ਅਮਰੀਕਾ ਨੇ visitor visa ਲਈ ਕੀਤਾ ਵੱਡਾ ਐਲਾਨ, ਜਹਾਜ ਚੜਣਾ ਚਾਹੁੰਦੇ ਤੋਂ ਤਾਂ ਪੜ੍ਹੋ ਇਹ ਖਬਰ

ਵਿਜ਼ੀਟਰ ਵੀਜ਼ਾ ਤੇ ਅਮਰੀਕਾ ਜਾਣ ਦੇ ਚਾਹਵਾਨਾਂ ਲਈ ਨਵੰਬਰ ਦੇ ਸ਼ੁਰੂ ਤੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਬਾਈਡਨ ਸਰਕਾਰ ਦੇ ਇਸ ਫੈਸਲੇ ਨਾਲ ਵਿਜ਼ਟਰ ਵੀਜ਼ਾ ਤੇ ਅਮਰੀਕਾ ਜਾਣ ਵਾਲਿਆਂ ਨੂੰ ਰਾਹਤ ਮਿਲੀ ਹੈ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਸਿਰਫ਼ ਫਾਈਜ਼ਰ, ਮੋਡਾਨਾ ਅਤੇ ਜੌਨਸਨ ਐਂਡ ਜੌਨਸਨ ਦੇ ਟੀ-ਕਿਆਂ ਨੂੰ ਹੀ ਮਾਨਤਾ ਦਿੱਤੀ ਹੋਈ ਸੀ ਪਰ ਹੁਣ ਇਸ ਦੇ ਨਾਲ ਹੀ ਡਬਲ ਯੂ ਐਚ ਓ ਵੱਲੋਂ ਕੋ ਰੋ ਨਾ ਤੋਂ ਬਚਾਅ ਲਈ ਪ੍ਰਵਾਨ ਕੀਤੀਆਂ ਗਈਆਂ ਦਵਾਈਆਂ ਦੀ ਡੋਜ਼ ਲੈ ਚੁੱਕੇ ਵਿਅਕਤੀ ਵੀ

ਅਮਰੀਕਾ ਦਾ ਵੀਜ਼ੀਟਰ ਵੀਜ਼ਾ ਹਾਸਲ ਕਰ ਸਕਣਗੇ। ਜਿਵੇਂ ਕਿ ਐਸਟਰਾਜ਼ੇੈਨਿਕਾ ਨੂੰ ਅਮਰੀਕਾ ਵਿੱਚ ਪ੍ਰਵਾਨਗੀ ਨਹੀਂ ਹੈ ਪਰ ਡਬਲਯੂ ਐੱਚ ਓ ਵੱਲੋਂ ਇਹ ਪ੍ਰਵਾਨਤ ਹੈ। ਇਹ ਐਲਾਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਕੀਤਾ ਗਿਆ ਹੈ। ਇਸ ਸਮੇਂ ਅਜਿਹੀਆਂ 6 ਦਵਾਈਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਮਰੀਕਾ ਦਾ ਵਿਜ਼ਿਟਰ ਵੀਜ਼ਾ ਹਾਸਿਲ ਕੀਤਾ ਜਾ ਸਕਦਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਏਅਰਲਾਈਨਜ਼ ਨੂੰ ਨਵੇਂ ਨਿਯਮਾਂ ਮੁਤਾਬਕ ਤਿਆਰੀ ਕਰਨ ਲਈ ਕਿਹਾ ਹੈ।

ਏਅਰਲਾਈਨਜ਼ ਲਈ ਵੀ ਫ਼ਾਇਦੇਮੰਦ ਹੈ, ਕਿਉਂਕਿ ਨਵੇਂ ਹੁਕਮਾਂ ਨਾਲ ਵੱਧ ਤੋਂ ਵੱਧ ਵਿਅਕਤੀਆਂ ਨੂੰ ਅਮਰੀਕਾ ਵਿਚ ਆਉਣ ਦਾ ਮੌਕਾ ਮਿਲ ਸਕੇਗਾ। ਅਗਲੇ ਮਹੀਨੇ ਦੇ ਸ਼ੁਰੂ ਤੋਂ ਅਮਰੀਕਾ ਦੁਆਰਾ ਕਈ ਦਰਜਨ ਮੁਲਕਾਂ ਦੇ ਵਿਅਕਤੀਆਂ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜਿਹੜੇ ਵਿਅਕਤੀ ਵਿਜ਼ੀਟਰ ਵੀਜ਼ਾ ਤੇ ਅਮਰੀਕਾ ਆਉਣਾ ਚਾਹੁੰਦੇ ਹਨ, ਉਨ੍ਹਾਂ ਤੇ ਲਾਗੂ ਕੀਤੇ ਜਾਣ ਵਾਲੇ ਕੰਟੈਕਟ ਟ੍ਰੇਸਿੰਗ ਨਿਯਮਾਂ ਸਬੰਧੀ ਅਜੇ ਤਕ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਕੋਈ ਸਪੱਸ਼ਟ ਹਦਾਇਤ ਨਹੀਂ ਕੀਤੀ ਗਈ।

Leave a Reply

Your email address will not be published. Required fields are marked *