ਪਿਓ ਤੇ ਪਤਨੀ ਸਾਹਮਣੇ ਮੁੰਡੇ ਦੀ ਤੜਫ ਤੜਫਕੇ ਮੋਤ, ਬੱਚੇ ਨੂੰ ਨਾਲ ਲੈ ਕੇ ਪਤਨੀ ਮੰਗ ਰਹੀ ਇਨਸਾਫ

ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇਕ ਪਰਿਵਾਰ ਨੂੰ ਇਨਸਾਫ ਲੈਣ ਲਈ ਸੜਕ ਤੇ ਧਰਨਾ ਲਗਾਉਣਾ ਪੈ ਗਿਆ। ਹਰਜੀਤ ਸਿੰਘ ਦੇ ਪੁੱਤਰ ਜੋਬਨਜੀਤ ਸਿੰਘ ਦੀ ਇਕ ਹਾਦਸੇ ਵਿੱਚ ਜਾਨ ਚਲੀ ਗਈ ਸੀ। ਪੁਲਿਸ ਦੁਆਰਾ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੇ ਪਰਿਵਾਰ ਨੇ ਧਰਨਾ ਚੁੱਕ ਲਿਆ ਹੈ। ਮ੍ਰਿਤਕ ਜੋਬਨਜੀਤ ਸਿੰਘ ਦੀ ਪਤਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਆਟੋ ਵਿਚ ਕਿਤੇ ਜਾ ਰਹੇ ਸਨ। ਉਸ ਦਾ ਪਤੀ ਆਟੋ ਚਲਾ ਰਿਹਾ ਸੀ। ਉਸ ਦਾ ਸਹੁਰਾ ਹਰਜੀਤ ਸਿੰਘ ਅਤੇ ਉਹ ਖ਼ੁਦ ਆਪ ਆਟੋ ਵਿੱਚ ਤਿੰਨੇ ਹੀ ਬੈਠੇ ਸਨ।

ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਇੱਕ ਕਾਰ ਵਾਲਾ ਆਪਣੀ ਗੱਡੀ ਬੈਕ ਕਰ ਰਿਹਾ ਸੀ। ਉਸ ਦੀ ਕਾਰ ਜ਼ੋਰ ਨਾਲ ਉਨ੍ਹਾਂ ਦੇ ਆਟੋ ਵਿੱਚ ਟਕਰਾ ਗਈ। ਜਿਸ ਨਾਲ ਉਸ ਦੇ ਪਤੀ ਦੇ ਪੱਟ ਦੀ ਹੱਡੀ ਟੁੱਟ ਗਈ ਅਤੇ ਸਿਰ ਵਿਚ ਵੀ ਸੱਟ ਲੱਗੀ। ਉਸ ਸਮੇਂ ਤਾਂ ਪੁਲੀਸ ਵਾਲੇ ਵੀ ਕਹਿੰਦੇ ਸਨ ਕਿ ਉਸ ਦੇ ਪਤੀ ਨੂੰ ਠੀਕ ਕਰਵਾ ਦਿੱਤਾ ਜਾਵੇਗਾ। ਕੋਲ ਖੜ੍ਹੇ ਲੋਕ ਵੀ ਜ਼ਿੰਮੇਵਾਰੀ ਲੈ ਰਹੇ ਸਨ ਪਰ ਹੁਣ ਸਭ ਮੁੱਕਰ ਗਏ ਹਨ। ਉਹ ਆਪਣੇ ਪਤੀ ਨੂੰ ਗੁਰੂ ਨਾਨਕ ਹਸਪਤਾਲ ਲੈ ਗਏ ਸਨ।

ਔਰਤ ਦੇ ਦੱਸਣ ਮੁਤਾਬਕ ਹਸਪਤਾਲ ਵਾਲਿਆਂ ਨੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਪਰ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਸੀ। ਇਸ ਕਰਕੇ ਉਹ ਗੁਰੂ ਰਾਮਦਾਸ ਹਸਪਤਾਲ ਆ ਗਏ। ਉੱਥੇ ਵੀ ਉਨ੍ਹਾਂ ਨੂੰ 70 ਹਜ਼ਾਰ ਰੁਪਏ ਭਰਨ ਲਈ ਕਿਹਾ ਗਿਆ। ਪੈਸੇ ਨਾ ਹੋਣ ਕਾਰਨ ਉਨ੍ਹਾਂ ਨੂੰ ਛੁੱਟੀ ਕਰ ਦਿੱਤੀ ਗਈ। ਘਰ ਆ ਕੇ ਅਗਲੇ ਦਿਨ ਉਨ੍ਹਾਂ ਦੇ ਪਤੀ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ। ਉਹ ਜੋਬਨਜੀਤ ਸਿੰਘ ਨੂੰ ਸਿਵਲ ਹਸਪਤਾਲ ਲੈ ਗਏ।

ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਤਨੀ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਜੋਬਨਜੀਤ ਸਿੰਘ ਦੇ ਪਿਤਾ ਹਰਜੀਤ ਸਿੰਘ ਦੇ ਦੱਸਣ ਮੁਤਾਬਕ ਉਹ ਆਪਣੇ ਪੁੱਤਰ ਅਤੇ ਨੂੰਹ ਸਮੇਤ ਆਟੋ ਵਿੱਚ ਕਿਸੇ ਕੰਮ ਜਾ ਰਹੇ ਸਨ। ਕਿਸੇ ਕਾਰ ਵਾਲੇ ਨੇ ਆਪਣੀ ਕਾਰ ਬੈਕ ਕਰਦੇ ਸਮੇਂ ਉਨ੍ਹਾਂ ਦੇ ਆਟੋ ਨਾਲ ਟਕਰਾ ਦਿੱਤੀ। ਜਿਸ ਕਰ ਕੇ ਜੋਬਨਜੀਤ ਸਿੰਘ ਤੇ ਸੱਟ ਲੱਗ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਪੈਸੇ ਦੀ ਘਾਟ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਡਾਕਟਰੀ ਸਹਾਇਤਾ ਨਹੀਂ ਮਿਲ ਸਕੀ।

ਅਗਲੇ ਦਿਨ ਜੋਬਨਜੀਤ ਸਿੰਘ ਦਾ ਦੇਹਾਂਤ ਹੋ ਗਿਆ। ਹਰਜੀਤ ਸਿੰਘ ਦਾ ਕਹਿਣਾ ਹੈ ਕਿ ਦੂਜੀ ਧਿਰ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ ਕਿ ਜੋ ਕਰਨਾ ਹੈ ਕਰ ਲਵੋ। ਇਸ ਲਈ ਉਨ੍ਹਾਂ ਨੇ ਇਨਸਾਫ ਲੈਣ ਲਈ ਧਰਨਾ ਲਗਾ ਦਿੱਤਾ। ਉਹ ਚਾਹੁੰਦੇ ਹਨ ਦੋਸ਼ੀਆਂ ਤੇ ਮਾਮਲਾ ਦਰਜ ਹੋਵੇ ਅਤੇ ਉਨ੍ਹਾਂ ਨੂੰ ਸਜ਼ਾ ਮਿਲੇ। ਹਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਲਈ ਹੁਣ ਉਹ ਧਰਨਾ ਚੁੱਕ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *