ਵਿਦੇਸ਼ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੋਤ, ਸਾਰੇ ਪਿੰਡ ਚ ਛਾਈ ਸੋਗ ਦੀ ਲਹਿਰ

ਕਿੰਨੇ ਹੀ ਪੰਜਾਬੀ ਆਪਣੇ ਘਰਾਂ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਉਹ ਬਾਹਰਲੇ ਮੁਲਕ ਪਹੁੰਚ ਕੇ ਆਪਣੇ ਘਰ ਦੇ ਹਾਲਾਤਾਂ ਨੂੰ ਯਾਦ ਕਰਦੇ ਹੋਏ ਦਿਨ-ਰਾਤ ਸਖਤ ਮਿਹਨਤ ਕਰਦੇ ਹਨ ਤਾਂ ਜੋ ਉਹ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕੇ। ਕਈ ਵਾਰ ਬਾਹਰ ਗਏ ਪੰਜਾਬੀਆਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਨੂੰ ਯਾਦ ਕਰ ਕਰਕੇ ਪਿੱਛੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਸ਼ਹਿਰ ਦੇ ਇੱਕ ਪਿੰਡ ਕੰਬੋ ਢਾਏ ਵਾਲਾ ਤੋਂ ਸਾਹਮਣੇ ਆਇਆ ਹੈ,

ਜਿਥੋਂ ਦਾ ਰਹਿਣ ਵਾਲਾ ਸੁਖਦੇਵ ਸਿੰਘ ਉਮਰ 24 ਸਾਲ ਕੁਝ ਮਹੀਨੇ ਪਹਿਲਾ ਘਰ ਦੇ ਹਾਲਾਤ ਸੁਧਾਰਨ ਲਈ ਦੁਬਈ ਵਿੱਚ ਗਿਆ ਸੀ। ਬੀਤੇ ਦਿਨੀਂ ਉਸ ਦੀ ਦਿਮਾਗੀ ਅਟੈਕ ਆਉਣ ਕਾਰਨ ਮੋਤ ਹੋ ਗਈ। ਇਸ ਕਾਰਨ ਪੂਰੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ। ਇਸ ਕਾਰਨ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਾਹਰਲੇ ਮੁਲਕ ਭੇਜ ਦਿੱਤਾ ਸੀ ਤਾਂ ਜੋ ਉਸ ਦਾ ਭਵਿੱਖ ਚੰਗਾ ਬਣ ਸਕੇ। ਉੱਥੇ ਜਾ ਕੇ ਉਨ੍ਹਾਂ ਦੇ ਲੜਕੇ ਨੇ ਡਰਾਈਵਰੀ ਲਈ ਵੱਖ-ਵੱਖ ਟੈਸਟ ਵੀ ਦਿੱਤੇ ਗਏ।

ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਹੀ ਲੜਕੇ ਨੂੰ ਦਿਮਾਗੀ ਅਟੈਕ ਆਇਆ। ਜਿਸ ਦਾ ਇਲਾਜ ਵੀ ਚੱਲ ਰਿਹਾ ਸੀ। ਇਸ ਸੰਬੰਧੀ ਉਨ੍ਹਾਂ ਨੂੰ ਹਰ ਰੋਜ਼ ਜਾਣਕਾਰੀ ਮਿਲਦੀ ਸੀ ਕਿ ਲੜਕੇ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ ਪਰ ਲੜਕੇ ਨੂੰ ਦੁਬਾਰਾ ਅਟੈਕ ਆਇਆ, ਜਿਸ ਕਾਰਨ ਉਸ ਦੀ ਮੋਤ ਹੋ ਗਈ। ਮ੍ਰਿਤਕ ਲੜਕੇ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਨੇ ਡੇਢ ਮਹੀਨੇ ਪਹਿਲਾਂ ਆਪਣੇ ਭਰਾ ਨੂੰ ਦੁਬਈ ਵਿਚ ਡਰਾਈਵਿੰਗ ਲਈ ਭੇਜਿਆ ਸੀ। ਦੁਬਈ ਵਿੱਚ ਹੀ ਉਸ ਨੂੰ ਅਚਾਨਕ ਅਟੈਕ ਆ ਗਿਆ, ਜਿਸ ਕਾਰਨ ਉਸ ਦੀ ਦਿਮਾਗੀ ਨਾੜੀ ਬੰਦ ਹੋ ਗਈ।

ਉੱਥੇ ਹੀ ਉਸ ਦਾ ਅਪਰੇਸ਼ਨ ਹੋਇਆ। ਅਪਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਭਰਾ ਨੂੰ ਹੋਸ਼ ਨਹੀਂ ਸੀ ਆਇਆ। 2 ਹਫਤੇ ਪਹਿਲਾਂ ਹੀ ਹੋਸ਼ ਆਉਣ ਲੱਗਾ ਸੀ ਪਰ ਉਹ ਚੰਗੀ ਤਰ੍ਹਾਂ ਗੱਲ ਨਹੀਂ ਸੀ ਕਰਦਾ। ਕੇਵਲ ਗੱਲਾਂ ਦਾ ਹੁੰਗਾਰਾ ਹੀ ਭਰਦਾ ਸੀ। ਬੀਤੇ ਦਿਨੀਂ ਉਨ੍ਹਾਂ ਨੂੰ ਇਸ ਮੰ ਦ ਭਾ ਗੀ ਘਟਨਾ ਦਾ ਪਤਾ ਲੱਗਾ। ਇਸ ਕਾਰਨ ਉਹਨਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਘਰ ਭੇਜਿਆ ਜਾਵੇ।

ਮ੍ਰਿਤਕ ਦੇ ਬਜ਼ੁਰਗ ਪਰਿਵਾਰਿਕ ਮੈਂਬਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਲੜਕੇ ਨੂੰ ਕਾਰੋਬਾਰ ਲਈ ਬਾਹਰਲੇ ਮੁਲਕ ਭੇਜਿਆ ਸੀ। ਉਥੇ ਜਾ ਕੇ ਉਸ ਦੀ ਸਿਹਤ ਖਰਾਬ ਹੋ ਗਈ। ਉੱਥੇ ਉਸ ਦਾ ਅਪਰੇਸ਼ਨ ਇਲਾਜ ਵੀ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੀ ਮੋਤ ਹੋ ਗਈ ਹੈ। ਇਸ ਕਰਕੇ ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਲੜਕੇ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਘਰ ਭੇਜ ਦਿੱਤੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *