ਅੱਧੀ ਰਾਤ ਨੂੰ ਪਿੰਡ ਚ ਕਾਂਡ ਕਰਨ ਆਏ ਮੁੰਡੇ ਨਾਲ ਹੋ ਗਈ ਵੱਡੀ ਜੱਗੋ ਤੇਰਵੀ

ਫਿਰੋਜ਼ਪੁਰ ਦੇ ਜੀਰਾ ਮੱਖੂ ਹਾਈਵੇ ਉੱਤੇ ਸਥਿਤ ਬਸਤੀ ਬੂਟੇ ਵਾਲੀ ਵਿਖੇ ਰਾਤ ਸਮੇਂ ਕਿਸੇ ਘਟਨਾ ਨੂੰ ਅੰਜਾਮ ਦੇਣ ਆਏ 3 ਵਿਅਕਤੀਆਂ ਵਿਚੋਂ ਇਕ ਵਿਅਕਤੀ ਦੀ ਖ਼ੁਦ ਦੇ ਪ ਸ ਤੌ ਲ ਨਾਲ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ 2 ਸਾਥੀ ਦੌੜਨ ਵਿੱਚ ਕਾਮਯਾਬ ਹੋ ਗਏ ਹਨ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਵੱਲੋਂ ਮਾਮਲੇ ਦੀ ਘੋ ਖ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਸਮੇਂ ਬਿਜਲੀ ਬੰਦ ਹੋ ਗਈ। ਜਿਸ ਕਰਕੇ ਉਨ੍ਹਾਂ ਨੇ ਆਪਣੇ ਆਏ ਹੋਏ ਰਿਸ਼ਤੇਦਾਰਾਂ ਨੂੰ ਆਪਣੇ ਬਾਹਰਲੇ ਮਕਾਨ ਵਿੱਚ ਬਿਠਾ ਦਿੱਤਾ।

ਜਦੋਂ 11:30 ਵਜੇ ਬਿਜਲੀ ਆਈ ਤਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣ ਲਈ ਚਲਾ ਗਿਆ। ਜਦੋਂ ਉਸ ਨੇ ਆਪਣਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਦੇਖਿਆ ਕਿ ਉਨ੍ਹਾਂ ਦੇ ਗੁਆਂਢੀ ਚਰਨਜੀਤ ਸਿੰਘ ਦੇ ਘਰ ਤੋਂ 2 ਵਿਅਕਤੀ ਕੰਧ ਟੱਪ ਕੇ ਬਾਹਰ ਨਿਕਲੇ। ਉਸ ਨੇ ਉਨ੍ਹਾਂ ਵਿਅਕਤੀਆਂ ਨੂੰ ਆਵਾਜ਼ ਦਿੱਤੀ ਕਿ ਤੁਸੀਂ ਕੌਣ ਹੋ? ਪਰ ਉਹ ਦੌੜ ਗਏ। ਇਸ ਵਿਅਕਤੀ ਦਾ ਕਹਿਣਾ ਹੈ ਕਿ ਫਿਰ ਉਸ ਨੇ ਆਪਣੇ ਭਰਾ ਨੂੰ ਬੁਲਾਇਆ। ਇੰਨੇ ਵਿਚ ਹੀ ਇਕ ਹੋਰ ਵਿਅਕਤੀ ਚਰਨਜੀਤ ਸਿੰਘ ਦੇ ਘਰ ਤੋਂ ਨਿਕਲਿਆ ਅਤੇ ਸੜਕ ਪਾਰ ਕਰ ਗਿਆ।

ਫੇਰ ਇਸ ਵਿਅਕਤੀ ਨੇ ਪਿੰਡ ਦੇ ਗੁਰਦਰਸ਼ਨ ਸਿੰਘ ਨੂੰ ਫੋਨ ਕੀਤਾ। ਇੰਨੇ ਵਿੱਚ ਹੀ ਉਨ੍ਹਾਂ ਨੂੰ ਖ ੜ ਕਾ ਸੁਣਾਈ ਦਿੱਤਾ। ਪਿੰਡ ਵਾਲਿਆਂ ਅਤੇ ਪੁਲਿਸ ਨੇ ਜਦੋਂ ਉਸ ਪਾਸੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਡਿੱਗਾ ਪਿਆ ਸੀ। ਪੁਲਿਸ ਉਸ ਨੂੰ ਚੁੱਕ ਕੇ ਲੈ ਗਈ ਹੈ। ਪਿੰਡ ਦੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਵੇਰੇ ਘਾਹ ਹੇਠ ਛੁਪਾਇਆ ਹੋਇਆ ਇਕ ਮੋਟਰਸਾਈਕਲ ਵੀ ਮਿਲਿਆ ਹੈ। ਉਸ ਨੇ ਮੰਗ ਕੀਤੀ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰੇ ਕਿ ਇਹ ਵਿਅਕਤੀ ਪਿੰਡ ਵਿੱਚ ਕਿਉਂ ਆਏ ਸਨ? ਅਤੇ ਇਹ ਕੌਣ ਹਨ?

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬਸਤੀ ਬੂਟੇ ਵਾਲੀ ਵਿਖੇ 25-30 ਸਾਲ ਦਾ ਇੱਕ ਵਿਅਕਤੀ ਡਿੱਗਿਆ ਪਿਆ ਹੈ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਸ ਦੀ ਜਾਨ ਜਾ ਚੁੱਕੀ ਸੀ। ਉਸ ਕੋਲ ਪ-ਸ-ਤੌ-ਲ ਸੀ ਅਤੇ ਪੱਟ ਵਿੱਚ ਨਿ-ਸ਼ਾ-ਨਾ ਲੱਗਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਪਿੰਡ ਦੇ ਅਮਰਜੀਤ ਸਿੰਘ ਨਾਮ ਦੇ ਬੰਦੇ ਨੇ ਦੱਸਿਆ ਕਿ ਰਾਤ ਉਸ ਨੇ ਚਰਨਜੀਤ ਸਿੰਘ ਦੇ ਘਰ ਤੋਂ 3 ਬੰਦੇ ਨਿਕਲਦੇ ਦੇਖੇ ਸਨ।

ਜਦੋਂ ਇਨ੍ਹਾਂ ਬੰਦਿਆਂ ਨੂੰ ਪਿੰਡ ਵਾਲਿਆਂ ਨੇ ਪੁੱਛਿਆ ਸੀ ਕਿ ਉਹ ਕੌਣ ਹਨ ਤਾਂ ਪਿੰਡ ਵਾਸੀਆਂ ਨੂੰ ਝਾੜੀਆਂ ਵਿੱਚੋਂ ਆਵਾਜ਼ ਸੁਣਾਈ ਦਿੱਤੀ ਸੀ। ਇਸ ਵਿਅਕਤੀ ਤੋਂ ਆਪਣਾ ਹੀ ਪ-ਸ-ਤੌ-ਲ ਡੱਬ ਵਿੱਚੋਂ ਕੱਢਦੇ ਵਕਤ ਚੱਲ ਗਿਆ। ਇਸ ਤਰ੍ਹਾਂ ਦੇ-ਹਾਂ-ਤ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕ ਦੇਹ ਹਸਪਤਾਲ ਦੀ ਮੋ-ਰ-ਚ-ਰੀ ਵਿਚ ਰਖਵਾ ਦਿੱਤੀ ਹੈ। ਮ੍ਰਿਤਕ ਦੀ ਸ਼-ਨਾ-ਖ-ਤ ਲਈ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਪੜਤਾਲ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *