ਸੱਸ ਨੇ ਜਵਾਈ ਨਾਲ ਮਿਲਕੇ ਚਾੜਿਆ ਹੋਰ ਹੀ ਚੰਨ, ਇਸ ਕਾਂਡ ਦੀ ਪੂਰੇ ਸ਼ਹਿਰ ਚ ਚਰਚਾ

ਅੱਜ ਕੱਲ੍ਹ ਤਾਂ ਕਿਸੇ ਤੇ ਭਰੋਸਾ ਕਰਨ ਦਾ ਸਮਾਂ ਹੀ ਨਹੀਂ ਰਿਹਾ। ਪਤਾ ਨਹੀਂ ਕਦੋਂ ਕਿਸ ਨੇ ਧੋਖਾ ਦੇ ਜਾਣਾ ਹੈ। ਅੰਮ੍ਰਿਤਸਰ ਪੁਲਿਸ ਨੇ 2 ਮਾਮਲਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਦੋਵੇਂ ਮਾਮਲੇ ਖੋਹ ਨਾਲ ਜੁੜੇ ਹੋਏ ਸਨ। ਇਕ ਮਾਮਲੇ ਵਿਚ ਇਕ ਔਰਤ ਨੂੰ ਅਤੇ ਦੂਸਰੇ ਮਾਮਲੇ ਵਿੱਚ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਥਾਣਾ ਸਿਵਲ ਲਾਈਨ ਅਧੀਨ ਪੈਂਦੇ ਇਲਾਕੇ ਗ੍ਰੀਨ ਐਵੇਨਿਊ

ਵਿਚ 2 ਵਿਅਕਤੀ ਇੱਕ ਬਜ਼ੁਰਗ ਔਰਤ ਤੋਂ ਉਸ ਦੇ ਗਹਿਣੇ ਅਤੇ ਘਰ ਵਿਚੋਂ 4 ਮੋਬਾਇਲ ਲੈ ਕੇ ਦੌੜ ਗਏ ਸਨ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੂਸਰੇ ਮਾਮਲੇ ਵਿੱਚ ਥਾਣਾ ਕੋਤਵਾਲੀ ਅਧੀਨ ਪੈਂਦੇ ਟਾਹਲੀ ਵਾਲਾ ਬਾਜ਼ਾਰ ਵਿੱਚ 3 ਨੌਜਵਾਨਾਂ ਨੇ ਸਵੇਰੇ 8-15 ਵਜੇ ਇਕ ਕੱਪੜਾ ਵਪਾਰੀ ਤੋਂ 5 ਲੱਖ ਰੁਪਏ ਖੋਹ ਲਏ ਸਨ। ਇਸ ਤੋਂ ਬਾਅਦ ਇਹ ਨੌਜਵਾਨ ਰਫੂਚੱਕਰ ਹੋ ਗਏ ਸਨ। ਥਾਣਾ ਸਿਵਲ ਲਾਈਨ ਦੇ ਐਸ.ਐ.ਚਓ ਅਤੇ ਥਾਣਾ ਕੋਤਵਾਲੀ

ਦੇ ਐਡੀਸ਼ਨਲ ਐਸ.ਐਚ.ਓ ਨੇ ਸੀਨੀਅਰ ਅਫਸਰਾਂ ਦੀ ਨਿਗਰਾਨੀ ਵਿੱਚ ਇਨ੍ਹਾਂ ਮਾਮਲਿਆਂ ਨੂੰ ਸੁਲਝਾ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਗ੍ਰੀਨ ਐਵੇਨਿਊ ਵਿਚ ਰਹਿੰਦੀ ਬਜ਼ੁਰਗ ਔਰਤ ਦੇ ਪਰਿਵਾਰ ਨੇ ਉਸ ਦੀ ਦੇਖਭਾਲ ਲਈ ਜਸਵਿੰਦਰ ਕੌਰ ਨਾਮ ਦੀ ਇਕ ਔਰਤ ਨੂੰ ਕੇਅਰਟੇਕਰ ਵਜੋਂ ਲਗਾਇਆ ਹੋਇਆ ਸੀ। ਡੇਰਾਬਸੀ ਦੀ ਇਕ ਏਜੰਸੀ ਨੇਚਰ ਕੇਅਰ ਰਾਹੀਂ ਜਸਵਿੰਦਰ ਕੌਰ ਨੂੰ ਅਜੇ ਇੱਕ ਮਹੀਨਾ ਪਹਿਲਾਂ ਹੀ ਨੌਕਰੀ ਤੇ ਰੱਖਿਆ ਗਿਆ ਸੀ।

ਜਸਵਿੰਦਰ ਕੌਰ ਨੇ ਆਪਣੇ ਜਵਾਈ ਜਸਪ੍ਰੀਤ ਸਿੰਘ ਅਤੇ ਜਵਾਈ ਦੇ ਭਰਾ ਨੂੰ ਇਸ ਘਰ ਬਾਰੇ ਸੂਹ ਦਿੱਤੀ ਅਤੇ ਇਨ੍ਹਾਂ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ। ਇਹ ਦੋਵੇਂ ਵਿਅਕਤੀ ਸੋਨੇ ਦੇ ਗਹਿਣੇ ਅਤੇ 4 ਮੋਬਾਈਲ ਲਿਜਾਣ ਵਿੱਚ ਕਾਮਯਾਬ ਹੋ ਗਏ। ਦੂਜੇ ਮਾਮਲੇ ਵਿੱਚ ਯੋਗੇਸ਼ ਯੋਸੂ ਟਾਹਲੀ ਵਾਲੇ ਬਾਜ਼ਾਰ ਸਥਿਤ 9 ਨੰਬਰ ਦੁਕਾਨ ਵਿੱਚ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ। ਦਿਨੇਸ਼ ਕਸ਼ਿਅਪ ਕੱਪੜੇ ਦੀ ਦੁਕਾਨ ਉੱਤੇ ਇੱਥੇ ਹੀ 32 ਨੰਬਰ ਦੁਕਾਨ ਤੇ ਕੰਮ ਕਰਦਾ ਸੀ ਜਦਕਿ ਇਨ੍ਹਾਂ ਦਾ ਤੀਸਰਾ ਸਾਥੀ ਸਿਮਰਪ੍ਰੀਤ ਸਿੰਘ ਚਾਹ ਦੀ ਦੁਕਾਨ ਕਰਦਾ ਸੀ।

ਇਨ੍ਹਾਂ ਤਿੰਨਾਂ ਨੂੰ ਪਤਾ ਸੀ ਕਿ ਇਸ ਬਜ਼ੁਰਗ ਵਪਾਰੀ ਕੋਲ ਪੈਸੇ ਹੁੰਦੇ ਹਨ। ਇਸ ਲਈ ਇਨ੍ਹਾ ਨੇ ਬਜ਼ੁਰਗ ਵਪਾਰੀ ਤੋਂ 5 ਲੱਖ ਰੁਪਏ ਖੋਹ ਲਏ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਨੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਫੜ ਕੇ ਇਨ੍ਹਾਂ ਤੋਂ 3 ਲੱਖ 67 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਦੂਜੇ ਮਾਮਲੇ ਵਿੱਚ ਪੁਲਿਸ ਨੇ ਜਸਵਿੰਦਰ ਕੌਰ ਨੂੰ ਕਾਬੂ ਕਰ ਲਿਆ ਹੈ। ਉਸ ਦੇ ਜਵਾਈ ਜਸਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਭਰਾ ਨੂੰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *