ਪ੍ਰਾਈਵੇਟ ਬੱਸ ਨੇ ਠੋਕੀ ਕਾਰ, ਪਿੱਛਲੀ ਸੀਟ ਤੋਂ ਉੱਛਲਕੇ ਅੱਗੇ ਸ਼ੀਸ਼ੇ ਵਿਚ ਵੱਜਾ ਬੱਚਾ, ਮਾਂ ਦਾ ਰੋ-ਰੋ ਬੁਰਾ ਹਾਲ

ਸਰਕਾਰ ਵੱਲੋਂ ਵਾਹਨ ਚਾਲਕਾਂ ਦੁਆਰਾ ਅਮਲ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਬਿਨਾਂ ਵਾਹਨਾਂ ਦੀ ਸਪੀਡ ਨਿਸ਼ਚਿਤ ਕੀਤੀ ਗਈ ਹੈ। ਕੁਤਾਹੀ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ। ਫੇਰ ਵੀ ਕਈ ਵਿਅਕਤੀ ਪ੍ਰਵਾਹ ਨਹੀਂ ਕਰਦੇ। ਕੁਝ ਪ੍ਰਾਈਵੇਟ ਬੱਸਾਂ ਵਾਲੇ ਸਵਾਰੀਆਂ ਚੁੱਕਣ ਦੇ ਲਾਲਚ ਵਿੱਚ ਬੱਸਾਂ ਨੂੰ ਬੇਤਹਾਸ਼ਾ ਭਜਾਉਂਦੇ ਹਨ। ਜਿਸ ਨਾਲ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਇਸ ਤੋਂ ਬਿਨਾਂ ਕੁਝ ਚਾਲਕ ਅਮਲ ਦੀ ਵਰਤੋਂ ਵੀ ਕਰਦੇ ਹਨ ਅਤੇ ਅਮਲ ਦੀ ਲੋਰ ਵਿੱਚ ਕਿਧਰੇ ਗੱਡੀ ਟਕਰਾ ਜਾਂਦੀ ਹੈ।

ਅੰਮ੍ਰਿਤਸਰ ਦੀ ਘਿਓ ਮੰਡੀ ਦੇ ਬਾਹਰਲੇ ਪਾਸੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਦੇ ਇਕ ਕਾਰ ਨਾਲ ਟਕਰਾਉਣ ਦਾ ਮਾਮਲਾ ਮੀਡੀਆ ਦੀ ਸੁਰਖ਼ੀ ਬਣਿਆ ਹੈ। ਬੱਸ ਨਵਰੰਗ ਟਰਾਂਸਪੋਰਟ ਦੀ ਦੱਸੀ ਜਾ ਰਹੀ ਹੈ। ਇਕ ਬਜ਼ੁਰਗ ਔਰਤ ਡੇਢ ਮਹੀਨੇ ਦੇ ਲੜਕੇ ਨੂੰ ਗੋਦ ਵਿੱਚ ਲੈ ਕੇ ਕਾਰ ਦੀ ਪਿਛਲੀ ਸੀਟ ਤੇ ਬੈਠੀ ਸੀ। ਬੱਚੇ ਦੀ ਮਾਂ ਕਾਰ ਚਾਲਕ ਦੇ ਨਾਲ ਅਗਲੀ ਸੀਟ ਤੇ ਬੈਠੀ ਸੀ। ਤੇਜ਼ ਰਫ਼ਤਾਰ ਬੱਸ ਜ਼ੋਰ ਨਾਲ ਘਰ ਵਿੱਚ ਵੱਜੀ। ਜਿਸ ਕਰਕੇ ਔਰਤ ਤੋਂ ਬੱਚਾ ਛੁੱਟ ਕੇ ਕਾਰ ਦੇ ਅਗਲੇ ਸ਼ੀਸ਼ੇ ਨਾਲ ਟਕਰਾ ਕੇ ਕਾਰ ਵਿੱਚ ਹੀ ਡਿੱਗ ਗਿਆ।

ਇਸ ਤੋਂ ਬਾਅਦ ਉੱਥੇ ਘਸਮਾਣ ਪੈ ਗਿਆ। ਲੋਕਾਂ ਨੇ ਭੱਜਣ ਲੱਗੇ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ। ਬੱਸ ਡਰਾਈਵਰ ਸੀ ਦਾਰੂ ਪੀਤੀ ਹੋਣ ਦੇ ਦੋਸ਼ ਲੱਗ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬੱਸ ਡਰਾਈਵਰ ਦੀ ਕਾਰ ਸਵਾਰਾਂ ਨਾਲ ਤੂੰ ਤੂੰ ਮੈਂ ਮੈਂ ਵੀ ਹੋਈ। ਬੱਚੇ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ। ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਵਾਲੇ ਬੱਸ ਡਰਾਈਵਰ ਨੂੰ ਫੜ ਕੇ ਥਾਣੇ ਲੈ ਗਏ ਹਨ।

ਇਸ ਹਾਦਸੇ ਕਾਰਨ ਕਈ ਜਾਨਾਂ ਚਲੀਆਂ ਜਾਣੀਆਂ ਸਨ। ਕਾਰ ਦੀ ਹਾਲਤ ਦੱਸਦੀ ਹੈ ਕਿ ਬੱਸ ਕਿੰਨੀ ਜ਼ੋਰ ਨਾਲ ਟਕਰਾਈ ਹੋਵੇਗੀ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਸ ਡਰਾਈਵਰ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ? ਇਹ ਤਾਂ ਪੁਲੀਸ ਕਾਰਵਾਈ ਤੋਂ ਬਾਅਦ ਹੀ ਪਤਾ ਲੱਗੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *