ਡੇਢ ਸਾਲ ਪਹਿਲਾ ਹੋਇਆ ਸੀ ਵਿਆਹ, ਪਰਿਵਾਰ ਦਾ ਦਰਦ ਦੇਖ ਪੱਤਰਕਾਰਾਂ ਨੂੰ ਵੀ ਆ ਗਿਆ ਰੋਣਾ

ਪਤਾ ਨਹੀਂ ਕਿਉਂ ਪੰਜਾਬ ਸਬੰਧੀ ਮੰਦਭਾਗੀਆਂ ਘਟਨਾਵਾਂ ਹੀ ਸਾਹਮਣੇ ਆ ਰਹੀਆਂ ਹਨ। ਅਜੇ ਇੱਕ ਦਿਨ ਪਹਿਲਾਂ ਪੰਜਾਬ ਦੇ 3 ਫੌਜੀ ਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਜਿਨ੍ਹਾਂ ਵਿਚ ਮਨਦੀਪ ਸਿੰਘ, ਜਸਵਿੰਦਰ ਸਿੰਘ ਅਤੇ ਗੱਜਣ ਸਿੰਘ ਸ਼ਾਮਲ ਹਨ। ਗੱਜਣ ਸਿੰਘ ਦੇ ਅੰਤਿਮ ਸੰਸਕਾਰ ਤੇ ਤਾਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਦਿੱਤਾ ਉਥੇ ਉਸ ਦੀ ਚਿਤਾ ਨੂੰ ਅਗਨੀ ਵੀ ਵਿਖਾਈ।

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਣਛ ਵਿੱਚ 5 ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿੱਚੋਂ 3 ਪੰਜਾਬ ਨਾਲ ਸਬੰਧਿਤ ਸਨ। ਹੁਣ ਮੰਦਭਾਗੀ ਖ਼ਬਰ ਤਰਨਤਾਰਨ ਦੇ ਪਿੰਡ ਗੁਲਾਲੀਪੁਰ ਤੋਂ ਆਈ ਹੈ। ਇਥੋਂ ਦਾ ਫੌਜੀ ਜਵਾਨ ਸਵਰਾਜ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਇਸ ਸਮੇਂ ਉਹ ਬਠਿੰਡਾ ਵਿੱਚ ਤਾਇਨਾਤ ਸੀ। ਡਿਊਟੀ ਦੌਰਾਨ ਹੀ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਭਾਣਾ ਵਾਪਰ ਗਿਆ। ਸਵਰਾਜ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਜਾਣਕਾਰੀ ਦਿੱਤੀ ਹੈ

ਕਿ ਸਵਰਾਜ ਸਿੰਘ 2010 ਵਿੱਚ ਭਰਤੀ ਹੋਇਆ ਸੀ। ਸਵਰਾਜ ਸਿੰਘ ਦਾ ਇੱਕ ਭਰਾ ਅਤੇ ਇਕ ਭੈਣ ਹੈ। ਸਵਰਾਜ ਸਿੰਘ ਆਪਣੇ ਪਿੱਛੇ 6 ਮਹੀਨੇ ਦੀ ਬੱਚੀ ਅਤੇ ਪਤਨੀ ਛੱਡ ਗਿਆ ਹੈ। ਸੁਖਦੇਵ ਸਿੰਘ ਨੇ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਦੇ ਛੋਟੇ ਪੁੱਤਰ ਜਸਵਿੰਦਰ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮੌਕੇ ਤੇ ਹਾਜ਼ਰ ਨਾਇਬ ਸੂਬੇਦਾਰ ਗੁਰਸੇਵਕ ਸਿੰਘ ਨੇ ਦੱਸਿਆ ਹੈ ਕਿ ਸਵਰਾਜ ਸਿੰਘ 3 ਮੀਡੀਅਮ ਰੈਜੀਮੈਂਟ ਵਿਚ ਤਾਇਨਾਤ ਸੀ।

ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਭਰ ਜਵਾਨੀ ਵਿੱਚ ਸਵਰਾਜ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਹਰ ਕੋਈ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਸੀ ਅਤੇ ਹਰ ਅੱਖ ਸਿੱਲੀ ਨਜ਼ਰ ਆ ਰਹੀ ਸੀ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *