ਨਵਜੋਤ ਸਿੱਧੂ ਦੀਆਂ ਗੱਡੀਆਂ ਤੋਂ ਕਿਸਾਨਾਂ ਨੇ ਪਾੜੇ ਪੋਸਟਰ, ਕਹਿੰਦੇ 10 ਮਹੀਨੇ ਤੋਂ ਤਾਂ ਸਿੱਧੂ ਆਇਆ ਨਹੀਂ

ਲਖੀਮਪੁਰ ਖੀਰੀ ਵਾਲੀ ਘਟਨਾ ਤੋਂ ਬਾਅਦ ਲਗਪਗ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਕਿਸਾਨਾਂ ਦੇ ਪੱਖ ਵਿਚ ਬੋਲ ਰਹੀਆਂ ਹਨ। ਹਾਲਾਂਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਕਿਸਾਨ ਜਥੇਬੰਦੀਆਂ ਨੇ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਸਟੇਜ ਉਤੇ ਨਹੀਂ ਚਡ਼੍ਹਨ ਦਿੱਤਾ। ਅੱਜ ਨਵਜੋਤ ਸਿੰਘ ਸਿੱਧੂ ਵੱਡਾ ਕਾਫ਼ਲਾ ਲੈ ਕੇ ਪਟਿਆਲਾ ਤੋਂ ਮੋਹਾਲੀ ਵੱਲ ਨਿਕਲੇ, ਜਿੱਥੋਂ ਇਹ ਇਕੱਠੇ ਹੋ ਕੇ ਲਖੀਮਪੁਰ ਖੀਰੀ ਗਏ ਹਨ। ਜਦੋਂ ਇਹ ਕਾਫਲਾ ਪਟਿਆਲਾ ਤੋਂ ਚੱਲਿਆ ਤਾਂ ਪਿੰਡ ਧਰੇੜੀ ਜੱਟਾਂ ਵਿਖੇ ਇਨਾ ਨੂੰ ਕੁਝ ਕਿਸਾਨਾਂ ਨੇ ਘੇਰ ਲਿਆ।

ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਸਿੱਧੂ ਦੇ ਉਲਟ ਨਾਅਰੇਬਾਜ਼ੀ ਕੀਤੀ ਅਤੇ ਕਾਫ਼ਲੇ ਵਿੱਚ ਸ਼ਾਮਲ ਗੱਡੀਆਂ ਤੋਂ ਪੋਸਟਰ ਉਤਾਰ ਦਿੱਤੇ। ਵਿਖਾਵਾ ਕਰ ਰਹੀਆਂ ਕੁਝ ਕਿਸਾਨ ਔਰਤਾਂ ਨੇ ਉਨ੍ਹਾਂ ਕਿਸਾਨਾਂ ਨਾਲ ਵੀ ਸ਼ਿਕਵਾ ਜ਼ਾਹਰ ਕੀਤਾ, ਜਿਹੜੇ ਸਿੱਧੂ ਨੂੰ ਚਾਹ ਪਿਲਾ ਰਹੇ ਸਨ। ਇਨ੍ਹਾਂ ਔਰਤਾਂ ਨੇ ਦਲੀਲ ਦਿੱਤੀ ਹੈ ਕਿ 10 ਮਹੀਨੇ ਵਿੱਚ ਤਾਂ ਸਿੱਧੂ ਨੇ ਕਦੇ ਟੋਲ ਪਲਾਜ਼ੇ ਤੇ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ। ਕਿਸਾਨ ਔਰਤਾਂ ਦਾ ਕਹਿਣਾ ਹੈ ਕਿ

ਜੇਕਰ ਸਾਡੇ ਆਪਣੇ ਬੰਦੇ ਹੀ ਅਜਿਹਾ ਕਰ ਰਹੇ ਹਨ ਤਾਂ ਹੀ ਕਿਸਾਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਹ ਵੱਡਾ ਕਾਫਲਾ ਮੁਹਾਲੀ ਤੋਂ ਲਖੀਮਪੁਰ ਨੂੰ ਚਲਾ ਗਿਆ। ਕਾਂਗਰਸ ਪਾਰਟੀ ਮੰਗ ਕਰ ਰਹੀ ਹੈ ਕਿ ਲਖੀਮਪੁਰ ਖੀਰੀ ਕਾਂਡ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀ ਕੱਲ੍ਹ ਤਕ ਨਾ ਕਾਬੂ ਕੀਤੇ ਗਏ ਤਾਂ ਉਹ ਉੱਤਰ ਪ੍ਰਦੇਸ਼ ਵਿੱਚ ਹੀ ਭੁੱਖ ਹੜਤਾਲ ਤੇ ਬੈਠ ਜਾਣਗੇ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਿਯੰਕਾ ਗਾਂਧੀ ਨੂੰ ਉਥੇ ਪਹੁੰਚਣ ਦੀ ਆਗਿਆ ਨਹੀਂ ਦਿੱਤੀ ਸੀ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਲਖਨਊ ਦੇ ਏਅਰਪੋਰਟ ਤੇ ਹਵਾਈ ਜਹਾਜ਼ ਲੈਂਡ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *