13 ਸਾਲਾ ਕੁੜੀ ਨਾਲ ਕਿਰਾਏਦਾਰ ਨੇ ਕੀਤੀ ਸ਼ਰਮਨਾਕ ਹਰਕਤ, ਬਦ-ਨਾਮੀ ਤੋਂ ਡਰਦੇ ਪਿਓ ਨੇ ਦਿੱਤੀ ਜਾਨ

ਅੱਜ ਕੱਲ੍ਹ ਅਜਿਹਾ ਸਮਾਂ ਆ ਗਿਆ ਹੈ ਕਿ ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕਈ ਬੰਦੇ ਤਾਂ ਘਟੀਆ ਤੋਂ ਘਟੀਆ ਕਰਤੂਤ ਕਰਨ ਲੱਗੇ ਵੀ ਨਹੀਂ ਝਿਜਕਦੇ। ਉਹ ਇਹ ਵੀ ਨਹੀਂ ਸੋਚਦੇ ਕਿ ਉਨ੍ਹਾਂ ਨੇ ਸਮਾਜ ਵਿੱਚ ਹੀ ਰਹਿਣਾ ਹੈ। ਇਸ ਕਰਤੂਤ ਤੋਂ ਬਾਅਦ ਉਹ ਸਮਾਜ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਣਗੇ? ਲਹਿਰਾਗਾਗਾ ਵਿੱਚ ਕਿਰਾਏਦਾਰ ਦੇ ਤੌਰ ਤੇ ਰਹਿ ਰਹੇ ਸਚਿਨ ਕੁਮਾਰ ਨਾਮ ਦੇ ਰੇਲਵੇ ਦੇ ਜੇ.ਈ. ਨੇ ਮਕਾਨ ਮਾਲਕ ਦੀ 12-13 ਸਾਲ ਦੀ ਨਾਬਾਲਗ ਧੀ ਨਾਲ ਅਜਿਹੀ ਘਟੀਆ ਹਰਕਤ ਕੀਤੀ ਕਿ ਲੜਕੀ ਦੇ ਪਿਤਾ ਨੇ ਬੇ-ਇੱ-ਜ਼-ਤੀ ਨਾ ਸਹਾਰਦੇ ਹੋਏ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ।

ਪੁਲਿਸ ਨੇ ਦੋਵੇਂ ਮਾਮਲਿਆਂ ਵਿੱਚ ਪਰਚਾ ਦਰਜ ਕਰ ਕੇ ਸਚਿਨ ਕੁਮਾਰ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਨੇ ਆਪਣੇ ਮਕਾਨ ਵਿਚ ਸਚਿਨ ਕੁਮਾਰ ਨਾਮ ਦੇ ਵਿਅਕਤੀ ਨੂੰ ਕਿਰਾਏਦਾਰ ਰੱਖਿਆ ਹੋਇਆ ਸੀ। ਕਿਸੇ ਗੱਲੋਂ ਮ੍ਰਿਤਕ ਦਾ ਕਿਰਾਏਦਾਰ ਨਾਲ ਵਿ-ਵਾ-ਦ ਹੋ ਗਿਆ। ਸਚਿਨ ਕੁਮਾਰ ਨੇ ਮਾਲਕ ਮਕਾਨ ਦੀ ਬੇਟੀ ਨਾਲ ਛੇ-ੜ-ਖਾ-ਨੀ ਕੀਤੀ। ਜਦੋਂ ਉਨ੍ਹਾਂ ਨੇ ਸਚਿਨ ਕੁਮਾਰ ਨੂੰ ਬੁਲਾ ਕੇ ਪੁੱਛਿਆ ਤਾਂ ਗੱਲ ਸੱਚੀ ਨਿਕਲੀ। ਜਿਸ ਕਰਕੇ ਉਸ ਦੇ ਭਰਾ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ।

ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਥਾਣਾ ਲਹਿਰਾ ਦੇ ਸਿਟੀ ਇੰਚਾਰਜ ਨੂੰ ਇਕ ਫੋਨ ਆਇਆ ਸੀ ਕਿ ਇਕ ਨਾ-ਬਾ-ਲ-ਗ ਬੱਚੀ ਨਾਲ ਛੇ-ੜ-ਖਾ-ਨੀ ਦੀ ਘਟਨਾ ਵਾਪਰੀ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਸਚਿਨ ਕੁਮਾਰ ਨੂੰ ਫੜ ਕੇ ਥਾਣੇ ਲੈ ਆਂਦਾ, ਜਿਹੜਾ ਕਿ ਰੇਲਵੇ ਵਿੱਚ ਜੇ.ਈ. ਹੈ। ਉਹ ਬੱਚੀ ਦੇ ਪਿਤਾ ਦੇ ਮਕਾਨ ਵਿਚ ਕਿਰਾਏਦਾਰ ਵਜੋਂ ਰਹਿ ਰਿਹਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਘਟਨਾ ਤੋਂ ਬਾਅਦ ਬੱਚੀ ਦੇ ਪਿਤਾ ਦੇ ਦਿਲ ਤੇ ਡੂੰਘੀ ਸੱਟ ਲੱਗੀ।

ਉਸ ਨੇ ਸਮਾਜ ਵਿੱਚ ਆਪਣੀ ਬੇ-ਇੱ-ਜ਼-ਤੀ ਮਹਿਸੂਸ ਕੀਤੀ ਅਤੇ ਇਸ ਬੇ-ਇੱ-ਜ਼-ਤੀ ਨੂੰ ਨਾ ਸਹਾਰਦੇ ਹੋਏ ਉਸ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਨੇ ਵੱਖ ਵੱਖ ਧਾਰਾਵਾਂ ਅਧੀਨ ਦੋਸ਼ੀ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੁਆਰਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਜੇ.ਈ. ਦੀ ਘਟੀਆ ਕਰਤੂਤ ਨੇ ਇਕ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *