ਮਹਿਲਾ SHO ਦਾ ਜੁੱਲੀ ਬਿਸਤਰਾ ਗੋਲ ਕਰਨ ਵਾਲਾ MLA ਚੜਿਆ ਜਨਤਾ ਦੇ ਧੱਕੇ, ਦੇਖੋ ਮੌਕੇ ਦੀ ਵੀਡੀਓ

ਅੱਜ ਕੱਲ੍ਹ ਨੌਜਵਾਨ ਬਹੁਤ ਜਾਗਰੂਕ ਹੋ ਚੁੱਕੇ ਹਨ। ਇਹ ਸਭ ਵਿੱਦਿਆ ਦੇ ਪਸਾਰੇ ਦਾ ਅਸਰ ਹੈ। ਨੇਤਾ ਲੋਕ ਜਨਤਾ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਵੋਟਾਂ ਹਾਸਲ ਕਰ ਲੈਂਦੇ ਹਨ ਅਤੇ ਫੇਰ 5 ਸਾਲ ਲੋਕਾਂ ਦਾ ਹਾਲ ਨਹੀਂ ਪੁੱਛਦੇ। ਜਦੋਂ ਦੁਬਾਰਾ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਫੇਰ ਲੋਕਾਂ ਕੋਲ ਆ ਖੜ੍ਹਦੇ ਹਨ। ਇਸ ਵਾਰ ਜਦੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਆਪਣੇ ਹਲਕੇ ਵਿੱਚ ਕਿਸੇ ਪਿੰਡ ਵਿੱਚ ਗਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਪੁੱਛੇ। ਜਿਸ ਦਾ ਉਨ੍ਹਾਂ ਕੋਲ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਸੀ।

ਇਸ ਵਿਧਾਇਕ ਨੇ ਕਿਸੇ ਸਮੇਂ ਇਕ ਲੇਡੀ ਐਸ ਐਚ ਓ ਦਾ ਜੁੱਲੀ ਬਿਸਤਰਾ ਗੋਲ ਕਰਨ ਦੀ ਗੱਲ ਆਖੀ ਸੀ। ਪਿੰਡ ਦੇ ਲੋਕਾਂ ਨੇ ਦਵਿੰਦਰ ਸਿੰਘ ਘੁਬਾਇਆ ਨੂੰ ਪੁੱਛਿਆ ਕਿ ਉਹ 4 ਸਾਲ ਕਿੱਥੇ ਰਹੇ ਹਨ? ਉਨ੍ਹਾਂ ਦੀ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਕੀ ਤੁਸੀਂ ਨੌਕਰੀ ਦਿੱਤੀ? ਇਸ ਤੇ ਵਿਧਾਇਕ ਦਾ ਜੁਆਬ ਸੀ ਕਿ ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਵਿੱਚ ਪੋਸਟਾਂ ਕੱਢੀਆਂ ਹਨ। ਇਕ ਨੌਜਵਾਨ ਨੇ ਕਿਹਾ ਕਿ ਉਸ ਨੇ ਟੈਸਟ ਦਿੱਤਾ ਸੀ ਪਰ ਤੁਹਾਡੀ ਸਰਕਾਰ ਨੇ ਤਾਂ ਟੈਸਟ ਹੀ ਕੈਂਸਲ ਕਰ ਦਿੱਤਾ।

ਵਿਧਾਇਕ ਦਾ ਕਹਿਣਾ ਸੀ ਕਿ ਟੈਸਟ ਦੁਬਾਰਾ ਹੋ ਜਾਵੇਗਾ ਪਰ ਨੌਜਵਾਨ ਨੇ ਦਲੀਲ ਦਿੱਤੀ ਕਿ ਉਦੋਂ ਤੱਕ ਤਾਂ ਚੋਣ ਜ਼ਾਬਤਾ ਵੀ ਲਾਗੂ ਹੋ ਜਾਵੇਗਾ। ਪਿੰਡ ਦੇ ਲੋਕਾਂ ਨੇ ਸਵਾਲ ਕੀਤਾ ਕਿ ਤੁਸੀਂ 4 ਸਾਲ ਤਾਂ ਪਿੰਡ ਵਿਚ ਵੜੇ ਨਹੀਂ। ਸਾਡੇ ਪਿੰਡ ਦੀ ਸੜਕ ਟੁੱਟੀ ਹੋਈ ਹੈ। ਵਿਧਾਇਕ ਦਾ ਜਵਾਬ ਸੀ ਕਿ 6 ਸਾਲ ਬਾਅਦ ਸੜਕ ਦੀ ਮੁਰੰਮਤ ਹੁੰਦੀ ਹੈ। ਇਸ ਲਈ ਉਹ ਮੁਰੰਮਤ ਕਰਵਾ ਦੇਣਗੇ। ਪਿੰਡ ਵਾਸੀਆਂ ਨੇ ਜਵਾਬ ਦਿੱਤਾ ਕਿ ਇਹ ਸੜਕ ਤਾਂ 25 ਸਾਲ ਤੋਂ ਨਹੀਂ ਬਣਾਈ ਗਈ।

ਫੇਰ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਹਫਤੇ ਦੇ ਅੰਦਰ ਅਮਲ ਦੀ ਵਿਕਰੀ ਬੰਦ ਕਰਨ ਦਾ ਵਾਅਦਾ ਕੀਤਾ ਸੀ ਪਰ ਅਮਲ ਬੰਦ ਨਹੀਂ ਹੋਇਆ। ਵਿਧਾਇਕ ਦਾ ਮੰਨਣਾ ਸੀ ਕਿ ਭਾਵੇਂ ਅਮਲ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਪਰ ਘਟਿਆ ਜ਼ਰੂਰ ਹੈ। ਇਕ ਵਿਅਕਤੀ ਦਾ ਕਹਿਣਾ ਸੀ ਕਿ ਜੇਕਰ ਨੌਕਰੀਆਂ ਨਹੀਂ ਦੇ ਸਕਦੇ ਤਾਂ ਅਮਲ ਹੀ ਬੰਦ ਕਰਵਾ ਦਿਓ। ਪਿੰਡ ਵਾਸੀਆਂ ਨੇ ਸਿਹਤ ਸਹੂਲਤਾਂ ਦੀ ਮੰਗ ਵੀ ਰੱਖੀ। ਪਿੰਡ ਵਾਸੀਆਂ ਦੀਆਂ ਗੱਲਾਂ ਦਾ ਵਿਧਾਇਕ ਤੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *