ ਤੇ ਮਾਮਲਾ ਦਰਜ ਕੀਤਾ ਜਾ ਸਕੇ।

Leave a Reply

Your email address will not be published. Required fields are marked *