ਜਵਾਨ ਮੁੰਡੇ ਨੂੰ ਬਣਾ ਦਿੱਤਾ ਕਿੰਨਰ ? ਹਸਪਤਾਲ ਪਹੁੰਚਿਆ ਤਾ ਉੱਡ ਗਏ ਹੋਸ਼

ਮੋਗਾ ਵਿੱਚ ਇਕ ਨੌਜਵਾਨ ਨਾਲ ਅਜੀਬ ਘਟਨਾ ਵਾਪਰੀ ਹੈ। ਉਸ ਨੇ ਕਿੰਨਰਾਂ ਉਤੇ ਦੋਸ਼ ਲਗਾਏ ਹਨ ਕਿ ਇਨ੍ਹਾਂ ਕਿੰਨਰਾਂ ਨੇ ਉਸ ਨੂੰ ਵੀ ਕਿੰਨਰ ਬਣਾ ਦਿੱਤਾ ਹੈ। ਇਨ੍ਹਾਂ ਕਿੰਨਰਾਂ ਨੇ ਉਸ ਦਾ ਪ੍ਰਾਈਵੇਟ ਅੰਗ ਕੱਟ ਦਿੱਤਾ ਹੈ। ਲੜਕਾ ਹਸਪਤਾਲ ਵਿਚ ਭਰਤੀ ਹੈ। ਪੁਲਿਸ ਮਾਮਲਾ ਦਰਜ ਕਰ ਰਹੀ ਹੈ। ਨੌਜਵਾਨ ਨੇ ਦੱਸਿਆ ਹੈ ਕਿ ਉਹ ਝਾਕੀਆਂ ਦੇ ਪ੍ਰੋਗਰਾਮ ਕਰਦਾ ਹੈ। ਜਿਸ ਕਰਕੇ ਬੋਬੀ ਮਹੰਤ ਅਤੇ ਕੋਮਲ ਮਹੰਤ ਉਸ ਨੂੰ ਧਮਕੀਆਂ ਦਿੰਦੇ ਸਨ। ਉਹ ਕਹਿੰਦੇ ਸਨ ਕਿ ਉਨ੍ਹਾਂ ਦੇ ਇਲਾਕੇ ਵਿਚ ਆ ਕੇ ਪ੍ਰੋਗਰਾਮ ਨਾ ਕਰੇ।

ਲੜਕੇ ਦੇ ਦੱਸਣ ਮੁਤਾਬਕ ਉਹ ਪਹਿਲਾਂ ਵੀ ਇਨ੍ਹਾਂ ਕਿੰਨਰਾਂ ਨੂੰ ਜਾਣਦਾ ਹੈ ਅਤੇ ਇਕ ਦੋ ਵਾਰ ਡੇਰੇ ਵੀ ਗਿਆ ਹੈ। ਇਨ੍ਹਾਂ ਕਿੰਨਰਾਂ ਨੇ ਉਸ ਦਾ ਪ੍ਰਾਈਵੇਟ ਅੰਗ ਕੱਟ ਦਿੱਤਾ ਅਤੇ ਫੇਰ ਉਸ ਨੂੰ ਸੜਕ ਉੱਤੇ ਸੁੱਟ ਗਏ। ਲੜਕੇ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਹੋਰ ਵੀ ਕਈਆਂ ਦੇ ਵਾਲ ਕੱਟੇ ਹਨ ਅਤੇ ਖਿੱਚ ਧੂਹ ਵੀ ਕੀਤੀ ਹੈ। ਦੂਜੇ ਪਾਸੇ ਮਹੰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੀ ਹਰਕਤ ਨਹੀਂ ਕੀਤੀ। ਉਨ੍ਹਾਂ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ।

ਉਹ ਤਾਂ ਇਸ ਲੜਕੇ ਨੂੰ ਜਾਣਦੇ ਤਕ ਨਹੀਂ। ਕੋਈ ਵਿਅਕਤੀ ਉਨ੍ਹਾਂ ਨੂੰ ਫਸਾਉਣ ਲਈ ਲੜਕੇ ਤੋਂ ਅਜਿਹਾ ਅਖਵਾ ਰਿਹਾ ਹੈ। ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਇਸ ਲੜਕੇ ਨੂੰ ਜਿਹੜੇ ਲੜਕੇ ਚੁੱਕ ਕੇ ਲਿਆਏ ਸਨ ਉਨ੍ਹਾਂ ਨੇ ਦੱਸਿਆ ਹੈ ਕਿ ਇਸ ਲੜਕੇ ਨੂੰ ਰਾਤ ਨੂੰ ਡੇਢ ਵਜੇ ਚੁੱਕ ਲਿਆ ਗਿਆ ਸੀ ਅਤੇ ਫੇਰ ਇਸ ਨਾਲ ਇਹ ਹਰਕਤ ਕਰ ਦਿੱਤੀ ਗਈ। ਡਾਕਟਰ ਦੇ ਦੱਸਣ ਮੁਤਾਬਕ ਨਾਲ ਆਏ ਲੜਕਿਆਂ ਦਾ ਕਹਿਣਾ ਹੈ ਕਿ ਇਸ ਲੜਕੇ ਨੂੰ 3-4 ਵਿਅਕਤੀ ਚੁੱਕ ਕੇ ਲੈ ਗਏ ਸਨ।

ਇਹ ਹਰਕਤ ਕਰਨ ਤੋਂ ਬਾਅਦ ਫੇਰ ਉਸ ਨੂੰ ਘਰ ਲੈ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੜਕੇ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਹੈ। ਉਨ੍ਹਾਂ ਵੱਲੋਂ ਲੜਕੇ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਜਾ ਰਿਹਾ ਹੈ। ਡਾਕਟਰ ਦੇ ਦੱਸਣ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਲਈ ਕਿਸੇ ਤਿੱਖੀ ਚੀਜ਼ ਦੀ ਵਰਤੋਂ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਇਤਲਾਹ ਮਿਲੀ ਸੀ

ਕਿ 18-19 ਸਾਲ ਦੇ ਲੜਕੇ ਅਰਪਣ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਸ ਦਾ ਪਰਾਈਵੇਟ ਪਾਰਟ ਕੱਟ ਦਿੱਤਾ ਗਿਆ ਹੈ। ਇਸ ਦੇ ਬਾਰੇ ਕਿੰਨਰਾਂ ਤੇ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *