ਮੋਤ ਦਾ ਤਾਂਡਵ ਦੇਖ ਉੱਡੇ ਲੋਕਾਂ ਦੇ ਹੋਸ਼, ਪਲਟੀਆਂ ਖਾਂਦੀ ਹਵਾ ਚ ਉੱਡੀ ਕਾਰ, 2 ਦੀ ਮੋਤ

ਟ੍ਰੈਫਿਕ ਪੁਲੀਸ ਦੁਆਰਾ ਵਾਹਨ ਚਾਲਕਾਂ ਨੂੰ ਵਾਰ ਵਾਰ ਜਾਗਰੂਕ ਕੀਤਾ ਜਾਂਦਾ ਹੈ ਕਿ ਟ੍ਰੈਫਿਕ ਨਿਯਮਾਂ ਦਾ ਧਿਆਨ ਰੱਖਿਆ ਜਾਵੇ। ਮਨੁੱਖੀ ਜੀਵਨ ਬਹੁਤ ਕੀਮਤੀ ਹੈ ਪਰ ਕਈ ਵਾਰ ਕਿਸੇ ਦੀ ਲਾਪ੍ਰਵਾਹੀ ਦਾ ਅੰਜਾਮ ਕਿਸੇ ਹੋਰ ਨੂੰ ਹੀ ਭੁਗਤਣਾ ਪੈ ਜਾਂਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਵਾਪਰਿਆ ਹੈ ਜਲੰਧਰ ਵਿਖੇ। ਜਿੱਥੇ ਸਵਿਫਟ ਕਾਰ ਦੇ ਇਕ ਦਰੱਖਤ ਨਾਲ ਟਕਰਾਉਣ ਕਰਕੇ 2 ਵਿਅਕਤੀਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ 2 ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ।

ਇਹ ਚਾਰੇ ਵਿਅਕਤੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਘਰ ਨੂੰ ਆ ਰਹੇ ਸਨ। ਬਸਤੀ ਦਾਨਿਸ਼ਮੰਦਾਂ ਦੇ ਰਹਿਣ ਵਾਲੇ ਇਹ ਚਾਰੇ ਵਿਅਕਤੀ ਜਦੋਂ ਨਾਲਾ ਰੋਡ ਤੇ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਈ। ਇਸ ਸਮੇਂ ਕਾਰ ਕਈ ਪਲਟੀਆਂ ਖਾ ਗਈ। ਕਾਰ ਵਿੱਚ ਸਵਾਰ ਚਾਰੇ ਹੀ ਨੌਜਵਾਨ ਬਸਤੀ ਦਾਨਸ਼ਮੰਦਾਂ ਦੇ ਹੀ ਰਹਿਣ ਵਾਲੇ ਸਨ। ਜਸਕਰਨ ਕਾਰ ਚਲਾ ਰਿਹਾ ਸੀ ਅਤੇ ਬਾਂਕਾ ਉਸ ਦੇ ਨਾਲ ਬੈਠਾ ਸੀ।

ਰਾਜ ਕੁਮਾਰ ਅਤੇ ਸੁਨੀਲ ਕੁਮਾਰ ਗੱਡੀ ਦੀ ਪਿਛਲੀ ਸੀਟ ਤੇ ਬੈਠੇ ਸਨ। ਇਸ ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮ੍ਰਿਤਕਾਂ ਨੂੰ ਗੱਡੀ ਵਿੱਚੋਂ ਕੱਢਦੇ ਵਕਤ ਅੱਧੇ ਘੰਟੇ ਦਾ ਸਮਾਂ ਲੱਗ ਗਿਆ। ਜਦੋਂ ਜਸਕਰਨ ਅਤੇ ਬਾਂਕੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਰਾਤ ਦੇ ਲਗਭਗ 11 ਵਜੇ ਵਾਪਰਿਆ ਹੈ।

ਰਾਜ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਕਾਰ ਨਾਲ ਕੋਈ ਹੋਰ ਕਾਰ ਸਾਈਡ ਤੋਂ ਟਕਰਾਅ ਗਈ। ਜਿਸ ਕਰਕੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ ਅਤੇ ਇਹ ਭਾਣਾ ਵਾਪਰ ਗਿਆ। ਪੁਲਿਸ ਨੇ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਕਿਸੇ ਨਾ ਮਲੂਮ ਵਾਹਨ ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *