ਹਸਪਤਾਲ ਚ ਹੋਇਆ ਕੁੜੀ ਦੀਆਂ ਉਂਗਲਾਂ ਦਾ ਆਪ੍ਰੇਸ਼ਨ, ਆਪ੍ਰੇਸ਼ਨ ਤੋਂ ਕੁੜੀ ਨਾਲ ਜੱਗੋ ਤੇਰਵੀ, ਪਰਿਵਾਰ ਨੇ ਖੜਕਾਇਆ ਹਸਪਤਾਲ

ਗੁਰਦਾਸਪੁਰ ਤੋਂ ਇਕ ਬੱਚੀ ਦੀ ਹਸਪਤਾਲ ਵਿਚ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਹਰਚੋਵਾਲ ਦੇ ਨੇੜਲੇ ਪਿੰਡ ਤੁਗਲਵਾਲਾ ਦੇ ਲਵਜੀਤ ਸਿੰਘ ਦੀ ਧੀ ਸੀ। ਉਹ ਮਾਤਾ ਕਰਤਾਰ ਕੌਰ ਹਸਪਤਾਲ ਵਿੱਚ ਭਰਤੀ ਸੀ, ਜਿੱਥੇ ਉਹ ਦਮ ਤੋੜ ਗਈ। ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਮੌਕੇ ਤੋਂ ਖਿ ਸ ਕ ਗਏ ਹਨ ਅਤੇ ਉਨ੍ਹਾਂ ਦੇ ਮੋਬਾਇਲ ਵੀ ਬੰਦ ਆ ਰਹੇ ਹਨ। ਪੁਲੀਸ ਨੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ।

ਇਕ ਵਿਅਕਤੀ ਨੇ ਦੱਸਿਆ ਹੈ ਕਿ ਬੱਚੀ ਦੇ ਹੱਥ ਦੀਆਂ ਉਂਗਲਾਂ ਜੁੜੀਆਂ ਹੋਈਆਂ ਸਨ। ਉਂਗਲਾਂ ਨੂੰ ਅਲੱਗ ਅਲੱਗ ਕਰਵਾਉਣ ਲਈ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ ਉਹ ਅੱਖਾਂ ਮੀਟ ਗਈ। ਬੱਚੀ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਧੀ ਦੀ ਉਮਰ 8 ਸਾਲ ਸੀ। ਉਸ ਦੇ ਹੱਥ ਦੀਆਂ ਜੁੜੀਆਂ ਹੋਈਆਂ ਉਂਗਲੀਆਂ ਨੂੰ ਅਲੱਗ ਕਰਵਾਉਣ ਲਈ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਉਨ੍ਹਾ ਨੂੰ ਕਹਿਣ ਲੱਗੇ ਕਿ ਅਜੇ ਬੱਚੀ ਬੇ-ਹੋ-ਸ਼ ਹੈ।

ਉਹ ਠਹਿਰ ਕੇ ਉਨ੍ਹਾਂ ਨੂੰ ਬੱਚੀ ਨਾਲ ਮਿਲਾ ਦੇਣਗੇ। ਡਾਕਟਰ ਲਾਰੇ ਲਗਾ ਕੇ ਸਮਾਂ ਲੰਘਾਉਂਦੇ ਰਹੇ। ਕਦੇ ਕਹਿੰਦੇ ਉਸ ਦੇ ਫੇ ਫ ੜੇ ਖ ਰਾ ਬ ਹੋ ਗਏ ਹਨ। ਅਖੀਰ ਉਨ੍ਹਾਂ ਦੀ ਧੀ ਦਮ ਤੋੜ ਗਈ। ਹਸਪਤਾਲ ਵਿਚ ਕੋਈ ਡਾਕਟਰ ਵੀ ਨਹੀਂ ਆ ਰਿਹਾ। ਹੁਣ ਉਹ ਥਾਣੇ ਜਾ ਰਹੇ ਹਨ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਡਾਕਟਰਾਂ ਤੋਂ ਕੋਈ ਵੱਧ ਘੱਟ ਡੋਜ਼ ਦਿੱਤੀ ਗਈ ਹੈ। ਬੱਚੀ ਦੀ ਹਾਲਤ ਖ਼ ਰਾ ਬ ਹੋ ਜਾਣ ਤੇ ਉਸ ਨੂੰ ਵੈਂ ਟੀ ਲੇ ਟ ਰ ਤੇ ਪਾਇਆ ਗਿਆ। ਅਗਲੇ ਦਿਨ ਲੜਕੀ ਦਾ ਦੇ-ਹਾਂ-ਤ ਹੋ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਡਾਕਟਰ ਹਸਪਤਾਲ ਚੋਂ ਖਿਸਕ ਗਏ ਹਨ। ਉਨ੍ਹਾਂ ਵੱਲੋਂ ਧਰਨਾ ਲਗਾਇਆ ਜਾਵੇਗਾ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਜਵਿੰਦਰ ਕੌਰ ਪਤਨੀ ਲਵਜੀਤ ਸਿੰਘ, ਵਾਸੀ ਪਿੰਡ ਤੁਗਲਵਾਲਾ ਨੇ ਪੁਲਿਸ ਚੌਕੀ ਵਿੱਚ ਦਰਖਾਸਤ ਦਿੱਤੀ ਹੈ ਕਿ ਉਨ੍ਹਾਂ ਦੀ 8 ਸਾਲਾ ਬੇਟੀ ਸੁਨੀਤ ਕੌਰ ਦੇ ਸੱਜੇ ਹੱਥ ਦੀਆਂ 3 ਉਂਗਲਾਂ ਜੁੜੀਆਂ ਹੋਈਆਂ ਸਨ। ਜਿਨ੍ਹਾਂ ਨੂੰ ਅਲੱਗ ਅਲੱਗ ਕਰਨ ਲਈ ਉਹ 2 ਤਾਰੀਖ਼ ਨੂੰ ਆਪਣੀ ਬੇਟੀ ਨੂੰ ਹਸਪਤਾਲ ਲੈ ਕੇ ਆਏ ਸਨ। ਡਾਕਟਰਾਂ ਨੇ ਬੱਚੀ ਦਾ ਆਪਰੇਸ਼ਨ ਕੀਤਾ ਪਰ ਉਸ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਹਸਪਤਾਲ ਵਿਚ ਕੋਈ ਡਾਕਟਰ ਨਹੀਂ ਹੈ। ਉਨ੍ਹਾਂ ਦੇ ਮੋਬਾਇਲ ਵੀ ਬੰਦ ਹਨ। ਉਨ੍ਹਾਂ ਵੱਲੋਂ ਡਾਕਟਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *