ਤਾਂਤਰਿਕ ਬਾਬੇ ਦੀ ਕਰਤੂਤ ਦੇਖ ਲੂ ਕੰਡੇ ਖੜੇ, ਚੰਗੀ ਭਲੀ ਨੂੰਹ ਦੀ ਜਿੰਦਗੀ ਕੀਤੀ ਤਬਾਹ

ਪੰਜਾਬ ਵਿੱਚ ਪਖੰਡੀ ਬਾਬੇ ਇੰਨੇ ਕੁ ਹੋ ਗਏ ਹਨ। ਜਿੱਥੇ ਵੀ ਜਾਓ ਉਥੇ ਇਹਨਾਂ ਪਖੰਡੀਆਂ ਦਾ ਡੇਰਾ ਦੇਖਣ ਨੂੰ ਮਿਲ ਹੀ ਜਾਂਦਾ ਹੈ। ਲੋਕ ਇਨ੍ਹਾਂ ਦੇ ਪਿੱਛੇ ਲੱਗ ਕੇ ਆਪਣੀ ਹੱਸਦੀ-ਵੱਸਦੀ ਜ਼ਿੰਦਗੀ ਨੂੰ ਉਜਾੜ ਕੇ ਰੱਖ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਕਿ ਇਕ ਪਤੀ ਨੇ ਪਖੰਡੀ ਬਾਬੇ ਦੇ ਪਿੱਛੇ ਲੱਗ ਕੇ ਆਪਣੀ ਪਤਨੀ ਨੂੰ ਘਰ ਵਿਚ ਹੀ ਬੰਦੀ ਬਣਾ ਕੇ ਉਸ ਨਾਲ ਖਿੱਚ ਧੂਹ ਕਰਦਾ ਸੀ। ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ।

ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਲੜਕੀ ਦੇ ਵਿਆਹ ਨੂੰ 25 ਸਾਲ ਹੋ ਚੁੱਕੇ ਹਨ। ਲੜਕੀ ਦੇ ਪਤੀ ਨੇ ਇੱਕ ਸਾਲ ਤੋਂ ਕਿਸੇ ਬਾਬੇ ਦੇ ਪਿੱਛੇ ਲੱਗ ਕੇ ਲੜਕੀ ਨੂੰ ਘਰ ਵਿੱਚ ਹੀ ਬੰਦੀ ਬਣਾ ਕੇ ਰੱਖ ਲਿਆ ਸੀ ਅਤੇ ਲੜਕੀ ਨਾਲ ਬਹੁਤ ਹੀ ਬੁਰਾ ਵਿਵਹਾਰ ਕੀਤਾ ਜਾਂਦਾ ਸੀ। ਉਹਨਾਂ ਨੇ ਜਦੋਂ ਇਹ ਸਾਰੀ ਦਾਸਤਾਨ ਸੁਣੀ ਤਾਂ ਉਨ੍ਹਾਂ ਨੂੰ ਇੱਕ ਬਹੁਤ ਹੀ ਵੱਡਾ ਝਟਕਾ ਲੱਗਾ। ਕੱਲ ਉਨ੍ਹਾਂ ਨੇ ਐਸ.ਐਸ.ਪੀ ਨੂੰ ਦਰਖਾਸਤ ਦੇ ਕੇ ਅਤੇ ਡੀ.ਐਸ.ਪੀ ਨਾਲ ਮੀਟਿੰਗ ਕਰਨ ਉਪਰੰਤ ਮਹਿਲਾ ਪੁਲੀਸ ਦੀ ਮਦਦ ਨਾਲ ਲੜਕੀ ਨੂੰ ਪੇਕੇ ਘਰ ਲਿਆਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਦੀ ਨੱਕ ਦੀ ਹੱਡੀ ਦੀ ਟੁੱਟੀ ਹੋਈ ਸੀ। ਜਿਸ ਦੀ ਹਾਲਤ ਬਹੁਤ ਹੀ ਨਾਜ਼ੁਕ ਅਤੇ ਉਹ ਬਹੁਤ ਡਰੀ ਹੋਈ ਸੀ ਜੋ ਕਿ ਇਕੋ ਗੱਲ ਬੋਲ ਰਹੀ ਸੀ ਕਿ ਉਹ ਮੇਰੀ ਜਾਨ ਲੈ ਲੈਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਖੰਡੀ ਬਾਬਿਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਇਸ ਕਰਕੇ ਇਸ ਪਖੰਡੀ ਬਾਬੇ ਉੱਤੇ 1954 ਦਾ ਪਰਚਾ ਦਰਜ ਕੀਤਾ ਜਾਵੇ। ਲੜਕੀ ਦੇ ਸਹੁਰੇ ਪਰਿਵਾਰ ਉੱਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਲੜਕੀਆਂ ਨਾਲ ਅਜਿਹਾ ਕਰਨ ਵਾਰੇ ਨ ਸੋਚੇ।

ਰਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਦਿਮਾਗੀ ਅਤੇ ਸਰੀਰਕ ਤੌਰ ਤੇ ਬਹੁਤ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਲੜਕੀ ਦਾ ਸਹੁਰਾ ਪਰਿਵਾਰ ਕਿਸੇ ਤਾਂਤਰਿਕ ਬਾਬੇ ਕੋਲ ਜਾਂਦਾ ਸੀ ਅਤੇ ਲੜਕੀ ਨੇ ਬਾਬੇ ਦੀਆਂ ਕੁੱਝ ਗੱਲਾਂ ਬਾਹਰ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਉਹ ਪਖੰਡੀ ਬਾਬਾ ਲੜਕੀ ਦੇ ਖਿਲਾਫ਼ ਹੋ ਗਿਆ ਅਤੇ ਉਸ ਨੇ ਲੜਕੀ ਦਾ ਘਰ ਹੀ ਬਰਬਾਦ ਕਰ ਦਿੱਤਾ।

ਰਮਨਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵੀ ਉਹ ਲੜਕੀ ਨੂੰ ਘਰ ਲੈ ਕੇ ਆਏ ਸਨ ਪਰ ਸਹੁਰੇ ਪਰਿਵਾਰ ਵਾਲੇ ਮਾੜੇ ਅਨਸਰਾਂ ਨਾਲ ਮਿਲ ਕੇ ਲੜਕੀ ਨੂੰ ਵਾਪਿਸ ਲੈ ਗਏ ਸਨ। ਇਸ ਕਾਰਨ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਹੈ ਕਿ ਕਿ ਜੇਕਰ ਲੜਕੀ ਜਾਂ ਲੜਕੇ ਦੇ ਕਿਸੇ ਵੀ ਪਰਿਵਾਰਿਕ ਨੂੰ ਕੁਝ ਵੀ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਸ਼ਿਕਾਇਤ ਕਰਤਾ ਰਿਤੂ ਅਰੋੜਾ ਪਤਨੀ ਗੁਰਿੰਦਰਪਾਲ ਅਰੋੜਾ ਗੌਰਵ ਪੁੱਤਰ ਬਾਬੂ ਰਾਮ ਬਸਤੀ ਭਾਰਤ ਨਗਰ , ਰਿਤੂ ਅਰੋੜਾ ਨੇ ਦੱਸਿਆ ਕਿ ਉਸ ਦਾ ਵਿਆਹ ਕੁਝ ਸਾਲ ਪਹਿਲਾਂ ਗੁਰਿੰਦਰਪਾਲ ਨਾਲ਼ ਹੋਇਆ ਸੀ। ਇਸ ਦੌਰਾਨ ਦੋਨਾਂ ਵਿਚਕਾਰ ਅਣਬਣ ਹੁੰਦੀ ਰਹੀ। ਜਿਸ ਤੋਂ ਬਾਅਦ ਗੁਰਿੰਦਰ ਪਾਲ ਵੱਲੋਂ ਰਿਤੂ ਅਰੋੜਾ ਨਾਲ ਖਿੱਚ-ਧੂਹ ਵੀ ਕੀਤੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਦੀ ਸ਼ਿਕਾਇਤ ਦੇ ਅਧਾਰ ਤੇ ਚਾਰ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *