ਸੁਖਬੀਰ ਬਾਦਲ ਵੱਲ ਵਗਾਹਕੇ ਸੁੱਟੀ ਜੁੱਤੀ, ਜੇ ਕਾਰ ਦਾ ਸ਼ੀਸ਼ਾ ਖੁੱਲ੍ਹਾ ਹੁੰਦਾ ਤਾਂ ਹੋ ਜਾਣਾ ਸੀ ਹੋਰ ਵੱਡਾ ਕਾਂਡ

ਕਿਸਾਨਾਂ ਦੁਆਰਾ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦਾ ਘਿਰਾਓ ਜਾਰੀ ਹੈ। ਅੱਜ ਸ਼ਨੀਵਾਰ ਨੂੰ ਜਲੰਧਰ ਵਿਖੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੈਲੀ ਕਰਨ ਲਈ ਆਏ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਪਠਾਨਕੋਟ ਚੌਕ ਵਿਚ ਇਕੱਠੇ ਹੋ ਗਏ। ਕਿਸਾਨਾਂ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਹਾਲਾਂਕਿ ਪੁਲਿਸ ਵੱਲੋਂ ਬਹੁਤ ਜ਼ਿਆਦਾ ਪ੍ਰਬੰਧ ਕੀਤੇ ਹੋਏ ਸਨ। ਅਜਿਹੇ ਵਿੱਚ ਕਿਸੇ ਪ੍ਰਦ ਰਸ਼ ਨਕਾ ਰੀ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਗੱਡੀ ਤੇ ਜੁੱਤੀ ਸੁੱਟੀ ਗਈ। ਗੱਡੀ ਦਾ ਸ਼ੀਸ਼ਾ ਬੰਦ ਸੀ ਅਤੇ ਜੁੱਤੀ ਬਾਹਰ ਹੀ ਡਿੱਗ ਪਈ ਹੈ।

ਪੁਲਿਸ ਖੜ੍ਹੀ ਹੋਣ ਕਾਰਨ ਪ੍ਰਦ ਰਸ਼ ਨਕਾ ਰੀ ਗੱਡੀ ਦੇ ਨੇੜੇ ਤਾਂ ਨਹੀਂ ਪਹੁੰਚ ਸਕਿਆ ਪਰ ਦੂਰ ਤੋੰ ਹੀ ਜੁੱਤੀ ਸੁੱਟ ਦਿੱਤੀ। ਪਿਛਲੇ ਦਿਨਾਂ ਦੌਰਾਨ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਜਦੋਂ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦਾ ਘਿਰਾਓ ਕੀਤਾ ਹੋਵੇ। ਕਿਸਾਨ ਚਾਹੁੰਦੇ ਹਨ ਕਿ ਜਿੰਨੀ ਦੇਰ 3 ਖੇਤੀ ਕਾ-ਨੂੰ-ਨ ਰੱਦ ਨਹੀਂ ਹੁੰਦੇ, ਕੋਈ ਵੀ ਸਿਆਸੀ ਪਾਰਟੀ ਆਪਣੀ ਰੈਲੀ ਨਾ ਕਰੇ ਪਰ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਲੋਕਾਂ ਨਾਲ ਸੰਪਰਕ ਕਰਨਾ ਚਾਹੁੰਦੀਆਂ ਹਨ।

ਜਿਸ ਕਰਕੇ ਉਨ੍ਹਾਂ ਨੂੰ ਕਿਸਾਨਾਂ ਦੀ ਨਾ ਰਾ ਜ਼ ਗੀ ਝੱਲਣੀ ਪੈ ਰਹੀ ਹੈ। ਜਦੋਂ ਕਿਸਾਨਾਂ ਨੂੰ ਭਿਣਕ ਪਈ ਕਿ ਸੁਖਬੀਰ ਬਾਦਲ ਰੈਲੀ ਕਰਨ ਲਈ ਆ ਰਹੇ ਹਨ ਤਾਂ ਉਹ ਵੀ ਸੁਖਬੀਰ ਸਿੰਘ ਬਾਦਲ ਦਾ ਘਿਰਾਓ ਕਰਨ ਲਈ ਪਹੁੰਚ ਗਏ। ਜਦੋਂ ਸੁਖਬੀਰ ਸਿੰਘ ਬਾਦਲ ਦਾ ਕਾਫ਼ਲਾ ਲੰਘਣ ਲੱਗਾ ਤਾਂ ਪ੍ਰਦ ਰਸ਼ ਨ ਕਾਰੀ ਆਂ ਨੂੰ ਪੁਲੀਸ ਨੇ ਨੇੜੇ ਤਾਂ ਨਹੀਂ ਲੱਗਣ ਦਿੱਤਾ ਪਰ ਕਿਸੇ ਨੇ ਦੂਰ ਤੋਂ ਹੀ ਵਗਾਹ ਕੇ ਜੁੱਤੀ ਸੁੱਟ ਦਿੱਤੀ। ਇਸ ਵਾਰ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਹਨ, ਇਸ ਤੋਂ ਪਹਿਲਾਂ ਪੰਜਾਬ ਵਿੱਚ ਕਦੀ ਅਜਿਹਾ ਨਹੀਂ ਦੇਖਿਆ ਗਿਆ। ਲੀਡਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ।

ਜਿਨ੍ਹਾਂ ਨੇਤਾਵਾਂ ਨਾਲ ਲੋਕ ਖੜ੍ਹ ਕੇ ਫੋਟੋ ਖਿਚਵਾਉਂਦੇ ਸਨ, ਹੁਣ ਉਨ੍ਹਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਹ ਘਿਰਾਓ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦਾ ਹੀ ਨਹੀਂ ਕੀਤਾ ਜਾ ਰਿਹਾ, ਸਗੋਂ ਹਰ ਪਾਰਟੀ ਦੇ ਨੇਤਾ ਇਸ ਦਾ ਸ਼ਿ ਕਾ ਰ ਹੋ ਰਹੇ ਹਨ। ਅਸੀਂ ਜਾਣਦੇ ਹਾਂ ਕਿ 26 ਨਵੰਬਰ 2020 ਤੋਂ ਕਿਸਾਨਾਂ ਨੇ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਧਰਨਾ ਲਗਾਇਆ ਹੋਇਆ ਹੈ। ਅਜੇ ਤਕ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਕੋਈ ਮੰਗ ਨਹੀਂ ਮੰਨੀ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਾਲਾ ਕਾਂਡ ਵਾਪਰ ਗਿਆ। ਜਿਸ ਵਿੱਚ 4 ਕਿਸਾਨਾਂ ਦੀ ਜਾਨ ਚਲੀ ਗਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *