ਬੁਲਟ ਦੀ ਦੁਗ ਦੁਗ ਕਰਵਾਉਣ ਵਾਲਿਆਂ ਦਾ ਪੁਲਿਸ ਨੇ ਚੰਗੀ ਤਰ੍ਹਾਂ ਕੀਤਾ ਦਿਮਾਗ ਸੈੱਟ, ਦੇਖੋ ਵੀਡੀਓ

ਅੱਜ ਕੱਲ੍ਹ ਫ਼ਤਹਿਗਡ਼੍ਹ ਸਾਹਿਬ ਪੁਲਿਸ ਉਨ੍ਹਾਂ ਵਿਅਕਤੀਆਂ ਪ੍ਰਤੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਜਿਨ੍ਹਾਂ ਨੇ ਆਪਣੇ ਬੁਲਟ ਮੋਟਰਸਾਈਕਲਾਂ ਤੇ ਉੱਚੀ ਆਵਾਜ਼ ਵਾਲੇ ਹਾਰਨ ਲਗਾਏ ਹੋਏ ਹਨ ਜਾਂ ਸਾਇਲੈਂਸਰ ਬਦਲ ਕੇ ਪਟਾਕੇ ਪਾਉਣ ਵਾਲੇ ਸਾਇਲੰਸਰ ਲਗਾ ਰੱਖੇ ਹਨ। ਅਜਿਹੇ ਵਿਅਕਤੀਆਂ ਨੂੰ ਫੜ ਕੇ ਪੁਲਿਸ ਦੁਆਰਾ ਉਨ੍ਹਾ ਦੇ ਚਲਾਨ ਕੱਟੇ ਜਾਂਦੇ ਹਨ। ਜੁਰਮਾਨੇ ਕੀਤੇ ਜਾਂਦੇ ਹਨ ਅਤੇ ਸਾਇਲੈਂਸਰ ਜਾਂ ਹਾਰਨਾ ਨੂੰ ਉਤਾਰ ਕੇ ਨਸ਼ਟ ਕਰ ਦਿੱਤਾ ਜਾਂਦਾ ਹੈ।

ਪੁਲਿਸ ਨੇ ਬੁਲਟ ਮੋਟਰਸਾਈਕਲਾਂ ਤੋਂ ਉੱਚੀ ਆਵਾਜ਼ ਪੈਦਾ ਕਰਨ ਵਾਲੇ ਕਾਫੀ ਸਾਰੇ ਸਾਇਲੈਂਸਰ ਅਤੇ ਹਾਰਨਾਂ ਨੂੰ ਉਤਾਰ ਕੇ ਇਨ੍ਹਾਂ ਉਤੇ ਰੋਡ ਰੋਲਰ ਫੇਰ ਦਿੱਤਾ। ਇਸ ਸਮੇਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਨਾਲ ਸ਼ਹਿਰ ਦੇ ਕੁਝ ਪਤਵੰਤੇ ਵੀ ਹਾਜ਼ਰ ਸਨ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕਈ ਵਿਅਕਤੀ ਆਪਣੇ ਬੁਲਟ ਮੋਟਰਸਾਈਕਲਾਂ ਦੇ ਹਾਰਨ ਅਤੇ ਸਾਇਲੈਂਸਰ ਬਦਲ ਦਿੰਦੇ ਹਨ। ਜਿਸ ਨਾਲ ਆਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ।

ਪੁਲਿਸ ਵੱਲੋਂ ਅਜਿਹੇ ਵਿਅਕਤੀਆਂ ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਅਜਿਹੇ ਸਾਇਲੈਂਸਰਾਂ ਅਤੇ ਹਾਰਨਾਂ ਨੂੰ ਉਤਾਰ ਕੇ ਨਸ਼ਟ ਕੀਤਾ ਜਾ ਰਿਹਾ ਹੈ। ਮੌਕੇ ਤੇ ਹਾਜ਼ਰ ਮਾਰਕੀਟ ਕਮੇਟੀ ਦੇ ਪ੍ਰਧਾਨ ਗੁਲਸ਼ਨ ਰਾਏ ਬੌਬੀ ਨੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੁਲਿਸ ਵੱਲੋਂ ਇਕ ਚੰਗਾ ਕਦਮ ਚੁੱਕਿਆ ਗਿਆ ਹੈ। ਇਸ ਨਾਲ ਆਵਾਜ਼ ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ। ਸਰਵ ਧਰਮ ਸੇਵਾ ਸੰਮਤੀ ਦੇ ਪ੍ਰਧਾਨ ਕੁਲਵੰਤ ਸਿੰਘ ਰਠੌਰ ਦੇ ਦੱਸਣ ਮੁਤਾਬਕ ਜਦੋਂ ਕੋਈ ਬੁਲਟ ਸਵਾਰ ਉੱਚੀ ਆਵਾਜ਼ ਵਾਲਾ ਹਾਰਨ ਵਜਾਉਂਦਾ ਹੈ

ਜਾਂ ਸਾਈਲੈਂਸਰ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਤਾਂ ਅੱਗੇ ਜਾ ਰਿਹਾ ਵਿਅਕਤੀ ਆਵਾਜ਼ ਸੁਣ ਕੇ ਸ਼ਸ਼ੋਪੰਜ ਵਿੱਚ ਪੈ ਜਾਂਦਾ ਹੈ ਅਤੇ ਕੋਈ ਸਹੀ ਫ਼ੈਸਲਾ ਨਹੀਂ ਕਰ ਸਕਦਾ। ਉਹ ਚਾਹੁੰਦੇ ਹਨ ਕਿ ਇਹ ਹਾਰਨ ਜਾਂ ਸਾਇਲੈਂਸਰ ਦੁਬਾਰਾ ਨਾ ਲੱਗ ਸਕਣ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਵੀ ਫਤਹਿਗਡ਼੍ਹ ਸਾਹਿਬ ਵਿਖੇ ਡੀ.ਐੱਸ.ਪੀ ਦੀ ਹਾਜ਼ਰੀ ਵਿੱਚ ਪੁਲਿਸ ਨੇ ਸੈਂਕੜੇ ਸਾਈਲੈਂਸਰ ਅਤੇ ਹਾਰਨ ਨਸ਼ਟ ਕੀਤੇ ਸਨ। ਇਨ੍ਹਾਂ ਤੇ ਰੋਡ ਰੋਲਰ ਘੁਮਾਇਆ ਗਿਆ ਸੀ। ਸ਼ਹਿਰ ਵਾਸੀ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਹਨ।

Leave a Reply

Your email address will not be published. Required fields are marked *