ਜੀਜਾ ਸਾਲੇ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼, ਪੁਲਿਸ ਨੇ ਕੀਤੇ ਕਾਬੂ ਤਾਂ ਖੁੱਲ ਗਿਆ ਸਾਰਾ ਭੇਤ

ਪੰਜਾਬ ਵਿੱਚ ਵਧ ਰਹੀਆਂ ਲੁੱਟਾਂ-ਖੋਹਾਂ ਦੇ ਮਾਮਲਿਆਂ ਨੂੰ ਦੇਖ ਕੇ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਸਨ। ਅਸੀਂ ਸਾਰਿਆਂ ਨੇ ਇਹ ਤਾਂ ਸੁਣਿਆ ਹੀ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਇਸ ਕਰਕੇ ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਵੀ ਅਪਰਾਧ ਲੁਕ ਨਹੀਂ ਸਕਦਾ। ਫਿਰੋਜਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਨ੍ਹਾਂ ਨੇ ਲੁੱਟ ਖੋਹ ਕਰਨ ਵਾਲੀ ਗਿਰੋਹ ਨੂੰ ਕਾਬੂ ਕੀਤਾ।

ਇਸ ਦੇ ਨਾਲ ਹੀ ਲੁੱਟ ਖੋਹ ਕੀਤਾ ਗਿਆ ਸਮਾਨ ਜਿਸ ਦੇ ਵਿੱਚ ਕੁਝ ਰੁਪਏ, ਮੋਟਰਸਾਈਕਲ, ਮੋਬਾਈਲ ਆਦਿ ਵੀ ਬਰਾਮਦ ਕੀਤੇ ਗਏ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਚ.ਪੀ ਗੈਸ ਏਜੰਸੀ ਵਿੱਚ ਕੰਮ ਕਰਨ ਵਾਲਾ ਲੜਕਾ 2-10-21 ਨੂੰ ਏਜੰਸੀ ਵਿੱਚੋਂ ਸਿਲੰਡਰ ਲੈ ਕੇ ਆ ਰਿਹਾ ਸੀ। ਜਿਸ ਕੋਲ ਸਾਢੇ 4 ਲੱਖ ਦੇ ਕਰੀਬ ਰੁਪਏ ਸਨ। ਉਹ ਪੈਸੇ ਅਤੇ ਸਿਲੰਡਰ ਦੀ ਡਲਿਵਰੀ ਲਈ ਆ ਰਿਹਾ ਸੀ। ਜਦੋਂ ਉਹ ਥੋੜ੍ਹੀ ਦੂਰ ਪਹੁੰਚਿਆ ਤਾਂ ਲੁਟੇਰਿਆਂ ਵੱਲੋਂ ਉਸ ਦੀ ਗੱਡੀ ਨੂੰ ਰੋਕ ਲਿਆ ਗਿਆ।

ਉਸ ਨਾਲ ਖਿੱਚ ਧੂਹ ਕੀਤੀ ਅਤੇ ਪੈਸੇ ਵੀ ਖੋਹ ਲਏ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਂਡ ਜੀਜਾ-ਸਾਲਾ ਅਜੇ ਅਤੇ ਸਾਜਨ ਵੱਲੋਂ ਕੀਤਾ ਗਿਆ। ਜਦੋਂ ਏਜੰਸੀ ਵਿੱਚ ਕੰਮ ਕਰਨ ਵਾਲੇ ਲੜਕੇ ਵੱਲੋਂ ਗੱਡੀ ਨੂੰ ਤੋਰਿਆ ਗਿਆ ਤਾਂ ਅਜੇ ਨੇ ਸਾਜਨ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦੇ ਦਿੱਤੀ। ਕਿਉਂਕਿ ਅਜੇ ਨੂੰ ਪਤਾ ਸੀ ਕਿ ਲੜਕੇ ਕੋਲ ਰੁਪਏ ਹਨ। ਇਸ ਕਾਰਨ ਜਦੋਂ ਗੱਡੀ ਥੋੜੀ ਦੂਰ ਪਹੁੰਚੀ ਤਾਂ ਉਨ੍ਹਾਂ ਨੇ ਗੱਡੀ ਨੂੰ ਰੋਕ ਕੇ ਕੁਝ ਸਮਾਨ ਲੁੱਟ ਲਿਆ।

ਇਹਨਾਂ ਲੁਟੇਰਿਆਂ ਨੂੰ ਫੜਨ ਲਈ ਪੁਲਿਸ ਵੱਲੋਂ ਇੱਕ ਟੀਮ ਤਿਆਰ ਕੀਤੀ ਗਈ ਸੀ। ਜਿਸ ਵਿਚ ਐਸ.ਐਸ.ਪੀ ਰਾਜਪਾਲ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ ਜਗਦੀਸ਼ ਕੁਮਾਰ, ਸੀ.ਏ ਇੰਸਪੈਕਟਰ ਜਤਿੰਦਰ ਕੁਮਾਰ ਨੇ ਇਹਨਾਂ ਨੂੰ ਫੜਨ ਵਿਚ ਕਾਮਯਾਬੀ ਹਾਸਲ ਕੀਤੀ। ਜਿਨ੍ਹਾਂ ਨੇ ਤਿੰਨ ਵਿਅਕਤੀਆ ਦੇ ਨਾਲ ਨਾਲ ਇੱਕ ਗੱਡੀ, ਲੱਖ ਰੁਪਏ, ਇਕ ਮੋਟਰ ਸਾਇਕਲ ਅਤੇ 2 ਮੋਬਾਈਲ ਫ਼ੋਨ ਬਰਾਮਦ ਕੀਤੇ। ਪੁਲਸ ਅਧਿਕਾਰੀ ਦਾ ਕਹਿਣਾ ਹੈ

ਕਿ ਇਸ ਗਿਰੋਹ ਦੇ ਚਾਰ ਹੋਰ ਵਿਅਕਤੀ ਵੀ ਜਲਦੀ ਹੀ ਫੜੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਸਾਜ਼ਨ ਉਤੇ ਪਹਿਲਾਂ ਵੀ ਲੁੱਟ ਖੋਹ ਦਾ ਪਰਚਾ ਦਰਜ ਹੈ। ਉਨ੍ਹਾਂ ਵੱਲੋਂ ਮੁਜਰਿਮਾਂ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਪੂਰੀ ਜਾਣਕਾਰੀ ਲਈ  ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *