JCB ਤੇ ਲਾੜੀ ਵਿਆਹ ਕੇ ਲਿਆਉਂਦੇ ਨੂੰ ਦੇਖ ਖੜ ਖੜ ਲੋਕ ਬਣਾਉਣ ਵੀਡੀਓ

ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਕਿਸੇ ਆਮ ਬੰਦੇ ਨੂੰ ਵੀ ਮਸ਼ਹੂਰ ਹੋਣ ਲਈ ਸੋਸ਼ਲ ਮੀਡੀਆ ਇਕ ਮੰਚ ਮਿਲ ਗਿਆ ਹੈ। ਜਿਸ ਦੀ ਵਰਤੋਂ ਕਰਕੇ ਹਰ ਕੋਈ ਮਸ਼ਹੂਰ ਹੋ ਸਕਦਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕੋਈ ਵੀ ਪੋਸਟ ਬਹੁਤ ਜਲਦੀ ਦੁਨੀਆਂ ਦੇ ਕਿਸੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤਕ ਪਹੁੰਚ ਜਾਂਦੀ ਹੈ। ਅੱਜ ਕੱਲ੍ਹ ਨੌਜਵਾਨ ਜੋੜੇ ਆਪਣੇ ਵਿਆਹ ਦੇ ਪਲਾਂ ਨੂੰ ਯਾਦਗਾਰੀ ਬਣਾਉਣਾ ਚਾਹੁੰਦੇ ਹਨ। ਲਾਕਡਾਊਨ ਦੇ ਦਿਨਾਂ ਵਿੱਚ ਇਹ ਰੁਝਾਨ ਜ਼ਿਆਦਾ ਵੇਖਿਆ ਗਿਆ।

ਜਦੋਂ ਕੋਈ ਨੌਜਵਾਨ ਆਪਣੀ ਲਾੜੀ ਨੂੰ ਟਰੈਕਟਰ ਤੇ ਵਿਆਹ ਕੇ ਲਿਆਇਆ, ਕੋਈ ਬੁਲਟ ਮੋਟਰਸਾਈਕਲ ਤੇ ਅਤੇ ਇੱਥੋਂ ਤੱਕ ਕਿ ਕੋਈ ਸਾਈਕਲ ਤੇ ਹੀ ਵਿਆਹ ਕੇ ਲੈ ਆਇਆ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪਾਕਿਸਤਾਨ ਦੇ ਹੂੰਜਾ ਘਾਟੀ ਦੀ ਦੱਸੀ ਜਾਂਦੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਆਪਣੀ ਦੁਲਹਨ ਲਾੜੀ ਨੂੰ ਜੇ ਸੀ ਬੀ ਮਸ਼ੀਨ ਦੀ ਟਰਾਲੀ ਵਿੱਚ ਲੈ ਕੇ ਆ ਰਿਹਾ ਹੈ। ਜੇ.ਸੀ.ਬੀ. ਮਸ਼ੀਨ ਦੀ ਟਰਾਲੀ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਹੈ।

ਇੱਥੋਂ ਤੱਕ ਕਿ ਟਰਾਲੀ ਵਿੱਚ 2 ਸੋਫੇ ਵੀ ਰੱਖੇ ਗਏ ਹਨ ਪਰ ਇਹ ਨਵ-ਵਿਆਹਿਆ ਜੋੜਾ ਖੜ੍ਹਾ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਹੈ। ਰਸਤੇ ਵਿੱਚ ਲੋਕ ਇਸ ਜੋੜੇ ਨੂੰ ਖੜ੍ਹ ਖੜ੍ਹ ਕੇ ਦੇਖ ਰਹੇ ਹਨ। ਇਸ ਬਾਰੇ ਲੋਕ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕੋਈ ਇਸ ਨੂੰ ਸ਼ੌਕ ਦੱਸ ਰਿਹਾ ਹੈ ਅਤੇ ਕੋਈ ਇਸ ਨੂੰ ਸੁਰੱਖਿਆ ਪ੍ਰਤੀ ਵਰਤੀ ਗਈ ਲਾਪ੍ਰਵਾਹੀ ਵੀ ਕਹਿ ਰਿਹਾ ਹੈ। ਭਾਵੇਂ ਇਸ ਪ੍ਰਤੀ ਲੋਕਾਂ ਦੇ ਵੱਖ ਵੱਖ ਵਿਚਾਰ ਹਨ ਪਰ ਇਸ ਵਿਆਹ ਦੀ ਚਰਚਾ ਜ਼ਰੂਰ ਹੋਈ ਹੈ।

Leave a Reply

Your email address will not be published. Required fields are marked *