ਇਸ ਜਗ੍ਹਾ ਤੇਜ ਮੀਂਹ ਨੇ ਮਚਾਈ ਭਾਰੀ ਤਬਾਹੀ, ਤਸਵੀਰਾਂ ਦੇਖ ਪੈਰਾਂ ਹੇਠੋਂ ਨਿਕਲਜੂ ਜਮੀਨ

ਕੁਦਰਤ ਕਦੋਂ ਨਾਰਾਜ਼ ਹੋ ਜਾਵੇ? ਕੁਝ ਕਿਹਾ ਨਹੀਂ ਜਾ ਸਕਦਾ। ਪਤਾ ਨਹੀਂ ਕਦੋਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਜਾਵੇ! ਹੜ੍ਹ, ਅਸਮਾਨੀ ਬਿਜਲੀ ਅਤੇ ਭੂਚਾਲ ਆਮ ਤੌਰ ਤੇ ਨੁਕਸਾਨ ਦਾ ਕਾਰਨ ਬਣਦੇ ਹਨ। ਅੱਜ ਕੱਲ੍ਹ ਕੇਰਲਾ ਵਿੱਚ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਕਈ ਜ਼ਿਲਿਆਂ ਵਿਚ ਤਾਂ ਹਾਲਾਤ ਬਹੁਤ ਖ਼ਰਾਬ ਹਨ।

ਪੁਲ ਟੁੱਟ ਜਾਣ ਕਾਰਨ ਕਈ ਕਸਬੇ ਅਤੇ ਪਿੰਡਾਂ ਦਾ ਆਪਸ ਵਿੱਚ ਸੰਪਰਕ ਖ਼ਤਮ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਕਾਰਨ 3 ਮਕਾਨ ਹੜ੍ਹ ਦੇ ਪਾਣੀ ਵਿੱਚ ਵਹਿ ਗਏ। ਲਗਪਗ 2 ਦਰਜਨ ਵਿਅਕਤੀਆਂ ਦੀ ਜਾਨ ਜਾਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕੋਟਾਯਮ ਅਤੇ ਇੱਡੂਕੀ ਜ਼ਿਲ੍ਹਿਆਂ ਵਿਚ ਹਾਲਾਤ ਬਹੁਤ ਖਰਾਬ ਦੱਸੇ ਜਾ ਰਹੇ ਹਨ। ਕੋਟਾਯਮ ਜ਼ਿਲ੍ਹੇ ਵਿਚ 12 ਅਤੇ ਇੱਡੂਕੀ ਜ਼ਿਲ੍ਹੇ ਵਿੱਚ 8 ਜਾਨਾਂ ਜਾਣ ਦਾ ਅੰਦਾਜ਼ਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਇਕ ਦਿਨ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਸੀ ਕਿ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਤਿਰਵੰਤਪੁਰਮ, ਕੋਲਮ, ਕੋਟਾਯਮ, ਪਠਾਨਮਥਿਟਾ, ਅਲਾਪੁਝਾ ਅਤੇ ਏਰਨਾਕੁਲਮ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਸੀ। ਮੀਨਾਚਲ ਅਤੇ ਮਨੀ ਮਾਲਾ ਨਦੀਆਂ ਵਿੱਚ ਹੜ੍ਹ ਆਇਆ ਹੋਇਆ ਹੈ।

ਰੁੱਖ ਟੁੱਟ ਕੇ ਨਦੀ ਵਿਚ ਡਿੱਗ ਪਏ ਹਨ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕ ਆਪਣੇ ਘਰਾਂ ਵਿੱਚ ਘਿਰੇ ਹੋਏ ਬੈਠੇ ਹਨ। ਕਈ ਪੁਲ ਟੁੱਟ ਗਏ ਹਨ। ਜਿਸ ਕਰਕੇ ਕਿਧਰੇ ਆ ਜਾ ਵੀ ਨਹੀਂ ਸਕਦੇ। ਫੌਜ, ਐੱਨ ਡੀ ਆਰ ਐੱਫ਼ ਅਤੇ ਪੁਲਿਸ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਹਾਲਤ ਜ਼ਿਆਦਾ ਖਰਾਬ ਹੋ ਗਏ। ਸੜਕਾਂ ਤੇ ਕਈ ਕਈ ਫੁੱਟ ਪਾਣੀ ਘੁੰਮ ਰਿਹਾ ਹੈ। ਕਈ ਲੋਕ ਤਾਂ ਘਰ ਛੱਡ ਕੇ ਸਕੂਲਾਂ ਆਦਿ ਵਿਚ ਰਹਿ ਰਹੇ ਹਨ।

Leave a Reply

Your email address will not be published. Required fields are marked *