ਡਾਕਟਰ ਨੇ ਪੀ-ੜ-ਤ ਦੇ ਪਰਿਵਾਰ ਤੋਂ ਪੁੱਛਿਆ ਬੇ-ਹੂਦਾ ਸਵਾਲ, ਭੜਕੇ ਪਰਿਵਾਰ ਨੇ ਕੀਤਾ ਹੰਗਾਮਾ

ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਹਸਪਤਾਲਾਂ ਵਿੱਚ ਜਿਸ ਹਾਲਤ ਵਿਚ ਡਾਕਟਰ ਕਿਸੇ ਵਿਅਕਤੀ ਦੀ ਜਾਨ ਬਚਾਉਂਦੇ ਹਨ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਸਾਰੇ ਡਾਕਟਰ ਵੀ ਇੱਕੋ ਜਿਹੇ ਨਹੀਂ ਹਨ। ਜਲੰਧਰ ਦੇ ਡਾ ਸੰਦੀਪ ਗੋਇਲ ਤੇ ਦਾ-ਰੂ ਦੀ ਲੋਰ ਵਿੱਚ ਇਕ ਪਰਿਵਾਰ ਨਾਲ ਗ ਲ ਤ ਸ ਲੂ ਕ ਕਰਨ ਦੇ ਦੋਸ਼ ਲੱਗੇ ਹਨ। ਇਸ ਦੌਰਾਨ ਹੀ ਹਸਪਤਾਲ ਵਿੱਚ ਲਿਆਂਦੇ ਗਏ 16 ਸਾਲਾ ਇਸ ਲੜਕੇ ਨੇ ਦਮ ਤੋੜ ਦਿੱਤਾ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ।

ਇਸ ਤੋਂ ਬਾਅਦ ਸੀਨੀਅਰ ਪੁਲਿਸ ਅਫਸਰ ਨੇ ਡਾਕਟਰ ਦਾ ਮੁਲਾਹਜ਼ਾ ਕਰਵਾਉਣ ਦਾ ਭਰੋਸਾ ਦਿੱਤਾ। ਮ੍ਰਿਤਕ ਲੜਕੇ ਦੀ ਰਿਸ਼ਤੇਦਾਰ ਇੱਕ ਔਰਤ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਭਤੀਜੇ ਨਾਲ ਹਾ ਦ ਸਾ ਵਾਪਰ ਗਿਆ ਸੀ। ਜਿਸ ਕਰਕੇ ਉਹ ਲੜਕੇ ਨੂੰ ਸਿਵਲ ਹਸਪਤਾਲ ਮੁਕੇਰੀਆਂ ਲੈ ਗਏ। ਉਥੋਂ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ, ਕਿਉਂਕਿ ਲੜਕੇ ਦੇ ਬਰੇਨ ਅਤੇ ਪੱਸਲੀਆਂ ਉੱਤੇ ਸੱਟ ਲੱਗੀ ਸੀ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਭਰਾ ਨਾਲ ਸਲਾਹ ਕਰਕੇ ਲੜਕੇ ਨੂੰ ਡਾਕਟਰ ਸੰਦੀਪ ਗੋਇਲ ਕੋਲ ਲੈ ਆਂਦਾ।

ਜਦੋਂ ਉਹ ਉਥੇ ਪਹੁੰਚੇ ਤਾਂ ਡਾਕਟਰ ਦਾ ਰੂ ਦੀ ਲੋਰ ਵਿੱਚ ਸੀ। ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰ ਤੋਂ ਖੜ੍ਹਿਆ ਨਹੀਂ ਸੀ ਜਾਂਦਾ। ਡਾਕਟਰ ਨੇ ਉਨ੍ਹਾਂ ਨੂੰ ਬੇ ਹੂ ਦਾ ਸੁਆਲ ਕੀਤਾ। ਕੀ ਉਹ ਖ਼ਰਚਾ ਝੱਲ ਲੈਣਗੇ? ਉਨ੍ਹਾਂ ਨੇ ਡਾਕਟਰ ਨੂੰ ਦਵਾਈ ਸ਼ੁਰੂ ਕਰਨ ਲਈ ਕਿਹਾ ਪਰ ਡਾ ਹੋਰ ਹੀ ਗੱਲਾਂ ਕਰਦਾ ਰਿਹਾ। ਇਸ ਦੌਰਾਨ ਹੀ ਲੜਕਾ ਅੱਖਾਂ ਮੀਟ ਗਿਆ। ਜਦੋਂ ਪਰਿਵਾਰ ਨੇ ਹੰਗਾਮਾ ਕੀਤਾ ਤਾਂ ਪੁਲਿਸ ਪਹੁੰਚ ਗਈ।

ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਡਾਕਟਰ ਨੂੰ ਮੌਕੇ ਤੋਂ ਭਜਾ ਦਿੱਤਾ। ਇਸ ਤੋਂ ਬਾਅਦ ਮਾਮਲਾ ਵਿਗੜ ਗਿਆ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਉਹ ਖੁਦ ਡਾ ਸੰਦੀਪ ਨਾਲ ਗੱਲ ਕਰਨਗੇ। ਡਾ ਥਾਣੇ ਵਿੱਚ ਹੈ। ਉਸ ਦਾ ਮੁਲਾਹਜਾ ਕਰਵਾਇਆ ਜਾਵੇਗਾ। ਹੁਣ ਇਸ ਮਾਮਲੇ ਵਿੱਚੋ ਕੀ ਨਿਕਲ ਕੇ ਆਉਂਦਾ ਹੈ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *