ਘਰ ਚ ਇਕੱਲੀ ਬਜ਼ੁਰਗ ਤੋਂ ਸੋਨੇ ਦੇ ਕੜੇ ਤੇ ਮੋਬਾਈਲ ਲੈ ਕੇ ਹੋਏ ਫਰਾਰ, ਘਟਨਾ ਹੋਈ CCTV ਚ ਕੈਦ

ਹੁਣ ਤਾਂ ਸਮਾਂ ਅਜਿਹਾ ਆ ਗਿਆ ਹੈ ਕਿ ਆਦਮੀ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਰਿਹਾ। ਚੋਰ ਉਚੱਕੇ ਘਰਾਂ ਵਿੱਚ ਹੀ ਆ ਵੜਦੇ ਹਨ। ਇੱਥੋਂ ਤਕ ਕਿ ਉਹ ਸੀਸੀਟੀਵੀ ਕੈਮਰਿਆਂ ਦੀ ਵੀ ਪਰਵਾਹ ਨਹੀਂ ਕਰਦੇ। ਸਾਡੀ ਲੋਕਾਂ ਦੀ ਮਿਹਨਤ ਦੀ ਕਮਾਈ ਲੈ ਕੇ ਰਫੂਚੱਕਰ ਹੋ ਜਾਂਦੇ ਹਨ। ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਅਧੀਨ ਪੈਂਦੇ ਇਲਾਕੇ ਵਿਚ 2 ਵਿਅਕਤੀ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ 2 ਵੰਗਾਂ ਅਤੇ ਮੋਬਾਇਲ ਲੈ ਕੇ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਦੋਵੇਂ ਵਿਅਕਤੀ ਸੀਸੀਟੀਵੀ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਹਨ। ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਘਰ ਵਿੱਚ ਪ੍ਰਭਾ ਦੇਵੀ ਨਾਮ ਦੀ ਬਜ਼ੁਰਗ ਔਰਤ ਰਹਿ ਰਹੀ ਹੈ। ਉਸ ਦੀ ਉਮਰ 90 ਸਾਲ ਤੋਂ ਉਪਰ ਹੈ। ਪ੍ਰਭਾ ਦੇਵੀ ਦੇ ਪਤੀ ਦਾ ਦੇ-ਹਾਂ-ਤ ਹੋ ਚੁੱਕਾ ਹੈ ਅਤੇ ਉਸ ਦਾ ਪੁੱਤਰ ਆਪਣੇ ਪਰਿਵਾਰ ਸਮੇਤ ਦਿੱਲੀ ਵਿੱਚ ਰਹਿ ਕੇ ਕੋਈ ਬਿਜ਼ਨਸ ਕਰ ਰਿਹਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪ੍ਰਭਾ ਦੇਵੀ ਨਾਲ ਇਕ ਨੌਕਰਾਣੀ ਅਤੇ ਇਕ ਕੇਅਰ ਟੇਕਰ ਰਹਿ ਰਹੀ ਹੈ।

ਇਸ ਤੋਂ ਬਿਨਾਂ ਪੁਰਾਣੇ ਨੌਕਰਾਂ ਦੇ ਪਰਿਵਾਰ ਦੇ ਕੁਝ ਵਿਅਕਤੀ ਵੀ ਇੱਥੇ ਰਹਿ ਰਹੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ 2 ਵਿਅਕਤੀ ਘਰ ਅੰਦਰ ਗੇਟ ਰਾਹੀਂ ਦਾਖਲ ਹੋਏ। ਉਨ੍ਹਾਂ ਨੇ ਬਜ਼ੁਰਗ ਔਰਤ ਤੋਂ ਉਸ ਦੀਆਂ 2 ਵੰਗਾਂ ਅਤੇ ਇਕ ਮੋਬਾਇਲ ਹਥਿਆ ਲਿਆ। ਇਸ ਤੋਂ ਬਿਨਾਂ ਇਹ ਵਿਅਕਤੀ ਬਿਲਡਿੰਗ ਵਿਚ ਰਹਿੰਦੇ ਨੌਕਰਾਂ ਦੇ ਬੱਚਿਆਂ ਤੋਂ ਵੀ ਮੋਬਾਇਲ ਝਪਟ ਕੇ ਲੈ ਗਏ। ਸੀਸੀਟੀਵੀ ਵਿੱਚ ਇਕ ਨੌਕਰਾਣੀ ਇਨ੍ਹਾਂ ਵਿਅਕਤੀਆਂ ਨੂੰ ਦੇਖ ਕੇ ਅੰਦਰ ਨੂੰ ਦੌੜਦੀ ਹੋਈ ਨਜ਼ਰ ਆਉਂਦੀ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ। ਅਸੀਂ ਜਾਣਦੇ ਹਾਂ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹਰ ਰੋਜ਼ ਇਸ ਤਰ੍ਹਾਂ ਦੇ ਮਾਮਲੇ ਮੀਡੀਆ ਦੀ ਸੁਰਖ਼ੀ ਬਣਦੇ ਹਨ। ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਨੱਥ ਪਾਈ ਜਾਵੇ ਤਾਂ ਕਿ ਲੋਕ ਚੈਨ ਨਾਲ ਜੀ ਸਕਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *