ਜਥੇਦਾਰ ਨੂੰ ਸੁੱਟਿਆ ਸਟੇਜ ਤੋਂ ਥੱਲੇ, ਸਾਰੀ ਘਟਨਾ ਕੈਮਰੇ ਚ ਹੋਈ ਰਿਕਾਰਡ, ਪਏ ਗਿਆ ਭੜਥੂ

ਇਕ ਪਾਸੇ ਤਾਂ ਧਰਮ ਦੀ ਸੇਵਾ ਲਈ ਧਾਰਮਿਕ ਕਮੇਟੀਆਂ ਦੀਆਂ ਚੋਣਾਂ ਵਿੱਚ ਹਿੱਸਾ ਲਿਆ ਜਾਂਦਾ ਹੈ। ਦੂਜੇ ਪਾਸੇ ਇਨ੍ਹਾਂ ਧਾਰਮਿਕ ਕਮੇਟੀਆਂ ਦੇ ਅਹੁਦੇਦਾਰ ਆਪਸ ਵਿੱਚ ਸ਼ਰ੍ਹੇਆਮ ਧੱਕਾ ਮੁੱਕੀ ਹੁੰਦੇ ਵੀ ਦੇਖੇ ਜਾਂਦੇ ਹਨ। ਇਹ ਘਟਨਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ ਹੈ। ਇੱਥੇ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਇਕ ਹੋਰ ਕਮੇਟੀ ਮੈਂਬਰ ਆਪਸ ਵਿੱਚ ਧੱਕਾ ਮੁੱਕੀ ਹੁੰਦੇ ਦੇਖੇ ਗਏ।

ਇਸ ਕਮੇਟੀ ਮੈਂਬਰ ਨੇ ਅਵਤਾਰ ਸਿੰਘ ਹਿੱਤ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਇਸ ਤੋਂ ਬਾਅਦ ਇਹ ਕਮੇਟੀ ਮੈਂਬਰ ਹੋਰ ਵਿਅਕਤੀਆਂ ਨਾਲ ਵੀ ਧੱਕਾ ਮੁੱਕੀ ਹੋਇਆ। ਜਿਉਂ ਹੀ ਅਵਤਾਰ ਸਿੰਘ ਹਿੱਤ ਨੇ ਮਾਈਕ ਸੰਭਾਲਿਆ ਤਾਂ ਇਹ ਵਿਅਕਤੀ ਕਹਿਣ ਲੱਗਾ ਮੀਟਿੰਗ ਤੋਂ ਬਿਨਾਂ ਤੁਸੀਂ ਅਜਿਹਾ ਨਹੀਂ ਕਰ ਸਕਦਾ। ਜਿਸ ਕਰਕੇ ਇਹ ਦੋਵੇਂ ਧੱਕਾ ਮੁੱਕੀ ਹੋ ਗਏ ਅਤੇ ਅਵਤਾਰ ਸਿੰਘ ਹਿੱਤ ਨੂੰ ਥੱਲੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਇੱਕ ਦੂਜੇ ਨੂੰ ‘ਬਾਹਰ ਆਓ’ ਕਹਿੰਦੇ ਵੀ ਸੁਣੇ ਗਏ।

ਅਸਲ ਵਿੱਚ ਮਸਲਾ ਕੁਝ ਵਿਅਕਤੀਆਂ ਨੂੰ ਸੇਵਾਮੁਕਤ ਕਰਨ ਨਾਲ ਜੁੜਿਆ ਹੋਇਆ ਹੈ। ਅਵਤਾਰ ਸਿੰਘ ਹਿੱਤ ਨਾਲ ਧੱਕਾ ਮੁੱਕੀ ਹੋਏ ਮੈਂਬਰ ਨੂੰ ਲੱਗਦਾ ਹੈ ਕਿ ਜੇਕਰ ਇਸ ਤਰ੍ਹਾਂ ਹੀ ਸੇਵਾਮੁਕਤੀ ਹੋਣ ਲੱਗੀ ਤਾਂ ਜਥੇਦਾਰ ਇਕਬਾਲ ਸਿੰਘ ਨੂੰ ਵੀ ਸੇਵਾਮੁਕਤ ਕਰ ਦਿੱਤਾ ਜਾਵੇਗਾ। ਜਿਸ ਕਰਕੇ ਇਸ ਮੈਂਬਰ ਨੇ ਅਵਤਾਰ ਸਿੰਘ ਹਿੱਤ ਨੂੰ ਰੋਕਣਾ ਸ਼ੁਰੂ ਕਰ ਦਿੱਤਾ । ਇਸ ਤੋਂ ਮਾਮਲਾ ਵਿਗੜ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ।

ਅਵਤਾਰ ਸਿੰਘ ਹਿੱਤ ਨੇ ਜੁਲਾਈ 2021 ਵਿੱਚ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2019 ਵਿੱਚ ਅਵਤਾਰ ਸਿੰਘ ਹਿੱਤ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ ਕਿਉਂਕਿ ਉਨ੍ਹਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰ ਦਿੱਤੀ ਸੀ। ਇਸ ਮਾਮਲੇ ਦੀ ਵੀ ਬਹੁਤ ਜ਼ਿਆਦਾ ਚਰਚਾ ਹੋਈ ਸੀ ਅਤੇ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਪਹੁੰਚ ਗਿਆ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *