ਫੌਜੀ ਦਾ ਪੈ ਗਿਆ ਗੁਆਂਢੀਆਂ ਨਾਲ ਪੰਗਾ, ਜਾਨ ਬਚਾਕੇ ਭੱਜੀ ਔਰਤ, ਕੈਮਰੇ ਸਾਹਮਣੇ ਦੱਸੀ ਸੱਚਾਈ

ਇੱਕ ਉਹ ਵੀ ਸਮਾਂ ਹੁੰਦਾ ਸੀ, ਜਦੋਂ ਲੋਕਾਂ ਵਿਚ ਰਿਸ਼ਤੇ ਬਹੁਤ ਮਜ਼ਬੂਤ ਹੁੰਦੇ ਸਨ। ਪ੍ਰੇਮ ਪਿਆਰ ਦੀ ਭਾਵਨਾ ਅਤੇ ਇਕਜੁੱਟਤਾ ਹੁੰਦੀ ਸੀ। ਹਰ ਦੁੱਖ ਸੁੱਖ ਵਿੱਚ ਗੁਆਂਢੀ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਸਾਥ ਨਿਭਾਉਂਦੇ ਸਨ। ਇਸ ਦੇ ਉਲਟ ਅੱਜ ਦੇ ਸਮੇਂ ਗੁਆਂਢੀਆਂ ਵਿੱਚ ਪ੍ਰੇਮ ਨਾਲ ਰਹਿਣ ਦੀ ਗੱਲ ਤਾਂ ਬਹੁਤ ਦੂਰ ਹੈ, ਲੋਕੀਂ ਕਿਸੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦੇ। ਹਰ ਛੋਟੀ ਮੋਟੀ ਨੋਕ ਝੋਕ ਉਤੇ ਵੀ ਇੱਕ ਦੂਜੇ ਦੀ ਜਾਨ ਲੈਣ ਨੂੰ ਤੁਰ ਪੈਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਗੁਆਂਢੀਆਂ ਵਿੱਚਕਾਰ ਪੁਰਾਣੀ ਰੰ-ਜਿ-ਸ਼ ਕਾਰਨ ਛੋਟੀ ਮੋਟੀ ਨੋਕ ਝੋਕ ਚੱਲ ਰਹੀ ਸੀ। ਇਹ ਨੋਕ ਝੋਕ ਇੱਥੋਂ ਤੱਕ ਆ ਪਹੁੰਚੀ ਕਿ ਇੱਕ ਗੁਆਂਢੀ ਵੱਲੋਂ ਦੂਜੇ ਗੁਆਂਢੀ ਦੇ ਘਰ ਪਥਰਾਅ ਕੀਤਾ ਗਿਆ। ਪੀ ੜ ਤ ਗੁਆਂਢੀ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਗਿਆ ਹੈ। ਗੁਰਜੀਤ ਕੌਰ ਪਤਨੀ ਵਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦਾ ਪਤੀ ਫੌਜ ਵਿਚ ਨੌਕਰੀ ਕਰਦਾ ਹੈ।

ਘਰ ਵਿੱਚ ਉਨ੍ਹਾਂ ਦੇ ਤਿੰਨ ਬੱਚੇ ਅਤੇ ਬਜ਼ੁਰਗ ਸੱਸ-ਸਹੁਰਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢੀ ਲੱਖਾ ਫੌਜੀ, ਮੇਹਰ, ਇੰਦਰ ਅਤੇ ਗੁਰਬਚਨ ਸਿੰਘ ਉਨ੍ਹਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਹਨ ਅਤੇ ਅਪਸ਼ਬਦ ਵੀ ਵਰਤਦੇ ਹਨ। ਜਦੋਂ ਉਹ ਉਨ੍ਹਾਂ ਨੂੰ ਬਦਲੇ ਵਿਚ ਕੁਝ ਬੋਲਣ ਲੱਗਦੀ ਹੈ ਤਾਂ ਉਹ ਉਨ੍ਹਾਂ ਦੀ ਮੋਬਾਇਲ ਰਾਹੀਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਦਾ ਗੇਟ ਖੜਕਾਇਆ। ਉਨ੍ਹਾਂ ਲੱਗਿਆ ਕਿ ਕੋਈ ਕੰਮ ਨਾ ਹੋਵੇ ਪਰ ਗੁਆਂਢੀਆਂ ਵੱਲੋਂ ਅਪਸ਼ਬਦ ਵਰਤਦੇ ਹੋਏ ਉਨ੍ਹਾਂ ਦੇ ਘਰ ਵਿੱਚ ਪਥਰਾਅ ਕੀਤਾ ਗਿਆ।

ਇਸ ਕਾਰਨ ਉਹ ਜਾਨ ਬਚਾਉਣ ਲਈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਛੱਤ ਉੱਤੇ ਭੱਜੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲ ਰਿਹਾ, ਜੇਕਰ ਉਨ੍ਹਾਂ ਦੇ ਬੱਚਿਆਂ ਦਾ ਕੋਈ ਵੀ ਨੁਕਸਾਨ ਹੋ ਗਿਆ ਤਾਂ ਇਹ ਚਾਰੋ ਵਿਅਕਤੀ ਜਿੰਮੇਵਾਰ ਹਨ। ਸਿਮਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਦਿਓਰ ਡਿਊਟੀ ਉੱਤੇ ਰਹਿੰਦਾ ਹੈ, ਪਿੱਛੋਂ ਗੁਆਂਢੀਆਂ ਵੱਲੋਂ ਪਰਿਵਾਰ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਮੌਕੇ ਦਾ ਸਰਪੰਚ ਅਤੇ ਉਸ ਦਾ ਭਰਾ ਛੁੱਟੀ ਆ ਕੇ ਹਮੇਸ਼ਾ ਹੀ ਪੰਗਾ ਕਰਦਾ ਹੈ। ਉਨ੍ਹਾਂ ਅਨੁਸਾਰ ਇਹ ਪਾਰਟੀਬਾਜੀ ਦਾ ਮਾਮਲਾ ਹੈ। ਦੂਜੇ ਪਾਸੇ ਦੂਜੀ ਧਿਰ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਇੱਟਾਂ ਰੋੜੇ ਨਹੀਂ ਚਲਾਏ ਗਏ ਅਤੇ ਨਾਂ ਹੀ ਉਨ੍ਹਾਂ ਵੱਲੋਂ ਕੋਈ ਅਪਸ਼ਬਦ ਵਰਤੇ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੁਆਂਢੀਆਂ ਨਾਲ ਪਹਿਲਾਂ ਦੀ ਪੁਰਾਣੀ ਲਾਗ ਡਾਟ ਚਲਦੀ ਆ ਰਹੀ ਹੈ। ਇਸ ਲਈ ਪਹਿਲਾਂ ਵੀ ਕਈ ਪਰਚੇ ਹੋਏ ਹਨ।

ਇਸਦੇ ਚੱਲਦੇ ਗੁਆਂਢੀਆਂ ਵੱਲੋਂ ਰਾਜ਼ੀਨਾਮੇ ਦੀ ਗੱਲ ਕੀਤੀ ਗਈ ਸੀ ਪਰ ਉਨ੍ਹਾਂ ਨੇ ਰਾਜੀਨਾਮਾ ਨਹੀਂ ਕੀਤਾ। ਹੁਣ ਜਦੋਂ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਫੌਜੀ ਘਰ ਆਇਆ ਤਾਂ ਗੁਆਂਢੀਆਂ ਵੱਲੋਂ ਉਸ ਨੂੰ ਫਸਾਉਣ ਲਈ ਅਜਿਹਾ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਲ੍ਹਖਵਿੰਦਰ ਸਿੰਘ ਫੌਜੀ ਵੱਲੋਂ ਸ਼ਿ-ਕਾ-ਇ-ਤ ਮਿਲੀ ਸੀ ਕਿ ਉਨ੍ਹਾਂ ਦੇ ਗੁਆਂਢੀ ਵਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਘਰ ਆ ਕੇ ਅਪਸ਼ਬਦ ਬੋਲੇ ਗਏ ਅਤੇ ਲ-ੜਾ-ਈ ਝ-ਗ਼-ੜਾ ਕੀਤਾ ਗਿਆ।

ਉਨ੍ਹਾਂ ਵੱਲੋਂ ਮੌਕਾ ਦੇਖਿਆ ਗਿਆ ਹੈ, ਜਿਸ ਵਿੱਚ ਕਿਸੇ ਨੂੰ ਕੋਈ ਵੀ ਇੱਟ ਰੌੜਾ ਜਾਂ ਸੱਟ ਨਹੀਂ ਲੱਗੀ। ਉਨ੍ਹਾਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *