ਕਨੇਡਾ ਸਰਕਾਰ ਨੇ 30 ਹਜਾਰ ਪ੍ਰਵਾਸੀਆਂ ਨੂੰ ਲਾ ਦਿੱਤੀਆਂ ਮੌਜਾਂ, ਲੱਗ ਗਈ ਲਾਟਰੀ

ਇਹ ਖ਼ਬਰ ਕੈਨੇਡਾ ਦੇ ਉਨ੍ਹਾਂ ਪਰਵਾਸੀਆਂ ਲਈ ਹੈ, ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਜਾਂ ਨਾਨਾ- ਨਾਨੀ ਨੂੰ ਕੈਨੇਡਾ ਬੁਲਾਉਣ ਲਈ ਅਰਜ਼ੀ ਦਿੱਤੀ ਹੋਈ ਸੀ। ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੁਆਰਾ 23 ਸਤੰਬਰ ਤੋਂ 4 ਅਕਤੂਬਰ ਤਕ ਇਹ ਚੋਣ ਕਰ ਲਈ ਗਈ ਹੈ। ਜਿਸ ਅਧੀਨ 30 ਹਜ਼ਾਰ ਸੱਦੇ ਭੇਜੇ ਜਾਣਗੇ। ਇਨ੍ਹਾਂ ਪਰਵਾਸੀਆਂ ਨੇ 60 ਦਿਨਾਂ ਦੇ ਅੰਦਰ ਅੰਦਰ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ।

ਆਮ ਤੌਰ ਤੇ ਹਰ ਸਾਲ ਇਸ ਸਕੀਮ ਅਧੀਨ 20 ਹਜ਼ਾਰ ਸੱਦੇ ਭੇਜੇ ਜਾਂਦੇ ਹਨ ਪਰ ਪਿਛਲੇ ਸਾਲ ਕੋਰੋਨਾ ਦਾ ਦੌਰ ਹੋਣ ਕਾਰਨ ਸਿਰਫ਼ 10 ਹਜਾਰ ਸੱਦੇ ਹੀ ਭੇਜੇ ਗਏ ਸਨ। ਜਿਸ ਕਰਕੇ ਪਿਛਲੇ ਸਾਲ ਵਾਲੇ 10 ਹਜਾਰ ਬਕਾਇਆ ਸੱਦੇ ਮਿਲਾ ਕੇ ਇਸ ਵਾਰ ਗਿਣਤੀ 30 ਹਜ਼ਾਰ ਹੋ ਗਈ। ਅਜੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੁੱਲ ਕਿੰਨੀਆਂ ਅਰਜ਼ੀਆਂ ਦਿੱਤੀਆਂ ਗਈਆਂ ਸਨ। ਜਿਨ੍ਹਾਂ ਵਿਚੋਂ 30 ਹਜ਼ਾਰ ਦੀ ਕਿਸਮਤ ਖੁੱਲ੍ਹੀ ਹੈ।

ਪਹਿਲਾਂ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਲਈ ਘੱਟੋ ਘੱਟ ਸਾਲਾਨਾ ਆਮਦਨ 41 ਹਜ਼ਾਰ ਡਾਲਰ ਹੋਣੀ ਚਾਹੀਦੀ ਸੀ। ਜੋ ਹੁਣ ਘਟਾ ਕੇ 32270 ਮਿਥੀ ਗਈ ਹੈ। ਕੋਰੋਨਾ ਕਾਲ ਦੌਰਾਨ ਇਨ੍ਹਾਂ ਪਰਵਾਸੀ ਨੂੰ ਜੋ ਰਕਮ ਰੁਜ਼ਗਾਰ ਬੀਮਾ ਅਤੇ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਅਧੀਨ ਪ੍ਰਾਪਤ ਹੋਈ ਹੈ। ਉਸ ਨੂੰ ਵੀ ਉਨ੍ਹਾਂ ਦੀ ਘੱਟੋ ਘੱਟ ਲੋੜੀਂਦੀ ਆਮਦਨ ਵਿੱਚ ਜੋੜ ਲਿਆ ਗਿਆ ਹੈ। ਇਨ੍ਹਾਂ ਕੈਨੇਡੀਅਨ ਸਿਟੀਜ਼ਨਜ਼ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਕੈਨੇਡਾ ਪੱਧਰ ਤੇ 3 ਸਾਲ ਦੀ ਆਮਦਨ ਦੇ ਸਬੂਤ ਦੇਣੇ ਹੋਣਗੇ ਪਰ ਕਿਊਬੈੱਕ ਵਿੱਚ ਵਸਦੇ ਪਰਵਾਸੀਆਂ ਦਾ ਪਿਛਲੇ 12 ਮਹੀਨਿਆਂ ਦੇ ਵਿੱਤੀ ਸਰੋਤਾਂ ਬਾਰੇ ਦਸਤਾਵੇਜ਼ ਜਮ੍ਹਾ ਕਰਵਾਉਣ ਨਾਲ ਹੀ ਕੰਮ ਚੱਲ ਜਾਵੇਗਾ।

ਉਨ੍ਹਾਂ ਨੂੰ ਸੂਬੇ ਦੇ ਇਮੀਗਰੇਸ਼ਨ ਵਿਭਾਗ ਤੋਂ ਆਪਣੀ ਆਮਦਨ ਦਾ ਮੁਲਾਂਕਣ ਕਰਵਾਉਣਾ ਹੋਵੇਗਾ। ਜਿਹੜੇ ਪਰਵਾਸੀਆਂ ਨੂੰ ਇਸ ਲਾਟਰੀ ਸਿਸਟਮ ਅਧੀਨ ਇਹ ਲਾਭ ਨਹੀਂ ਮਿਲਿਆ, ਉਹ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਜਾਂ ਨਾਨਾ- ਨਾਨੀ ਨੂੰ ਸੁਪਰ ਵੀਜ਼ਾ ਰਾਹੀਂ ਕੈਨੇਡਾ ਬੁਲਾ ਸਕਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸੁਪਰ ਵੀਜ਼ਾ ਦੀ ਮਿਆਦ 10 ਸਾਲ ਹੈ ਪਰ ਇਸ ਰਾਹੀਂ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣ ਦੀ ਸਹੂਲਤ ਨਹੀਂ ਮਿਲ ਸਕਦੀ।

Leave a Reply

Your email address will not be published. Required fields are marked *