ਜਲੰਧਰ ਤੋਂ ਆਈ ਵੱਡੀ ਮਾੜੀ ਖਬਰ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਨੂੰ ਮਿਲੀ ਦਰਦਨਾਕ ਮੋਤ

ਸਵੇਰੇ ਸਵੇਰੇ ਜਲੰਧਰ ਲਿਲੀ ਪੈਲੇਸ ਦੇ ਸਾਹਮਣੇ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ 2 ਆਲਟੋ ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਇਸ ਦੌਰਾਨ ਦੋਨ੍ਹਾਂ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਦੇ ਸੱ-ਟਾਂ ਲੱਗੀਆਂ, ਜਿਨ੍ਹਾਂ ਨੂੰ ਇ-ਲਾ-ਜ ਲਈ ਹਸਪਤਾਲ ਵਿਚ ਪਹੁੰਚਾਇਆ ਗਿਆ ਪਰ ਇੱਕ 55 ਸਾਲਾ ਔਰਤ ਦੀ ਮੌਕੇ ਤੇ ਹੀ ਮੋਤ ਹੋ ਗਈ। ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਮਾਂ ਨਾਲ ਗੱਡੀ ਵਿੱਚ ਸਵਾਰ ਹੋ ਕੇ ਜਲੰਧਰ ਨੂੰ ਜਾ ਰਹੇ ਸਨ।

ਦੂਜੇ ਪਾਸੇ ਤੋਂ ਆ ਰਹੀ ਆਲਟੋ ਕਾਰ ਉਨ੍ਹਾਂ ਦੀ ਕਾਰ ਵਿੱਚ ਜਾ ਵੱਜੀ। ਜਿਸ ਕਾਰਨ ਇਹ ਹਾ-ਦਸਾ ਵਾਪਰਿਆ। ਹਾਦਸੇ ਦੌਰਾਨ ਉਨ੍ਹਾਂ ਨੂੰ ਵੀ ਸੱ-ਟਾਂ ਲੱਗੀਆਂ। ਸੁਰਿੰਦਰ ਸਿੰਘ ਦੇ ਪਰਿਵਾਰਿਕ ਮੈਂਬਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰਿੰਦਰ ਆਪਣੀ ਮਾਂ ਸੁਖਵਿੰਦਰ ਕੌਰ ਨਾਲ ਜਲੰਧਰ ਨੂੰ ਜਾ ਰਿਹਾ ਸੀ ਅਤੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਉਣ ਤੋਂ 2 ਮਿੰਟ ਪਹਿਲਾਂ ਹੀ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਸੀ।

ਇਸੇ ਦੌਰਾਨ ਉਨ੍ਹਾਂ ਦੀ ਭਰਜਾਈ ਸੁਖਵਿੰਦਰ ਕੌਰ ਦੀ ਮੌਕੇ ਤੇ ਹੀ ਮੋਤ ਹੋ ਗਈ ਅਤੇ ਲੜਕੇ ਨੂੰ ਸੱ-ਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਤੋਂ ਆ ਰਹੀ ਆਲਟੋ ਗੱਡੀ ਦਾ ਟਾਇਰ ਪੈਨਚਰ ਹੋ ਗਿਆ ਸੀ। ਜਿਸ ਕਾਰਨ ਦੋਨਾਂ ਦੀ ਆਪਸ ਵਿਚ ਟੱਕਰ ਹੋ ਗਈ। ਡਾਕਟਰ ਮਨਿੰਦਰ ਸਿੰਘ ਅਨੁਸਾਰ ਇਸ ਹਾਦਸੇ ਵਿਚ ਜ਼-ਖ-ਮੀ ਹੋਏ ਕੁੱਲ 3 ਤਿੰਨ ਵਿਅਕਤੀ ਉਨ੍ਹਾਂ ਕੋਲ ਇਲਾਜ ਲਈ ਆਏ ਸਨ। ਜਿਨ੍ਹਾਂ ਵਿੱਚ ਸੁਖਵਿੰਦਰ ਕੌਰ ਦੀ ਮੌਕੇ ਤੇ ਹੀ ਮੋਤ ਹੋ ਚੁੱਕੀ ਸੀ।

ਜਦਕਿ ਸੁਰਿੰਦਰ ਸਿੰਘ ਦਾ ਇ-ਲਾ-ਜ ਕੀਤਾ ਜਾ ਰਿਹਾ ਹੈ ਅਤੇ ਉਹ ਹੁਣ ਪਹਿਲਾਂ ਨਾਲੋਂ ਠੀਕ ਹੈ। ਉਨ੍ਹਾਂ ਕੋਲ ਰਾਜੀਵ ਨਾਮਕ ਵਿਅਕਤੀ ਵੀ ਪਹੁੰਚਿਆ ਸੀ। ਉਸ ਦੀ ਹਾਲਤ ਵੀ ਠੀਕ ਸੀ ਪਰ ਉਹ ਆਪਣੀ ਮਰਜ਼ੀ ਅਨੁਸਾਰ ਜਲੰਧਰ ਹਸਪਤਾਲ ਵਿੱਚ ਦਾਖ਼ਲ ਹੋਇਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਅਲਟੋ ਗੱਡੀ ਨਕੋਦਰ ਤੋਂ ਜਲੰਧਰ ਪਾਸੇ ਜਾ ਰਹੀ ਸੀ ਅਤੇ ਦੂਜੇ ਪਾਸੇ ਦੂਜੀ ਆਲਟੋ ਗੱਡੀ ਜਲੰਧਰ ਤੋਂ ਨਕੋਦਰ ਆ ਰਹੀ ਸੀ। ਦੋਨੋਂ ਗੱਡੀਆਂ ਆਪੋ ਆਪਣੇ ਰਸਤੇ ਵਿੱਚ ਆ ਰਹੀਆਂ ਸਨ।

ਇਸ ਦੌਰਾਨ ਨਕੋਦਰ ਤੋਂ ਜਲੰਧਰ ਜਾ ਰਹੀ ਗੱਡੀ ਦਾ ਟਾਇਰ ਪੈਨਚਰ ਹੋ ਗਿਆ। ਜਿਸ ਕਾਰਨ ਗੱਡੀ ਪਲਟੀਆਂ ਖਾ ਕੇ ਦੂਜੇ ਪਾਸੇ ਆ ਰਹੀ ਗੱਡੀ ਨਾਲ ਟਕਰਾ ਗਈ। ਗੱਡੀ ਵਿੱਚ ਸਵਾਰ ਔਰਤ ਦੀ ਮੌਕੇ ਤੇ ਹੀ ਮੋਤ ਹੋ ਗਈ ਅਤੇ ਲੜਕੇ ਨੂੰ ਸੱ-ਟਾਂ ਲੱਗੀਆਂ। ਦੂਜੀ ਗੱਡੀ ਵਿੱਚ ਵੀ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦੇ 2 ਬੱਚਿਆਂ ਨੂੰ ਵੀ ਸੱ-ਟਾਂ ਲੱਗੀਆਂ। ਜਿਨ੍ਹਾਂ ਨੂੰ ਜਲੰਧਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *