ਬੇਅਦਵੀ ਵਾਲੇ ਨੂੰ ਵੱਢਣ ਵਾਲਾ ਨਿਹੰਗ ਸਿੰਘ ਆ ਗਿਆ ਸਾਹਮਣੇ, ਕਰ ਦਿੱਤਾ ਵੱਡਾ ਹੋਸ਼ ਉਡਾਉ ਖੁਲਾਸਾ

ਸਿੰਘੂ ਬਾਰਡਰ ਤੇ ਇਕ ਵਿਅਕਤੀ ਦੀ ਜਾਨ ਲਏ ਜਾਣ ਤੋਂ ਬਾਅਦ ਇਹ ਮਾਮਲਾ ਕਾਫੀ ਤੂਲ ਫੜ ਗਿਆ ਹੈ। ਇਕ ਨਿਹੰਗ ਸਿੰਘ ਨੇ ਬੇਅਦਬੀ ਮੁੱਦੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਸ ਨਿਹੰਗ ਸਿੰਘ ਦੇ ਵਿਚਾਰ ਹਨ ਕਿ ਸਿੱਖ ਜਥੇਬੰਦੀਆਂ ਇੱਕ ਦੂਸਰੇ ਵੱਲ ਦੇਖਦੀਆਂ ਰਹਿੰਦੀਆਂ ਹਨ। ਇਹ ਲੋਕ ਆਪਸ ਵਿੱਚ ਇਕੱਠੇ ਨਹੀਂ ਹੁੰਦੇ। ਇਨ੍ਹਾਂ ਨੇ ਬੇਅਦਬੀ ਦੇ ਮੁੱਦੇ ਤੇ ਕੀ ਇਕੱਠੇ ਹੋਣਾ ਹੈ? ਇਸ ਨਿਹੰਗ ਸਿੰਘ ਦੇ ਮੁਤਾਬਕ ਜਥੇਬੰਦੀਆਂ ਨੇ ਸੰਗਤ ਨੂੰ ਜਾਤਾਂ ਪਾਤਾਂ ਦੇ ਭਰਮਾਂ ਵਿੱਚ ਵੰਡ ਦਿੱਤਾ ਹੈ

ਉਸ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਈ ਤਰ੍ਹਾਂ ਦੇ ਸੁਆਲ ਕੀਤੇ ਹਨ। ਜਦੋਂ ਰਾਧਾ ਸਵਾਮੀ ਡੇਰੇ ਵਿੱਚ ਤਲਾਸ਼ੀ ਲਈ ਜਾ ਸਕਦੀ ਹੈ ਤਾਂ ਗੁਰਦੁਆਰਾ ਸਾਹਿਬ ਵਿਚ ਤਲਾਸ਼ੀ ਕਿਉਂ ਨਹੀਂ ਹੋ ਸਕਦੀ? ਨਿਹੰਗ ਸਿੰਘ ਦਾ ਨਿਸ਼ਾਨਾ ਕੇਸਗੜ੍ਹ ਸਾਹਿਬ ਵਿਖੇ ਬੀੜੀਆਂ ਮਿਲਣ ਵੱਲ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਹੀ ਮੁਲਾਜ਼ਮ ਹਨ ਜੋ ਤਨਖ਼ਾਹ ਲੈ ਕੇ ਕੰਮ ਕਰਦੇ ਹਨ।

ਇਨ੍ਹਾਂ ਮੁਲਾਜ਼ਮਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਸਿੱਖਾਂ ਨੂੰ ਇਕੱਠੇ ਹੋ ਕੇ ਬੇਅਦਬੀ ਵਰਗੇ ਮੁੱਦਿਆਂ ਪ੍ਰਤੀ ਜਾਗਰੂਕ ਹੋਣ ਦੀ ਸਲਾਹ ਦਿੱਤੀ ਹੈ। ਉਸ ਦਾ ਮੰਨਣਾ ਹੈ ਕਿ ਆਪਸੀ ਮਸਲੇ ਤਾਂ ਫੇਰ ਵੀ ਨਜਿੱਠ ਲਏ ਜਾਣਗੇ। ਸਾਨੂੰ ਇੱਕ ਦੂਜੇ ਪ੍ਰਤੀ ਸ਼ਿਕਵੇ ਮਿਟਾ ਦੇਣੇ ਚਾਹੀਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਇਕ ਵਿਅਕਤੀ ਦਾ ਗੁੱਟ ਅਤੇ ਲੱਤ ਕੱਟ ਦਿੱਤੀ ਗਈ ਅਤੇ ਉਸ ਨੂੰ ਟੰਗ ਦਿੱਤਾ ਗਿਆ। ਬਾਅਦ ਵਿੱਚ ਉਹ ਦਮ ਤੋੜ ਗਿਆ।

ਇਸ ਵਿਅਕਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲਗਾਏ ਜਾ ਰਹੇ ਹਨ। ਹਾਲਾਂਕਿ ਹਰਿਆਣਾ ਦੇ ਕੁੰਡਲੀ ਥਾਣੇ ਦੀ ਪੁਲਿਸ ਨੇ ਨਾ ਮ ਲੂ ਮ ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਇਤਲਾਹ ਮਿਲਣ ਤੇ ਪੁਲਿਸ ਸਿੰਘੂ ਬਾਰਡਰ ਤੇ ਪਹੁੰਚੀ ਸੀ ਅਤੇ ਮਿ੍ਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *