ਟਰਾਲੀ ਤੇ ਮੱਥਾ ਟੇਕਣ ਜਾਂਦੀ ਸੰਗਤ ਨਾਲ ਵੱਡੀ ਜੱਗੋ ਤੇਰਵੀ, ਚਿੱਬੇ ਟਰੱਕ ਨੂੰ ਕੱਟਕੇ ਕੱਢਿਆ ਡਰਾਈਵਰ

ਅੱਜ ਕੱਲ੍ਹ ਸੜਕਾਂ ਤੇ ਆਵਾਜਾਈ ਬਹੁਤ ਵਧ ਗਈ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ 2 ਅੱਖਾਂ ਨਾਲ ਚਾਰੇ ਪਾਸੇ ਧਿਆਨ ਰੱਖਣਾ ਪੈਂਦਾ ਹੈ। ਆਵਾਜਾਈ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰਾਂ ਨੇ ਇਸ ਦੇ ਕੁਝ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹਰ ਇਨਸਾਨ ਲਈ ਜ਼ਰੂਰੀ ਹੈ। ਫਿਰ ਵੀ ਕੁਝ ਲੋਕ ਪਾਲਣਾ ਕਰਨ ਵਿੱਚ ਕੁਤਾਹੀ ਵਰਤ ਜਾਂਦੇ ਹਨ। ਜਿਸ ਕਰਕੇ ਉਹ ਆਪਣੀ ਅਤੇ ਦੂਜੇ ਦੀ ਜਾਨ ਨੂੰ ਵੱਡਾ ਸਿਆਪਾ ਛੇੜ ਦਿੰਦੇ ਹਨ।

ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 24-25 ਦੇ ਕਰੀਬ ਸੰਗਤਾਂ ਦੇ ਸੱਟਾਂ ਲੱਗੀਆਂ ਅਤੇ ਇੱਕ 8 ਸਾਲਾ ਬੱਚੇ ਦੀ ਮੋਤ ਹੋ ਗਈ। ਇਹ ਹਾਦਸਾ ਇੰਨਾ ਕੁ ਭਿ-ਆ-ਨ-ਕ ਸੀ ਕਿ ਦੇਖਣ ਵਾਲੇ ਦੀ ਰੂਹ ਹੀ ਕੰਬ ਗਈ। ਨਛੱਤਰ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ 24-25 ਦੇ ਕਰੀਬ ਸੰਗਤ ਟਰੈਕਟਰ ਤੇ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਜਾ ਰਹੇ ਸੀ।

ਰਸਤੇ ਵਿਚ ਗਲਤ ਪਾਸਿਓਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ 24-25 ਦੇ ਕਰੀਬ ਸੰਗਤ ਜ਼-ਖ-ਮੀ ਹੋ ਗਈ ਅਤੇ ਇੱਕ 8 ਸਾਲਾ ਬੱਚੇ ਦੀ ਮੋਤ ਹੋ ਗਈ। ਨਛੱਤਰ ਸਿੰਘ ਦਾ ਕਹਿਣਾ ਹੈ ਕਿ ਸਾਰੀ ਸੰਗਤ ਜ਼ਿਲ੍ਹਾ ਫਾਜ਼ਿਲਕਾ ਦੇ ਰੂਪਨਗਰ ਦੀ ਰਹਿਣ ਵਾਲੀ ਹੈ। ਮ੍ਰਿਤਕ ਕਰਨਵੀਰ ਸਿੰਘ (8)ਸਾਲ ਦੇ ਪਿਤਾ ਸਾਹਿਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਜੇ ਪਿੱਛੇ ਆ ਰਹੇ ਸਨ। ਉਨ੍ਹਾਂ ਨੂੰ ਵੀ ਦੱਸਿਆ ਗਿਆ ਕਿ ਗ਼ਲਤ ਪਾਸੇ ਤੋਂ ਆ ਰਹੇ ਟਰੱਕ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।

ਜਿਸ ਵਿੱਚ ਉਨ੍ਹਾਂ ਦੇ 8 ਸਾਲਾ ਬੱਚੇ ਦੀ ਮੋਤ ਹੋ ਗਈ ਅਤੇ ਸਾਰਾ ਪਰਿਵਾਰ ਜੋ ਟਰੈਕਟਰ ਵਿੱਚ ਹੀ ਮੌਜੂਦ ਸੀ, ਨੂੰ ਵੀ ਹਾਦਸੇ ਦੌਰਾਨ ਸੱ-ਟਾਂ ਲੱਗੀਆਂ। ਡਾਕਟਰ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ 2:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਜਿਸ ਕਾਰਨ ਉਨ੍ਹਾਂ ਕੋਲ 22 ਦੇ ਕਰੀਬ ਲੋਕਾਂ ਨੂੰ ਦਾਖਲ ਕਰਵਾਇਆ ਗਿਆ। ਇੱਕ 8 ਸਾਲਾ ਬੱਚਾ ਕਰਨਵੀਰ ਸਿੰਘ ਜਿਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੋਤ ਹੋ ਚੁੱਕੀ ਸੀ। ਇੱਕ ਬਜੁਰਗ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਫਰੀਦਕੋਟ ਹਸਪਤਾਲ ਭੇਜਿਆ ਗਿਆ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਰੋਜ਼ਪੁਰ ਪਾਸੇ ਤੋਂ ਜਾ ਰਹੇ ਟਰੱਕ ਨੇ ਟਰੈਕਟਰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਦੇ 2 ਟੋਟੇ ਹੋ ਗਏ। 30-35 ਦੇ ਕਰੀਬ ਵਿਅਕਤੀ ਜ਼-ਖ-ਮੀ ਹੋਏ, ਜੋ ਜੇਰੇ ਇਲਾਜ ਹਨ। 8 ਸਾਲਾ ਬੱਚੇ ਦੀ ਮੋਤ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਦੀਆਂ ਲੱਤਾਂ ਵੀ ਵਿੱਚ ਫਸ ਗਈਆਂ ਸਨ, ਜਿਸ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਇਸ ਮਾਮਲੇ ਦੀ ਉਨ੍ਹਾਂ ਵੱਲੋਂ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *