ਸ਼ਹੀਦ ਦੀ ਅਰਥੀ ਨੂੰ ਦਿੱਤਾ CM ਚੰਨੀ ਨੇ ਮੋਢਾ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਸਾਡੇ ਫ਼ੌਜੀ ਜਵਾਨ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਜਾਨ ਤਲੀ ਤੇ ਧਰ ਕੇ ਮੁਲਕ ਦੀ ਰੱਖਿਆ ਕਰਦੇ ਹਨ। ਲੋੜ ਪੈਣ ਤੇ ਉਹ ਹੱਸਦੇ ਹੱਸਦੇ ਮੁਲਕ ਤੋਂ ਜਾਨ ਵੀ ਕੁਰਬਾਨ ਕਰ ਦਿੰਦੇ ਹਨ। ਅਜੇ 2 ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਪੁੰਛ ਵਿਚ 5 ਫੌਜੀ ਜਵਾਨ ਸ਼ਹਾਦਤ ਦਾ ਜਾਮ ਪੀ ਗਏ। ਜਿਨ੍ਹਾਂ ਵਿੱਚੋਂ 3 ਪੰਜਾਬ ਨਾਲ ਸਬੰਧਿਤ ਸਨ। ਇਨ੍ਹਾਂ ਵਿੱਚੋਂ ਗੱਜਣ ਸਿੰਘ ਨਾਮ ਦਾ ਜਵਾਨ ਨੂਰਪੁਰ ਬੇਦੀ ਦੇ ਪਿੰਡ ਪਚਰੰਡਾ ਦਾ ਰਹਿਣ ਵਾਲਾ ਸੀ।

ਅਜੇ ਇਸੇ ਸਾਲ ਫਰਵਰੀ ਮਹੀਨੇ ਗੱਜਣ ਸਿੰਘ ਦਾ ਵਿਆਹ ਹੋਇਆ ਸੀ। ਉਹ ਟਰੈਕਟਰ ਤੇ ਆਪਣੀ ਲਾੜੀ ਨੂੰ ਵਿਆਹ ਕੇ ਲਿਆਇਆ ਸੀ ਅਤੇ ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵੀ ਦੇਖੀਆਂ ਗਈਆਂ ਸਨ। ਜਦੋਂ ਤਿਰੰਗੇ ਵਿੱਚ ਲਿਪਟੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਹਰ ਕਿਸੇ ਦੀ ਅੱਖ ਸਿੱਲੀ ਸੀ। ਸਾਰੇ ਪਿੰਡ ਦਾ ਮਾਹੌਲ ਗਮਗੀਨ ਹੋ ਚੁੱਕਾ ਸੀ । ਗੱਜਣ ਸਿੰਘ ਦੇ ਅੰਤਮ ਸੰਸਕਾਰ ਸਮੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਹੋਰ ਵੀ ਕਈ ਸਿਆਸੀ ਆਗੂ ਪਹੁੰਚੇ ਹੋਏ ਸਨ। ਸ਼ਹੀਦ ਗੱਜਣ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਮੁੱਖ ਮੰਤਰੀ ਨੇ ਸ਼ਹੀਦ ਗੱਜਣ ਸਿੰਘ ਦੀ ਚਿਤਾ ਨੂੰ ਅਗਨੀ ਵੀ ਦਿਖਾਈ । ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

ਸ਼ਹੀਦ ਦੀ ਪਤਨੀ ਅਤੇ ਹੋਰ ਪਰਿਵਾਰ ਦਾ ਵੀ ਰੋ ਰੋ ਬੁਰਾ ਹਾਲ ਸੀ। ਗੱਜਣ ਸਿੰਘ ਦੇ ਪਿਤਾ ਨੂੰ ਵੀ ਫ਼ੌਜੀ ਜਵਾਨਾਂ ਦੇ ਗਲ ਲੱਗ ਕੇ ਰੋਂਦੇ ਦੇਖਿਆ ਗਿਆ। ਇਸ ਸੋਗਮਈ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਭਾਵੁਕ ਨਜ਼ਰ ਆਏ। ਇੱਥੇ ਦੱਸਣਾ ਬਣਦਾ ਹੈ ਕਿ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਗ਼ਲਤ ਅਨਸਰਾਂ ਦੁਆਰਾ ਕੀਤੀ ਗਈ ਕਾਰਵਾਈ ਦੌਰਾਨ 5 ਫ਼ੌਜੀ ਜਵਾਨ ਸ਼ਹੀਦੀ ਪਾ ਗਏ ਸਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *