ਫਲੱਸ਼ ਟੁੱਟਣ ਨਾਲ ਵਿਚ ਡਿੱਗੀ ਕੁੜੀ ਤੇ ਮਾਂ, ਦੋਵਾਂ ਨੂੰ ਬਚਾਉਣ ਲਈ ਪਿਓ ਨੇ ਵੀ ਮਾਰੀ ਛਾਲ

ਡਰੋਲੀ ਭਾਈ ਤੋਂ ਇਕ ਗਰੀਬ ਪਰਿਵਾਰ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਿਚ ਇਕੋ ਸਮੇਂ 2 ਜਾਨਾਂ ਚਲੀਆਂ ਅਤੇ ਤੀਜਾ ਵਿਅਕਤੀ ਹਸਪਤਾਲ ਵਿਚ ਭਰਤੀ ਹੈ। ਉਸ ਦੀ ਹਾਲਤ ਠੀਕ ਦੱਸੀ ਜਾਂਦੀ ਹੈ। ਘਟਨਾ ਪਖਾਨੇ ਦਾ ਲੈਂਟਰ ਟੁੱਟਣ ਕਾਰਨ ਵਾਪਰੀ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਸਿਮਰਨ ਕੌਰ ਨਾਮ ਦੀ 30 ਸਾਲਾ ਇਕ ਔਰਤ ਆਪਣੀ ਢਾਈ ਸਾਲਾ ਬੱਚੀ ਗੁਰਨੂਰ ਕੌਰ ਨੂੰ ਪਖਾਨੇ ਲਈ ਬਿਠਾ ਰਹੀ ਸੀ।

ਇਨ੍ਹਾਂ ਦੇ ਘਰ ਵਿੱਚ ਹੀ ਪਖਾਨਾ ਬਣਿਆ ਹੋਇਆ ਹੈ। ਉਸੇ ਸਮੇਂ ਕਿਸੇ ਤਰ੍ਹਾਂ ਪਖਾਨੇ ਦਾ ਲੈਂਟਰ ਰੁਕ ਗਿਆ ਅਤੇ ਬੱਚੀ ਉਸ ਡੂੰਘੇ ਟੋਏ ਵਿੱਚ ਡਿੱਗ ਪਈ। ਵਿਅਕਤੀ ਦਾ ਕਹਿਣਾ ਹੈ ਕਿ ਬੱਚੀ ਨੂੰ ਬਚਾਉਣ ਲਈ ਬੱਚੀ ਦੀ ਮਾਂ ਨੇ ਵੀ ਨਾਲ ਹੀ ਛਾਲ ਲਗਾ ਦਿੱਤੀ। ਇਸ ਤੋਂ ਬਾਅਦ ਗੁਰਨੂਰ ਕੌਰ ਦੇ ਪਿਤਾ ਨੇ ਵੀ ਇਸ ਟੋਏ ਵਿਚ ਛਾਲ ਲਗਾ ਦਿੱਤੀ। ਇਸ ਘਟਨਾ ਤੋਂ ਬਾਅਦ ਇਨ੍ਹਾਂ ਨੂੰ ਡਰੋਲੀ ਭਾਈ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਡਾਕਟਰ ਨਾ ਮਿਲਣ ਕਾਰਨ ਇਨ੍ਹਾਂ ਨੂੰ ਉਹ ਮੋਗਾ ਲੈ ਆਏ

ਪਰ ਇਥੇ ਡਾਕਟਰਾਂ ਨੇ ਮਾਂ ਧੀ ਨੂੰ ਮ੍ਰਿਤਕ ਐਲਾਨ ਦਿੱਤਾ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਇਹ ਬਹੁਤ ਹੀ ਗ਼ਰੀਬ ਪਰਿਵਾਰ ਹੈ। ਜੋ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਸੀ। ਗ਼ਰੀਬੀ ਕਾਰਨ ਹੀ ਇਹ ਪਖਾਨੇ ਦਾ ਲੈਂਟਰ ਮਜ਼ਬੂਤ ਨਹੀਂ ਬਣਾ ਸਕੇ। ਜਿਸ ਦੀ ਵਜ੍ਹਾ ਨਾਲ ਮਾਂ ਧੀ ਦੋਵੇਂ ਹੀ ਪਖਾਨੇ ਦੇ ਟੋਏ ਵਿੱਚ ਡਿੱਗ ਪਈਆਂ ਅਤੇ ਦਮ ਤੋੜ ਗਈਆਂ। ਔਰਤ ਦੇ ਪਤੀ ਦੀ ਹਾਲਤ ਠੀਕ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ

ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ। ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਡਰੋਲੀ ਭਾਈ ਤੋਂ ਇਕ ਔਰਤ ਅਤੇ ਇਕ ਬੱਚੀ ਨੂੰ ਲਿਆਂਦਾ ਗਿਆ ਸੀ। ਜੋ ਕਿ ਪਹਿਲਾਂ ਹੀ ਜਾਨ ਗੁਆ ਚੁੱਕੀਆਂ ਸਨ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *