ਚੱਲਦੀ ਕਾਰ ਨੂੰ ਲੱਗੀ ਅੱ-ਗ, ਦੇਖਦੇ ਹੀ ਦੇਖਦੇ ਹੋ ਗਿਆ ਵੱਡਾ ਕਾਂਡ

ਕਈ ਲੋਕ ਪ੍ਰਦੂਸ਼ਣ ਤੋਂ ਬਚਾਅ ਲਈ ਗੱਡੀਆਂ ਗੈਸ ਤੇ ਚਲਾਉਣਾ ਪਸੰਦ ਕਰਦੇ ਹਨ। ਡੇਰਾਬਸੀ ਦੇ ਗੁਲਾਬਗੜ੍ਹ ਰੋਡ ਤੇ ਇਕ ਸੀ.ਐੱਨ.ਜੀ ਗੱਡੀ ਨੂੰ ਚਲਦੇ ਸਮੇਂ ਅੱਗ ਲੱਗ ਗਈ ਅਤੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਦੇਖਦੇ ਹੀ ਦੇਖਦੇ ਲੋਕ ਇਕੱਠੇ ਹੋ ਗਏ ਅਤੇ ਅੱਗ ਬੁਝਾਉਣ ਦਾ ਯਤਨ ਕਰਨ ਲੱਗੇ। ਇਸ ਦੌਰਾਨ ਹੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਕੁਝ ਹੀ ਸਮੇਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ।

ਕਾਰ ਵਿੱਚ ਅਜੇ ਕੁਮਾਰ ਅਤੇ ਉਸਦੀ ਪਤਨੀ ਸਵਾਰ ਸਨ। ਜੋ ਹਸਪਤਾਲ ਤੋਂ ਆ ਰਹੇ ਸਨ। ਜਦੋਂ ਉਹ ਗੁਲਾਬਗੜ੍ਹ ਰੋਡ ਤੇ ਪਹੁੰਚੇ ਤਾਂ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅਜੇ ਕੁਮਾਰ ਨੇ ਦੱਸਿਆ ਕਿ ਉਸ ਕੋਲ ਸੀ.ਐੱਨ.ਜੀ ਗੱਡੀ ਹੈ। ਜੋ ਕਿ 2018 ਮਾਡਲ ਹੈ। ਉਹ ਆਪਣੀ ਪਤਨੀ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਘਰ ਨੂੰ ਆ ਰਿਹਾ ਸੀ। ਅਜੇ ਕੁਮਾਰ ਦੇ ਦੱਸਣ ਮੁਤਾਬਕ ਜਦੋਂ ਉਹ ਗੁਲਾਬਗਡ਼੍ਹ ਰੋਡ ਤੇ ਪਹੁੰਚੇ ਤਾਂ ਕਿਸੇ ਤਰਾਂ ਗੱਡੀ ਨੂੰ ਅੱਗ ਲੱਗ ਗਈ।

ਉਨ੍ਹਾਂ ਦਾ ਆਪਣਾ ਬਚਾਅ ਰਿਹਾ ਹੈ। ਪ੍ਰਦੀਪ ਕੁਮਾਰ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 12-04 ਵਜੇ ਇਤਲਾਹ ਮਿਲੀ ਸੀ ਕਿ ਗੁਲਾਬਗਡ਼੍ਹ ਰੋਡ ਸਥਿਤ ਇਕ ਕਾਰ ਨੂੰ ਅੱਗ ਲੱਗ ਗਈ ਹੈ। ਉਹ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾਇਆ। ਪ੍ਰਦੀਪ ਦਾ ਕਹਿਣਾ ਹੈ ਕਿ ਜਦੋਂ ਉਹ ਪਹੁੰਚੇ ਤਾਂ ਕਾਰ ਚਾਲਕ ਗੱਡੀ ਤੋਂ ਬਾਹਰ ਸੀ। ਇਸ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Leave a Reply

Your email address will not be published. Required fields are marked *