ਲਓ ਜੀ ਅੱਜ ਫੇਰ ਲੱਗਿਆ ਵੱਡਾ ਝਟਕਾ, ਗਰੀਬ ਬੰਦਾ ਹੁਣ ਕਿਵੇਂ ਚਲਾਊ ਘਰ ਦਾ ਗੁਜਾਰਾ

ਰੋਜ਼ਾਨਾ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਸੁਣ ਕੇ ਆਦਮੀ ਸੋਚੀਂ ਪੈ ਜਾਂਦਾ ਹੈ। ਕੋਈ ਵੀ ਖਬਰ ਰਾਹਤ ਵਾਲੀ ਨਹੀਂ ਹੁੰਦੀ। ਕਦੇ ਘਰੇਲੂ ਗੈਸ ਦਾ ਰੇਟ ਵਧ ਜਾਂਦਾ ਹੈ। ਕਦੇ ਖਾਣ ਵਾਲੀਆਂ ਵਸਤੂਆਂ ਦੇ ਰੇਟ ਵਧ ਜਾਂਦੇ ਹਨ। ਜੇਕਰ ਡੀਜ਼ਲ ਪੈਟਰੋਲ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਰੇਟ ਹਰ ਰੋਜ਼ ਹੀ ਵਧ ਰਹੇ ਹਨ। ਪਤਾ ਨਹੀ ਇਹ ਰੇਟ ਕਿੱਥੇ ਜਾ ਕੇ ਰੁਕਣਗੇ। ਅੱਜ 10 ਅਕਤੂਬਰ ਨੂੰ ਫੇਰ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ।

ਡੀਜ਼ਲ ਅਤੇ ਪੈਟਰੋਲ ਦੇ ਰੇਟ ਮੁੰਬਈ ਵਿਚ ਸਭ ਤੋਂ ਜ਼ਿਆਦਾ ਦੇਖੇ ਗਏ। ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਦੁਆਰਾ ਵੱਖ ਵੱਖ ਮਾਤਰਾ ਵਿੱਚ ਲਗਾਏ ਗਏ ਟੈਕਸਾਂ ਕਾਰਨ ਹਰ ਸੂਬੇ ਵਿੱਚ ਡੀਜ਼ਲ ਪੈਟਰੋਲ ਦਾ ਰੇਟ ਵੱਖਰਾ ਵੱਖਰਾ ਹੈ। ਮੁੰਬਈ ਵਿਚ ਪੈਟਰੋਲ 110.12 ਰੁਪਏ ਅਤੇ ਡੀਜ਼ਲ 100.66 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 30 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 35 ਪੈਸੇ ਦਾ ਵਾਧਾ ਕੀਤੇ ਜਾਣ ਨਾਲ

ਇੱਥੇ ਪੈਟਰੋਲ 104.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 92.82 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਚੇਨੱਈ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 101.53 ਰੁਪਏ ਤੇ ਡੀਜ਼ਲ ਦੀ ਕੀਮਤ ਪ੍ਰਤੀ ਲਿਟਰ 97.26 ਰੁਪਏ ਹੋ ਗਈ ਹੈ। ਕੋਲਕਾਤਾ ਵਿੱਚ ਪੈਟਰੋਲ ਖਰੀਦਣ ਲਈ 104.80 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਖਰੀਦਣ ਲਈ 95.93 ਰੁਪਏ ਖਰਚਣੇ ਪੈਂਦੇ ਹਨ।

ਜੇਕਰ ਹੋਰ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਦੇਖਿਆ ਜਾਵੇ ਤਾਂ ਇਥੇ ਵੀ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਵਧ ਗਈ ਹੈ। ਜਿਸ ਤਰ੍ਹਾਂ ਡੀਜ਼ਲ ਪੈਟਰੋਲ ਦੇ ਰੇਟ ਵਧ ਰਹੇ ਹਨ ਉਸ ਤੋਂ ਲੱਗਦਾ ਹੈ, ਆਉਣ ਵਾਲੇ ਦਿਨਾਂ ਵਿੱਚ ਗਰੀਬ ਆਦਮੀ 2 ਡੰਗ ਦੀ ਰੋਟੀ ਦਾ ਜੁਗਾੜ ਕਰਨ ਦੇ ਵੀ ਯੋਗ ਨਹੀਂ ਰਹੇਗਾ।

Leave a Reply

Your email address will not be published. Required fields are marked *