7 ਸਾਲਾਂ ਬੱਚੇ ਦੀ ਮੋਤ ਤੋਂ ਬਾਅਦ ਦਫਨਾ ਦਿੱਤੀ ਲਾਸ਼, ਅੱਜ ਅਜਿਹਾ ਕਿ ਹੋਇਆ ਜੋ ਕੱਢਣੀ ਪਈ ਲਾਸ਼

ਇਹ ਮਾਮਲਾ ਪਟਿਆਲਾ ਨਾਲ ਸਬੰਧਤ ਹੈ। ਜਿੱਥੇ 10 ਤਰੀਕ ਨੂੰ ਐਤਵਾਰ ਵਾਲੇ ਦਿਨ ਡਰੇਨ ਵਿਚ ਡੁੱਬਣ ਵਾਲੇ 7 ਸਾਲਾ ਬੱਚੇ ਦੀ ਜਾਨ ਜਾਣ ਦਾ ਮਾਮਲਾ ਤੂਲ ਫੜ ਗਿਆ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਬੱਚੇ ਦੀ ਮ੍ਰਿਤਕ ਦੇਹ ਨੂੰ ਜ਼ਮੀਨ ਵਿਚੋਂ ਬਾਹਰ ਕਢਵਾ ਕੇ ਪੋ ਸ ਟ ਮਾ ਰ ਟ ਮ ਲਈ ਲਿਜਾਇਆ ਗਿਆ। ਬੱਚੇ ਦੇ ਪਿਤਾ ਰੋਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ 7 ਸਾਲਾ ਬੱਚਾ ਲੰਘਦੇ ਸਮੇਂ ਡਰੇਨ ਵਿਚ ਡੁੱਬਣ ਕਰਕੇ ਦਮ ਤੋੜ ਗਿਆ ਸੀ।

ਹੁਣ ਜਾਂਚ ਲਈ ਬੱਚੇ ਦੀ ਮਿ੍ਤਕ ਦੇਹ ਬਾਹਰ ਕਢਵਾਈ ਜਾ ਰਹੀ ਹੈ। ਡਿਊਟੀ ਮੈਜਿਸਟ੍ਰੇਟ ਨੇ ਜਾਣਕਾਰੀ ਦਿੱਤੀ ਹੈ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੇ ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਲਗਾਇਆ ਹੈ। ਪਿਛਲੇ ਐਤਵਾਰ ਨੂੰ 7 ਸਾਲ ਦਾ ਬੱਚਾ ਡਰੇਨ ਵਿੱਚ ਡੁੱਬ ਗਿਆ ਸੀ। ਜਿਸ ਨੂੰ ਪਰਿਵਾਰ ਨੇ ਦਫ਼ਨਾ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਹੈ। ਜਿਸ ਕਰਕੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਢਵਾ ਕੇ ਪੋ ਸ ਟ ਮਾ ਰ ਟ ਮ ਲਈ ਭੇਜਿਆ ਜਾ ਰਿਹਾ ਹੈ।

ਸਮਾਜ ਸੇਵੀ ਕੁੰਦਨ ਨੇ ਦੱਸਿਆ ਹੈ ਕਿ ਪਰਿਵਾਰ ਨੂੰ ਇਨਸਾਫ਼ ਨਹੀਂ ਸੀ ਮਿਲਿਆ। ਇੱਥੇ ਠੇਕੇਦਾਰ ਵੱਲੋਂ ਕੰਮ ਕਰਵਾਇਆ ਜਾ ਰਿਹਾ ਸੀ ਪਰ ਲੋਕਾਂ ਨੂੰ ਸਾਵਧਾਨ ਕਰਨ ਲਈ ਕੋਈ ਬੋਰਡ ਨਹੀਂ ਸੀ ਲਗਾਇਆ ਗਿਆ। ਜਿਸ ਕਰਕੇ ਬੱਚਾ ਖੇਡਦਾ ਹੋਇਆ ਡਰੇਨ ਵਿਚ ਡੁੱਬ ਗਿਆ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਠੇਕੇਦਾਰ ਤੇ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ

ਕਿਉਂਕਿ ਇਸ ਗਲਤੀ ਲਈ ਠੇਕੇਦਾਰ ਜ਼ਿੰਮੇਵਾਰ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 7 ਸਾਲ ਦਾ ਬੱਚਾ ਅਮਨ ਪੁੱਤਰ ਰੋਸ਼ਨ ਲਾਲ, ਮੁਹੱਲਾ ਰੋੜੀ ਕੁੱਟ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। 10 ਤਾਰੀਖ ਨੂੰ ਡਰੇਨ ਵਿਚ ਡੁੱਬਣ ਕਾਰਨ ਬੱਚੇ ਦੀ ਜਾਨ ਚਲੀ ਗਈ ਸੀ। ਪਰਿਵਾਰ ਨੇ ਉਸ ਨੂੰ ਦਫਨਾ ਦਿੱਤਾ ਸੀ। ਬਾਅਦ ਵਿੱਚ ਇਸ ਮਾਮਲੇ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਦਰਖਾਸਤ ਦਿੱਤੀ ਗਈ ਹੈ।

ਠੇਕੇਦਾਰ ਤੇ ਦੋਸ਼ ਹੈ ਕਿ ਉਸ ਨੇ ਲੋਕਾਂ ਨੂੰ ਸਾਵਧਾਨ ਕਰਨ ਲਈ ਕੋਈ ਬੋਰਡ ਨਹੀਂ ਸੀ ਲਗਾਇਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਮ੍ਰਿਤਕ ਦੇਹ ਨੂੰ ਬਾਹਰ ਕਢਵਾਇਆ ਹੈ ਅਤੇ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਪੂਰੀ ਜਾਣਕਾਰੀ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *