ਸਵਾਰੀਆਂ ਨਾਲ ਭਰੀ ਬੱਸ ਅੱਗੇ ਆਇਆ ਸਾਨ, ਡਿਵਾਈਡਰ ਤੇ ਜਾ ਚੜੀ ਬੱਸ, ਇੱਕ ਦੀ ਹੋਈ ਮੋਤ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂ ਬਹੁਤ ਨੁਕਸਾਨਦਾਇਕ ਹੋ ਸਕਦੇ ਹਨ। ਅਵਾਰਾ ਪਸ਼ੂ ਇਸ ਹੱਦ ਤੱਕ ਨੁਕਸਾਨ ਪਹੁੰਚਾ ਸਕਦੇ ਹਨ ਕਿ ਇਨਸਾਨ ਇੰਨਾ ਨੂੰ ਬਚਾਉਂਦੇ ਬਚਾਉਂਦੇ ਆਪਣੀ ਜਾਨ ਵੀ ਗਵਾ ਬੈਠਦਾ ਹੈ। ਪਤਾ ਨਹੀਂ ਹਰ ਰੋਜ਼ ਕਿੰਨੇ ਹੀ ਅਜਿਹੇ ਹਾਦਸੇ ਵਾਪਰਦੇ ਹਨ। ਕੁਝ ਦਿਨ ਪਹਿਲਾਂ ਅਜਿਹਾ ਹੀ ਹਾਦਸਾ ਫਗਵਾੜਾ ਵਿੱਚ ਵਾਪਰਿਆ ਸੀ, ਜਿੱਥੇ ਕਿ 2 ਮੋਟਰਾਇਕਲ ਸਵਾਰ ਨੌਜਵਾਨਾਂ ਦੀ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਆਪਸੀ ਟੱਕਰ ਹੋ ਗਈ ਸੀ। ਉਸ ਹਾਦਸੇ ਦੌਰਾਨ ਦੋਨੋ ਨੌਜਵਾਨ ਆਪਣੀ ਜਾਨ ਗਵਾ ਬੈਠੇ ਸਨ।

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਸੜਕ ਤੇ ਘੁੰਮ ਰਹੀ ਅਵਾਰਾ ਗਾਂ ਸਵਾਰੀਆਂ ਨਾਲ ਭਰੀ ਬੱਸ ਦੇ ਅੱਗੇ ਆ ਗਈ। ਜਿਸ ਕਾਰਨ ਇਕ ਭਿ-ਆ-ਨ-ਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਜਿਥੇ ਕੁਝ ਸਵਾਰੀਆਂ ਨੂੰ ਸੱਟਾਂ ਲੱਗੀਆਂ, ਉਥੇ ਇਕ ਸਵਾਰੀ ਦੀ ਮੋਤ ਹੋ ਗਈ। ਬੱਸ ਦੇ ਕੰਡਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਸ ਬੱਲਮਗੜ੍ਹ ਤੋਂ ਕਟਰਾ ਜਾ ਰਹੀ ਸੀ। ਇਸ ਦੌਰਾਨ ਪਠਾਨਕੋਟ ਤੋਂ ਕੁਝ ਸਵਾਰੀਆਂ ਬੱਸ ਵਿੱਚ ਚੜੀਆਂ, ਜਿਨ੍ਹਾਂ ਨੂੰ ਟਿਕਟ ਦੇਣ ਉਪਰੰਤ ਉਹ ਬੱਸ ਦੀ ਪਿਛਲੀ ਸੀਟ ਉੱਤੇ ਜਾ ਕੇ ਬੈਠ ਗਿਆ।

ਬੱਸ ਦੇ ਚੱਲਦੇ ਹੀ ਉਸ ਨੇ ਦੇਖਿਆ ਕਿ ਬੱਸ ਡਿਵਾਈਡਰ ਤੇ ਜਾ ਚੜ੍ਹੀ। ਜਦੋਂ ਉਸ ਨੇ ਇਸ ਸੰਬੰਧੀ ਡਰਾਈਵਰ ਤੋਂ ਪੁੱਛਗਿੱਛ ਤਾਂ ਡਰਾਈਵਰ ਨੇ ਦੱਸਿਆ ਕਿ ਬੱਸ ਅੱਗੇ ਇੱਕ ਗਾਂ ਆ ਗਈ ਹੈ, ਜਿਸ ਕਾਰਨ ਬੱਸ ਡਿਵਾਈਡਰ ਉੱਤੇ ਚੜ੍ਹ ਗਈ ਹੈ। ਬੱਸ ਕੰਡਕਟਰ ਦਾ ਕਹਿਣਾ ਹੈ ਕਿ ਬੱਸ ਵਿਚ 15 ਦੇ ਕਰੀਬ ਸਵਾਰੀਆਂ ਅਤੇ ਇੱਕ ਬੱਚਾ ਵੀ ਮੌਜੂਦ ਸੀ। ਇਸ ਹਾਦਸੇ ਦੌਰਾਨ ਕਈ ਸਵਾਰੀਆਂ ਨੂੰ ਸੱਟਾਂ ਲੱਗੀਆਂ ਅਤੇ ਇੱਕ ਦੀ ਮੋਤ ਹੋ ਗਈ।

ਡਾਕਟਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮਲਕਪੁਰ ਦੇ ਕੋਲ ਵਾਪਰਿਆ, ਜਿਸ ਦੌਰਾਨ ਕੁਝ ਸਵਾਰੀਆਂ ਜ਼-ਖ-ਮੀ ਹੋਈਆਂ। ਇਸ ਹਾਦਸੇ ਤੋਂ ਪੀ-ੜ-ਤ ਉਨ੍ਹਾਂ ਕੋਲ 2 ਮਰੀਜ਼ ਆਏ ਸਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਸ ਹਾਦਸੇ ਦੌਰਾਨ ਇੱਕ ਮੋਤ ਵੀ ਹੋ ਚੁੱਕੀ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਪੁਲੀਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *