ਘਰੋਂ ਲਾਪਤਾ ਹੋਏ 2 ਨਿੱਕੇ ਬੱਚੇ, ਮਾਂ ਦਾ ਰੋ ਰੋ ਹੋਇਆ ਬੁਰਾ ਹਾਲ

ਮਾਤਾ ਪਿਤਾ ਲਈ ਬੱਚੇ ਹੀ ਸਭ ਕੁਝ ਹੁੰਦੇ ਹਨ। ਜੇਕਰ ਬੱਚੇ ਕਦੇ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ ਤਾਂ ਮਾਤਾ ਪਿਤਾ ਨੂੰ ਚੈਨ ਨਹੀਂ ਆਉਂਦਾ। ਗੜ੍ਹਸ਼ੰਕਰ ਦੇ ਵਾਰਡ ਨੰਬਰ 7 ਦੇ 2 ਪਰਿਵਾਰ ਆਪਣੇ ਪੁੱਤਰਾਂ ਦੇ ਗੁੰਮ ਹੋ ਜਾਣ ਕਾਰਨ ਰੋ ਰਹੇ ਹਨ। ਬੱਚਿਆਂ ਦੀ 3 ਦਿਨਾਂ ਤੋਂ ਭਾਲ ਕੀਤੀ ਜਾ ਰਹੀ ਹੈ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ । ਇਹ ਦੋਵੇਂ ਪਰਵਾਸੀ ਪਰਿਵਾਰ ਹਨ । ਲਾਪਤਾ ਲੜਕਿਆਂ ਵਿੱਚ 10 ਸਾਲ ਦਾ ਅਮਨ ਕੁਮਾਰ ਪੁੱਤਰ ਰਾਮ ਕਰੀਪਾਲ

ਅਤੇ 12 ਸਾਲ ਦਾ ਸ਼ਿਵਮ ਕੁਮਾਰ ਪੁੱਤਰ ਬਾਬੂ ਲਾਲ ਸ਼ਾਮਿਲ ਹਨ। ਇਨ੍ਹਾਂ ਵਿਚੋਂ ਛੋਟਾ ਬੱਚਾ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਵੱਡਾ ਬੱਚਾ ਅੱਠਵੀਂ ਦਾ ਵਿਦਿਆਰਥੀ ਹੈ। ਦੋਵੇਂ ਪਰਿਵਾਰ ਆਪਣੇ ਬੱਚਿਆਂ ਨੂੰ ਲੱਭ ਰਹੇ ਹਨ। ਮਾਂਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਾਰੇ ਪਾਸੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ 11-30 ਵਜੇ ਸਕੂਲ ਤੋਂ ਆਏ ਸਨ। ਉਸ ਤੋਂ ਬਾਅਦ ਕਿੱਧਰੇ ਲਾਪਤਾ ਹੋ ਗਏ। ਮਾਤਾ ਪਿਤਾ ਆਲੇ ਦੁਆਲੇ ਦੇ ਪਿੰਡਾਂ ਵਿਚ ਲੱਭਦੇ ਫਿਰ ਰਹੇ ਹਨ।

ਉਨ੍ਹਾਂ ਦੇ ਮਨ ਵਿੱਚ ਇਹ ਵੀ ਖਦਸ਼ਾ ਹੈ ਕਿ ਕਿਸੇ ਨੇ ਬੱਚੇ ਫੜ ਨਾ ਲਏ ਹੋਣ। ਸੁਣਨ ਵਿੱਚ ਆਇਆ ਹੈ ਕਿ ਸ਼ਿਵਮ ਨੇ ਇਕ ਦਿਨ ਪਹਿਲਾਂ ਸਾਈਕਲ ਵੀ ਵੇਚਿਆ ਸੀ। ਉਹ ਵੀ ਅਮਨ ਨੂੰ ਘਰ ਤੋਂ ਬੁਲਾ ਕੇ ਲਿਆਇਆ ਸੀ। ਪੁਲਿਸ ਦਾ ਇਹ ਵੀ ਖਿਆਲ ਹੈ ਕ ਅੱਜ ਕੱਲ੍ਹ ਮੇਲੇ ਚੱਲ ਰਹੇ ਹੋਣ ਕਰਕੇ ਹੋ ਸਕਦਾ ਹੈ ਬੱਚੇ ਕਿਧਰੇ ਮੇਲਾ ਦੇਖਣ ਚਲੇ ਗਏ ਹੋਣ। ਬੱਚੇ ਪਹਿਲਾਂ ਵੀ ਮੇਲਾ ਦੇਖਣ ਚਲੇ ਜਾਂਦੇ ਸਨ। ਪੁਲਿਸ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ

ਪਰ ਅਜੇ ਤਕ ਕੋਈ ਥਹੁ ਪਤਾ ਨਹੀਂ ਲੱਗਾ। ਬੱਚਿਆਂ ਨੂੰ ਲਾਪਤਾ ਹੋਏ 3 ਦਿਨ ਬੀਤ ਚੁੱਕੇ ਹਨ। ਬੱਚੇ ਭਾਵੇਂ ਠੀਕ ਠਾਕ ਹੀ ਹੋਣ ਪਰ ਮਾਤਾ ਪਿਤਾ ਦਾ ਮਨ ਨਹੀਂ ਖੜ੍ਹਦਾ। ਜਦੋਂ ਤਕ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਕੋਲ ਨਹੀਂ ਆਉਂਦੇ ਉਨ੍ਹਾਂ ਨੂੰ ਚੈਨ ਨਹੀਂ ਮਿਲਦਾ। ਬੱਚੇ ਚੋਰੀ ਹੋਣ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਆਮ ਸੁਣਨ ਨੂੰ ਮਿਲਦੀਆਂ ਹਨ। ਜਿਸ ਕਰਕੇ ਮਾਤਾ ਪਿਤਾ ਚਾਹੁੰਦੇ ਹਨ ਕਿ ਉਨ੍ਹਾ ਦੇ ਬੱਚੇ ਜਲਦੀ ਘਰ ਆ ਜਾਣ।

Leave a Reply

Your email address will not be published. Required fields are marked *